ਕੋਵਿਡ-19 ਮਹਾਂਮਾਰੀ ਕਾਰਨ ਬੰਦ ਬਠਿੰਡਾ-ਅੰਬਾਲਾ, ਧੂਰੀ-ਬਠਿੰਡਾ ਅਤੇ ਬਠਿੰਡਾ-ਅੰਬਾਲਾ ਪੈਸੇਂਜਰ ਗੱਡੀਆਂ ਨੂੰ ਰੇਲਵੇ ਪ੍ਰਸ਼ਾਸਨ ਨੇ ਮੁੜ ਕੀਤਾ ਸ਼ੁਰੂ -ਸਤਪਾਲ ਰੰਗਾ

 


ਬਰਨਾਲਾ,30 ,ਜੂਨ/ਕਰਨਪ੍ਰੀਤ ਧੰਦਰਾਲ /-ਕੋਵਿਡ-19 ਮਹਾਂਮਾਰੀ ਕਾਰਨ ਬੰਦ ਬਠਿੰਡਾ-ਅੰਬਾਲਾ, ਧੂਰੀ-ਬਠਿੰਡਾ ਅਤੇ ਬਠਿੰਡਾ-ਅੰਬਾਲਾ ਪੈਸੇਂਜਰ ਗੱਡੀਆਂ ਨੂੰ ਰੇਲਵੇ ਪ੍ਰਸ਼ਾਸਨ ਨੇ ਮੁੜ ਸ਼ੁਰੂ ਕਰ ਦਿੱਤਾ ਹੈ | ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਬਰਨਾਲਾ ਦੇ ਚੀਫ਼ ਬੁਕਿੰਗ ਸੁਪਰਵਾਈਜ਼ਰ ਸਤਪਾਲ ਰੰਗਾ ਨੇ ਦੱਸਿਆ ਕਿ ਮੰਡਲ ਰੇਲ ਪ੍ਰਬੰਧਕ ਅੰਬਾਲਾ ਮੰਡਲ (ਉਤਰ ਰੇਲਵੇ) ਸ੍ਰੀ ਗੁਰਿੰਦਰਮੋਹਨ ਸਿੰਘ ਦੀਆਂ ਸਿਫ਼ਾਰਸ਼ਾਂ ਅਤੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਅੰਬਾਲਾ ਮੰਡਲ (ਉੱਤਰ ਰੇਲਵੇ) ਸ੍ਰੀ ਹਰਿ ਮੋਹਨ ਦੇ ਯਤਨਾਂ ਨਾਲ ਰੇਲਵੇ ਪ੍ਰਸ਼ਾਸਨ ਵਲੋਂ ਰੇਲ ਯਾਤਰੀਆਂ ਨੂੰ ਰਾਹਤ ਦਿੰਦੇ ਹੋਏ ਗੱਡੀ ਨੰ. 04548 ਬਠਿੰਡਾ-ਅੰਬਾਲਾ ਪੈਸੇਂਜਰ ਗੱਡੀ ਮਿਤੀ 1 ਜੁਲਾਈ ਤੋਂ ਬਠਿੰਡਾ ਤੋਂ ਸਵੇਰੇ 7:30 ਵਜੇ ਚੱਲ ਕੇ ਬਰਨਾਲਾ 8:47 ਵਜੇ ਗੁਜ਼ਰਦੀ ਹੋਈ ਅੰਬਾਲਾ ਵਿਚ ਸਵੇਰੇ 11:40 ਵਜੇ ਪੁੱਜੇਗੀ | ਵਾਪਸੀ ਵਿਚ ਇਹ ਗੱਡੀ ਨੰ. 04547 ਅੰਬਾਲਾ ਤੋਂ ਦੁਪਹਿਰ 1 ਵਜੇ ਚੱਲ ਕੇ ਬਰਨਾਲਾ ਵਿਖੇ ਸ਼ਾਮ 4:06 ਵਜੇ, ਬਠਿੰਡਾ ਵਿਖੇ ਸ਼ਾਮ 5:50 ਵਜੇ ਪੁੱਜੇਗੀ | ਇਸੇ ਤਰ੍ਹਾਂ ਧੂਰੀ-ਬਠਿੰਡਾ ਪੈਸੇਂਜਰ ਰੇਲ ਗੱਡੀ ਨੰ. 04519 ਤਾਰੀਖ਼ 12 ਜੁਲਾਈ ਤੋਂ ਧੂਰੀ ਤੋਂ ਸਵੇਰੇ 6:10 ਵਜੇ ਚੱਲ ਕੇ ਬਰਨਾਲਾ ਵਿਖੇ 6:47 ਵਜੇ ਗੁਜ਼ਰਦੀ ਹੋਈ ਬਠਿੰਡਾ ਵਿਖੇ ਸਵੇਰੇ 8:20 ਵਜੇ ਪੁੱਜੇਗੀ | ਵਾਪਸੀ ਵਿਚ ਗੱਡੀ ਨੰ. 04520 ਬਠਿੰਡਾ ਤੋਂ ਸ਼ਾਮ 5:55 ਵਜੇ ਚੱਲ ਕੇ ਬਰਨਾਲਾ ਵਿਖੇ ਸ਼ਾਮ 7 ਵਜੇ ਗੁਜ਼ਰਦੀ ਹੋਈ ਅੰਬਾਲਾ ਰਾਤ 11 ਵਜੇ ਪੁੱਜੇਗੀ | ਉਨ੍ਹਾਂ ਦੱਸਿਆ ਕਿ ਫ਼ਿਲਹਾਲ ਇਹ ਗੱਡੀਆਂ ਸਪੈਸ਼ਲ ਮੇਲ ਐਕਸਪ੍ਰੈਸ ਦੇ ਤੌਰ 'ਤੇ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਠਹਿਰਾਅ ਸਿਰਫ਼ ਵੱਡੇ ਸਟੇਸ਼ਨਾਂ 'ਤੇ ਹੀ ਹੋਵੇਗਾ | ਉਕਤ ਰੇਲ ਗੱਡੀਆਂ ਵਿਚ ਡੇਲੀ ਪੈਸੇਂਜਰਾਂ ਨੂੰ ਰਾਹਤ ਦਿੰਦੇ ਹੋਏ ਐਮ.ਐਸ.ਟੀ. ਦੁਆਰਾ ਯਾਤਰਾ ਕਰਨ ਦੀ ਸਹੂਲਤ ਦਿੱਤੀ ਗਈ ਹੈ |

Post a Comment

0 Comments