ਹਰਮਨਪ੍ਰੀਤ ਸਿੰਘ ਅਤੇ ਤਰਨਜੀਤ ਕੌਰ ਨੇ ਆਨੰਦ ਕਾਰਜ ਤੋਂ ਤੁਰੰਤ ਬਾਅਦ ਕੀਰਤਨ ਕਰਕੇ ਕੀਤੀ ਨਵੀਂ ਮਿਸਾਲ। ਉਚ ਆਹੁਦਿਆਂ ਤੇ ਤੈਨਾਤ ਹੁੰਦੇ ਵੀ ਕਿਸ ਤਰ੍ਹਾਂ ਨਾਲ ਸਿੱਖੀ ਨੂੰ ਕਰਦੇ ਹਨ ਪਿਆਰ। ਮੱਖੂ,29 ਜੂਨ(ਹਰਜਿੰਦਰ ਸਿੰਘ ਕਤਨਾ)ਅਕਸਰ ਤੁਸੀਂ ਵਿਆਹਾਂ ਮੋਕੇ ਡੀ ਜੇ ਉਪਰ ਮੁੰਡਾ ਆਪਣੇ ਵਿਆਹ ਵਿੱਚ ਨੱਚਦਾ ਫਿਰੇ ਉੱਪਰ ਲਾੜੇ ਨੂੰ ਨੱਚਦੇ ਹੋਏ ਜਰੂਰ ਦੇਖਿਆ ਹੋਵੇਗਾ ਪਰ ਕਿਸੇ ਨਵੇਂ ਵਿਆਹੇ ਜੋੜੇ ਵੱਲੋਂ ਆਨੰਦ ਕਾਰਜ ਦੀ ਰਸਮ ਪੂਰੀ ਹੋਣ ਤੋਂ ਤੁਰੰਤ ਬਾਅਦ ਕੀਰਤਨ ਕਰਦੇ ਹੋਏ ਨਹੀਂ ਦੇਖਿਆ ਹੋਵੇਗਾ ਪਰ ਅੱਜ ਅਸੀਂ ਇੱਕ ਅਜਿਹੇ ਵਿਆਹ ਬਾਰੇ ਹੀ ਗੱਲ ਕਰ ਰਹੇ ਹਾਂ ਜੋ ਇੰਨ੍ਹੀ ਦਿਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਵਿਆਹ ਦੀ ਤਾਰੀਫ ਵੀ ਹਰ ਪਾਸੇ ਕੀਤੀ ਜਾ ਰਹੀ ਹੈ।ਸਰਬੱਤ ਦਾ ਭਲਾ ਟਰੱਸਟ ਜਿਲ੍ਹਾ ਫਿਰੋਜਪੁਰ ਦੀ ਇਸਤਰੀ ਵਿੰਗ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਦਾ ਭਤੀਜੇ ਹਰਮਨਪ੍ਰੀਤ ਸਿੰਘ ਪੁੱਤਰ ਅਰਵਿੰਦਰ ਸਿੰਘ ਦਾ ਆਨੰਦ ਕਾਰਜ ਜਲੰਧਰ ਨਿਵਾਸੀ ਤਰਨਜੋਤ ਕੌਰ ਪੁਤਰੀ ਗੁਰਚਰਨ ਸਿੰਘ ਨਾਲ ਪੂਰਨ ਸਿੱਖ ਮਰਿਆਦਾ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਹੋਇਆ। ਸੁਭਾਗੀ ਜੋਡ਼ੀ ਨੇ ਲਾਵਾਂ ਤੋਂ ਬਾਅਦ ਇਕ ਸ਼ਬਦ ਦੀ ਹਾਜ਼ਰੀ ਭਰੀ । ਹਰਮਨਪ੍ਰੀਤ ਸਿੰਘ ਵੱਡੀ ਕੰਪਨੀ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਤਰਨਜੋਤ ਕੌਰ ਕਾਲਜ ਵਿੱਚ ਪ੍ਰੋਫੈਸਰ ਹੈ। ਇਹ ਜੋੜੀ ਜਿੱਥੇ ਉਚ ਆਹੁਦਿਆਂ ਤੇ ਨੋਕਰੀਆਂ ਕਰ ਰਹੇ ਹਨ ਉਥੇ ਪੂਰਨ ਰੂਪ ਵਿੱਚ ਸਿੱਖੀ ਸਰੂਪ ਵਿਚ ਹਨ। ਆਨੰਦ ਕਾਰਜ ਤੋਂ ਤੁਰੰਤ ਬਾਅਦ ਇਸ ਸੁਭਾਗੀ ਜੋੜੀ ਵੱਲੋਂ ਕੀਰਤਨ ਕਰਕੇ ਇੱਕ ਨਵੀਂ ਮਿਸਾਲ ਕਾਇਮ ਵੀ ਕੀਤੀ।ਇਸ ਖੁਸ਼ੀ ਮੋਕੇ ਸਰਬੱਤ ਦਾ ਭਲਾ ਟਰੱਸਟ ਦੇ ਪਰਿਵਾਰ ਵੱਲੋਂ ਇਸ ਨਵੀਂ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ।

