ਬਿਹਤਰ ਕਰੀਅਰ ਲਈ 30 ਜੂਨ ਨੂੰ ਆਨ-ਲਾਈਨ ਵੈਬੀਨਾਰ

  


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ, 29 ਜੂਨ :ਪੰਜਾਬ ਸਰਕਾਰ ਦੀ ਘਰ-ਘਰ ਰੁਜਗਾਰ ਯੋਜਨਾ ਤਹਿਤ ਰੁਜਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਪੰਜਾਬ ਚੰਡੀਗੜ ਵੱਲੋਂ 30 ਜੂਨ ਨੂੰ ਇੱਕ ਵੈਬੀਨਾਰ ਦਾ ਆਯੋਜਨ ਲਾਈਵ ਫੇਸਬੁਕ (https://fb.me/e/244rJafVH) ਰਾਹੀਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਰੁਜਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਗਿਆ ਕਿ ਆਨਲਾਈਨ ਵੈਬੀਨਾਰ ਮਿਤੀ 30 ਜੂਨ ਨੂੰ ਸਵੇਰੇ 11 ਵਜੇ ਤੋਂ ਸੁਰੂ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਇਸ ਵੈਬੀਨਾਰ ਸੈਸ਼ਨ ਰਾਹੀਂ ਪ੍ਰਾਰਥੀਆਂ ਨੂੰ ਭਵਿੱਖ ਵਿਚ ਪਰਸਨੈਲਿਟੀ ਡਿਵੈਲੋਪਮੈਂਟ, ਇੰਟਰਵਿਊ ਸਬੰਧੀ ਤਕਨੀਕ, ਸਖ਼ਸ਼ੀਅਤ ਦਾ ਵਿਕਾਸ, ਕਿਸੇ ਵੀ ਇੰਟਰਵਿਊ ਨੂੰ ਪਾਸ ਕਰਨ ਲਈ ਸੁਝਾਅ ਤੇ ਸਕਿੱਲ ਬਾਰੇ ਜਾਣੂ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਾਰਥੀਆਂ ਦੇ ਕਰੀਅਰ ਨੂੰ ਸਹੀ ਦਿਸ਼ਾ ਮਿਲ ਸਕੇ।
ਮੈਡਮ ਸੁਮਿੰਦਰ ਕੌਰ ਕਰੀਅਰ ਕੌਂਸਲਰ ਵੱਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਅਜਿਹੇ ਵੈਬੀਨਾਰ ਲਗਾਤਾਰ ਆਯੋਜਤ ਕੀਤੇ ਜਾਣਗੇ, ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ।    

Post a Comment

0 Comments