ਲੀਡ ਬੈਂਕ ਵੱਲੋ ਵਿੱਤੀ ਵਰੇ 2022-23 ਲਈ ਜਿਲ੍ਹੇ ਦੇ ਬੈਂਕਾਂ ਨੂੰ 4798 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਟੀਚਾ ਮਿੱਥਿਆ- ਡਾ. ਰੂਹੀ ਦੁੱਗ


ਸਾਲ 
2022-23 ਦੀ ਸਾਲਾਨਾ ਕਰਜਾ ਯੋਜਨਾ ਰਲੀਜ਼

ਖੇਤੀ ਤੇ ਪ੍ਰਾਥਮਿਕ ਖੇਤਰਾ ਲਈ 4448 ਕਰੋੜ ਕਰਜੇ ਦੀ ਯੋਜਨਾ


ਪੰਜਾਬ ਇੰਡੀਆ ਨਿਊਜ਼ ਬਿਊਰੋ   

ਫਰੀਦਕੋਟ 23 ਜੂਨ ਡਿਪਟੀ ਕਮਿਸ਼ਨਰ  ਡਾ. ਰੂਹੀ ਦੁੱਗ ਨੇ ਅੱਜ ਲੀਡ ਬੈਂਕ ਫਰੀਦਕੋਟ ਵੱਲੋਂ ਜ਼ਿਲ੍ਹੇ ਦੀਆਂ ਬੈਂਕਾਂ ਦੀ ਪ੍ਰਗਤੀ ਦੇ ਆਧਾਰ ਤੇ ਸਲਾਨਾ ਕਰਜ਼ਾ ਯੋਜਨਾ ਵਿਤੀ ਵਰਾਂ 2022-23 ਦੀ ਸਮੀਖਿਆ ਕੀਤੀ ਅਤੇ ਬੈਂਕਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਉਪਰੰਤ ਉਨ੍ਹਾਂ ਸਾਲ 2022-23 ਦੀ ਸਾਲਾਨਾ ਕਰਜਾ ਯੋਜਨਾ ਰਲੀਜ਼ ਕੀਤੀ। ਉਨ੍ਹਾਂ ਬੈਂਕਾਂ ਦੀ ਜਿਲਾ ਪੱਧਰੀ ਸਲਾਹਕਾਰ ਕਮੇਟੀ ਅਤੇ ਰੀਵਿਊ ਕਮੇਟੀ ਦੀ ਮੀਟਿੰਗ ਨੂੰ ਵੀ ਸੰਬੋਧਨ ਕੀਤਾ।

 


ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਬੈਂਕਾਂ ਦੇ ਅਧਿਕਾਰੀਆਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਕਰਨ ਤੇ ਜ਼ੋਰ ਦਿੱਤਾਤਾਂ ਜ਼ੋ ਉਹ ਲੋਕ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਕੇ ਜੀਵਨ ਪੱਧਰ ਉੱਚਾ ਚੁੱਕ ਸਕਣ। ਉਨ੍ਹਾਂ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਸਮੂਹ ਬੈਂਕ ਅਧਿਕਾਰੀਆਂ ਨੂੰ  ਅਪੀਲ ਕੀਤੀ ਕਿ ਉਹ ਡੇਅਰੀਮੁਰਗ਼ੀ ਪਾਲਨਮਧੂ ਮੱਖੀ ਪਾਲਨਮੱਛੀ ਪਾਲਣ ਅਤੇ ਹੋਰ ਸਹਾਇਕ ਧੰਦੇ ਅਪਣਾਉਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਕਰਜ਼ੇ ਦੇਣ ਤਾਂ ਜੋ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।


ਉਨਾਂ ਦੱਸਿਆ ਕਿ ਲੀਡ ਬੈਂਕ ਫਰੀਦਕੋਟ ਵੱਲੋ ਜਿਲੇ ਦੀਆਂ ਬੈਂਕਾਂ ਨੂੰ 4798 ਕਰੋੜ ਰੁਪਏ ਦੇ ਕਰਜ਼ ਦਿੱਤਾ ਜਾਵੇਗਾ। ਇਸ ਮੌਕੇ ਤੇ ਲੀਡ ਬੈਂਕ ਫਰੀਦਕੋਟ ਵੱਲੋਂ ਵਿੱਤੀ ਵਰੇ 2022-23 ਲਈ ਤਿਆਰ ਕੀਤਾ ਗਿਆ ਕਰੈਡਿਟ ਪਲਾਨ ਰਿਲੀਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਸਮੇਤ ਹੋਰ ਪ੍ਰਾਥਮਿਕ ਖੇਤਰ ਲਈ 4448 ਕਰੋੜ ਦੇ ਕਰਜੇ ਅਤੇ ਅਪ੍ਰਾਥਮਿਕ ਖੇਤਰਾਂ ਲਈ 350 ਕਰੋੜ ਰੁਪਏ ਕਰਜੇ ਦੀ ਯੋਜਨਾ ਹੈ।


ਲੀਡ ਬੈਂਕ ਫਰੀਦਕੋਟ ਦੇ ਮੁੱਖੀ ਐਲ.ਡੀ.ਐੱਮ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਿਜ਼ਰਵ ਬੈਂਕ ਆਫ ਇੰਡੀਆਂ ਦੀਆਂ ਹਦਾਇਤਾਂ ਅਨੁਸਾਰ ਲੀਡ ਬੈਂਕ ਫਰੀਦਕੋਟ ਵੱਲੋਂ ਹਰ ਸਾਲ ਜ਼ਿਲੇ ਦੀਆਂ ਬੈਂਕਾਂ ਨੂੰ ਕਰਜ਼ਾ ਦੇਣ ਲਈ ਨਾਬਾਰਡਜਿਲ੍ਹਾ ਪ੍ਰਸ਼ਾਸਨ ਅਤੇ ਰਿਜ਼ਰਵ ਬੈਂਕ ਆਫ ਇੰਡੀਆਂ ਦੇ ਤਾਲ-ਮੇਲ ਨਾਲ ਇਹ ਸਲਾਨਾ ਕਰਜ਼ਾ ਯੋਜ਼ਨਾ ਤਿਆਰ ਕੀਤੀ ਜਾਂਦੀ ਹੈ।


ਇਸ ਮੌਕੇ ਸ੍ਰੀ ਅਨੂਪ ਕੁਮਾਰ ਸ਼ਰਮਾ ਐਲ.ਡੀ.ਓ. ਆਰ.ਬੀ.ਆਈ., ਸ੍ਰੀ ਅਸ਼ਵਨੀ ਕੁਮਾਰ ਡੀ.ਡੀ.ਐਮ ਨਾਬਾਰਡ, ਬੈਂਕਾਂ ਦੇ ਜਿਲਾ ਕੁਆਰਡੀਨੇਟਰ, ਲੀਡ ਬੈਂਕ ਅਫਸਰ ਅਤੇ ਵੱਖ ਵੱਖ ਸਰਕਾਰੀ ਵਿਭਾਗਾਂ ਤੋਂ ਨੋਡਲ ਅਫਸਰ ਹਾਜਰ ਸਨ।

Post a Comment

0 Comments