 


ਮੱਖੂ,29 ਜੂਨ(ਹਰਜਿੰਦਰ ਸਿੰਘ ਕਤਨਾ)ਅਕਸਰ ਤੁਸੀਂ ਵਿਆਹਾਂ ਮੋਕੇ ਡੀ ਜੇ ਉਪਰ ਮੁੰਡਾ ਆਪਣੇ ਵਿਆਹ ਵਿੱਚ ਨੱਚਦਾ ਫਿਰੇ ਉੱਪਰ ਲਾੜੇ ਨੂੰ ਨੱਚਦੇ ਹੋਏ ਜਰੂਰ ਦੇਖਿਆ ਹੋਵੇਗਾ ਪਰ ਕਿਸੇ ਨਵੇਂ ਵਿਆਹੇ ਜੋੜੇ ਵੱਲੋਂ ਆਨੰਦ ਕਾਰਜ ਦੀ ਰਸਮ ਪੂਰੀ ਹੋਣ ਤੋਂ ਤੁਰੰਤ ਬਾਅਦ ਕੀਰਤਨ ਕਰਦੇ ਹੋਏ ਨਹੀਂ ਦੇਖਿਆ ਹੋਵੇਗਾ ਪਰ ਅੱਜ ਅਸੀਂ ਇੱਕ ਅਜਿਹੇ ਵਿਆਹ ਬਾਰੇ ਹੀ ਗੱਲ ਕਰ ਰਹੇ ਹਾਂ ਜੋ ਇੰਨ੍ਹੀ  ਦਿਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਵਿਆਹ ਦੀ ਤਾਰੀਫ ਵੀ ਹਰ ਪਾਸੇ ਕੀਤੀ ਜਾ ਰਹੀ ਹੈ।ਸਰਬੱਤ ਦਾ ਭਲਾ ਟਰੱਸਟ ਜਿਲ੍ਹਾ ਫਿਰੋਜਪੁਰ ਦੀ ਇਸਤਰੀ ਵਿੰਗ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਦਾ ਭਤੀਜੇ ਹਰਮਨਪ੍ਰੀਤ ਸਿੰਘ ਪੁੱਤਰ ਅਰਵਿੰਦਰ ਸਿੰਘ ਦਾ ਆਨੰਦ ਕਾਰਜ ਜਲੰਧਰ ਨਿਵਾਸੀ ਤਰਨਜੋਤ ਕੌਰ ਪੁਤਰੀ ਗੁਰਚਰਨ ਸਿੰਘ ਨਾਲ ਪੂਰਨ ਸਿੱਖ ਮਰਿਆਦਾ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਹੋਇਆ।

ਸੁਭਾਗੀ ਜੋਡ਼ੀ ਨੇ ਲਾਵਾਂ ਤੋਂ ਬਾਅਦ ਇਕ ਸ਼ਬਦ ਦੀ ਹਾਜ਼ਰੀ ਭਰੀ । ਹਰਮਨਪ੍ਰੀਤ ਸਿੰਘ ਵੱਡੀ ਕੰਪਨੀ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਤਰਨਜੋਤ ਕੌਰ ਕਾਲਜ ਵਿੱਚ ਪ੍ਰੋਫੈਸਰ ਹੈ। ਇਹ ਜੋੜੀ ਜਿੱਥੇ ਉਚ ਆਹੁਦਿਆਂ ਤੇ ਨੋਕਰੀਆਂ ਕਰ ਰਹੇ ਹਨ ਉਥੇ ਪੂਰਨ ਰੂਪ ਵਿੱਚ ਸਿੱਖੀ ਸਰੂਪ ਵਿਚ ਹਨ। ਆਨੰਦ ਕਾਰਜ ਤੋਂ ਤੁਰੰਤ ਬਾਅਦ ਇਸ ਸੁਭਾਗੀ ਜੋੜੀ ਵੱਲੋਂ ਕੀਰਤਨ ਕਰਕੇ ਇੱਕ ਨਵੀਂ ਮਿਸਾਲ ਕਾਇਮ ਵੀ ਕੀਤੀ।ਇਸ ਖੁਸ਼ੀ ਮੋਕੇ ਸਰਬੱਤ ਦਾ ਭਲਾ ਟਰੱਸਟ ਦੇ ਪਰਿਵਾਰ ਵੱਲੋਂ ਇਸ ਨਵੀਂ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ।

Post a Comment

0 Comments