ਸ਼ਿਵ ਸੇਵਾ ਸੰਘ ਸ਼ਾਸ਼ਤਰੀ ਮਾਰਕੀਟ ਵਲੋਂ ਸ੍ਰੀ ਅਮਰਨਾਥ ਵਿਖੇ ਪਹਿਲ ਗਾਂਵ ਵਿਚ 28ਵਾਂ ਵਿਸ਼ਾਲ ਭੰਡਾਰਾ ਲਗਾਉਣ ਲਈ ਰਾਸ਼ਨ ਦੇ ਭਰੇ ਟਰੱਕ ਰਵਾਨਾ


ਬਰਨਾਲਾ, 25 ਜੂਨ/-ਕਰਨਪ੍ਰੀਤ ਧੰਦਰਾਲ
  –ਸ਼ਿਵ ਸੇਵਾ ਸੰਘ ਸ਼ਾਸ਼ਤਰੀ ਮਾਰਕੀਟ ਵਲੋਂ ਸ੍ਰੀ ਅਮਰਨਾਥ ਵਿਖੇ ਪਹਿਲ ਗਾਂਵ ਵਿਚ 28ਵਾਂ ਵਿਸ਼ਾਲ ਭੰਡਾਰਾ ਲਗਾਉਣ ਲਈ ਰਾਸ਼ਨ ਦੇ ਭਰੇ ਟਰੱਕ ਅਮਰਨਾਥ ਲਈ ਰਵਾਨਾ ਕੀਤੇ ਗਏ | ਇਸ ਤੋਂ ਪਹਿਲਾਂ ਪ੍ਰਾਚੀਨ ਸ਼ਿਵ ਮੰਦਰ ਵਿਚ ਵੇਦ ਪਾਠੀ ਬ੍ਰਾਹਮਣਾਂ ਵਲੋਂ ਵਿਧੀ ਵਿਧਾਨ ਪੂਜਾ ਅਰਚਨਾ ਕਰਵਾਈ ਗਈ | ਪੂਜਾ ਅਰਚਨਾ ਵਿਚ ਜੋਤੀ ਪ੍ਰਚੰਡ ਸ਼ਵਿੰਦਰ ਬਾਂਸਲ ਕਲਾਲ ਮਾਜਰੇ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤੀ | ਇਸ ਮੌਕੇ ਭਗਵਾਨ ਸ਼ਿਵ ਦਾ ਪੰਚਾਮਿ੍ਤ ਨਾਲ ਅਭਿਸ਼ੇਕ ਆਸਥਾ ਇਨਕਲੇਵ ਦੇ ਐਮ ਡੀ ਦੀਪਕ ਸੋਨੀ ਅਤੇ ਵਿਵੇਕ ਸਿੰਧਵਾਨੀ ਚੇਅਰਮੈਨ ਬਰਨਾਲਾ ਵੈਲਫੇਅਰ ਕਲੱਬ ਨੇ ਕੀਤਾ | ਇਸ ਉਪਰੰਤ ਭੰਡਾਰਾ ਸ੍ਰੀ ਅਮਰਨਾਥ ਭੇਜਣ ਦੀ ਰਸਮ ਅਦਾ ਕੀਤੀ ਗਈ | ਨਾਰੀਅਲ ਦੀ ਰਸਮ ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ ਵਲੋਂ ਕੀਤੀ ਗਈ, ਜਦੋਂ ਕਿ ਭੰਡਾਰੇ ਨੂੰ ਝੰਡੀ ਦੇਣ ਦੀ ਰਸਮ ਸਵਾਮੀ ਅਮਿ੍ਤਾਨੰਦ ਜੀ ਮਹਾਰਾਜ ਮੁਖੀ ਜਲੂਰ ਧਾਮ ਵਲੋਂ ਨਿਭਾਈ ਗਈ | ਇਸ ਮੌਕੇ ਭੰਡਾਰੇ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸੇਵਾ ਸੰਘ ਦੇ ਪ੍ਰਧਾਨ ਐਡਵੋਕੇਟ ਸੋਮਨਾਥ ਗਰਗ ਨੇ ਦੱਸਿਆ ਕਿ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਸਾਡੀ ਸੰਸਥਾ ਵਲੋਂ ਲਗਾਤਾਰ 28ਵਾਂ ਭੰਡਾਰਾ ਅਮਰਨਾਥ ਦੇ ਪਹਿਲਗਾਂਵ ਵਿਖੇ ਲਗਾਇਆ ਜਾ ਰਿਹਾ ਹੈ | ਇਹ ਭੰਡਾਰਾ 28 ਜੂਨ ਤੋਂ ਸ਼ੁਰੂ ਹੋਵੇਗਾ | ਜੋ ਕਿ 11 ਅਗਸਤ ਤੱਕ ਚੱਲੇਗਾ | ਭੰਡਾਰੇ ਵਿਚ ਯਾਤਰੀਆਂ ਨੂੰ ਦੋਵੇਂ ਸਮੇਂ ਦਾ ਭੋਜਨ, ਚਾਹ, ਪਕੌੜੇ ਅਤੇ ਯਾਤਰੀਆਂ ਲਈ ਰਹਿਣ ਦੀ ਵਿਵਸਥਾ ਮੁਫਤ ਕੀਤੀ ਜਾਵੇਗੀ | ਇਸ ਸੰਸਥਾ ਨੂੰ ਸਿੰਧਵਾਨੀ ਪਰਿਵਾਰ ਦਾ ਅਹਿਮ ਯੋਗਦਾਨ ਹੈ | ਸਿੰਧਵਾਨੀ ਪਰਿਵਾਰ ਦੇ ਯੋਗਦਾਨ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ | ਪਹਿਲਾਂ ਸਵ. ਤੀਰਥ ਦਾਸ ਸਿੰਧਵਾਨੀ ਸੰਸਥਾ ਨੂੰ ਅਹਿਮ ਯੋਗਦਾਨ ਦਿੰਦੇ ਸਨ | ਹੁਣ ਉਹਨਾਂ ਦੇ ਪੋਤਰੇ ਵਿਵੇਕ ਸਿੰਧਵਾਨੀ ਸਾਨੂੰ ਵਿਸ਼ੇਸ਼ ਸਹਿਯੋਗ ਦਿੰਦੇ ਹਨ | ਸਵਾਮੀ ਅੰਮ੍ਰਿਤਾ ਨੰਦ ਜੀ ਨੇ ਕਿਹਾ ਕਿ ਸ਼ਿਵ ਸੇਵਾ ਸੰਘ ਇਸ ਦੇ ਸੰਸਥਾਪਕ ਸੋਮਨਾਥ ਗਰਗ ਦੀ ਅਗਵਾਈ ਹੇਠ ਲਗਾਤਾਰ ਪਹਿਲਗਾਓਂ ਸ੍ਰੀ ਅਮਰਨਾਥ ਵਿਖੇ ਸ਼ਰਧਾਲੂਆਂ ਲਈ ਲੰਗਰ ਲਗਾਉਂਦੇ ਆ ਰਹੇ ਹਨ ਜੋ ਕਿ ਬਹੁਤ ਹੀ ਪੁੰਨ ਦਾ ਕੰਮ ਹੈ। ਇਸ ਮੌਕੇ ਤੇ ਕੌਂਸਲਰ ਹੇਮ ਰਾਜ ਗਰਗ, ਸੀਨੀਅਰ ਐਡਵੋਕੇਟ ਜੀਵਨ ਮੋਦੀ ਪ੍ਰਧਾਨ ਸਰਵਹਿੱਤਕਾਰੀ ਵਿੱਦਿਆ ਮੰਦਰ ਪ੍ਰਬੰਧਕ ਕਮੇਟੀ , ਭਾਜਪਾ ਆਗੂ ਧੀਰਜ ਕੁਮਾਰ ਦੱਧਾਹੂਰ, ਪ੍ਰਵੀਨ ਬਾਂਸਲ ਸੰਘੇੜਾ, ਮੋਨੂੰ ਗੋਇਲ ਸੀਨੀਅਰ ਭਾਜਪਾ ਆਗੂ,ਅਨਿਲ ਬਾਂਸਲ ਨਾਣਾ, ਰਾਧਾ ਸੰਕੀਰਤਨ ਮੰਡਲ ਦੇ ਅਸ਼ੋਕ ਬਾਂਸਲ, ਵਿਨੋਦ ਕੁਮਾਰ ਟੂਟੀ ਵਾਲੇ, ਇੰਦਰ ਕੁਮਾਰ, ਬਰਨਾਲਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਉਮੇਸ਼ ਬਾਂਸਲ, ਪੰਕਜ ਕੁਮਾਰ, ਰਾਮ ਸਰਨ ਦਾਸ ਗੋਇਲ, ਅਸ਼ੋਕ ਕੁਮਾਰ ਮੈਸੂਰ ਪਲਾਈ, ਮਹੇਸ਼ ਕੁਮਾਰ ਸਾਬਕਾ ਹੈੱਡ ਕਲਰਕ, ਐਡਵੋਕੇਟ ਵਰਿੰਦਰ ਗੋਇਲ, ਜੌਲੀ ਗ੍ਰੀਨ ਐਵੀਨਿਊ,ਪ੍ਰਦੀਪ ਗਰਗ ਮੰਗਾਂ ਕਾਂਗਰਸੀ ਆਗੂ, ਹਰਵਿੰਦਰ ਬਬਲਾ, ਗਿਰਧਾਰੀ ਲਾਲ,ਮਗਰ ਪੁਰੀ, ਐਡਵੋਕੇਟ ਅਭੈ ਜਿੰਦਲ, ਇੰਦਰ ਸੈਨ ਗੋਇਲ, ਰਾਮ ਕੁਮਾਰ ਵਿਆਸ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਿਵ ਭਗਤ ਹਾਜਰ ਸ

Post a Comment

0 Comments