ਬਲੈਕਮੇਲ ਕਰਕੇ ਦਬਾਅ ਪਾ ਕੇ ਪੈਸੇ ਬਟੋੋਰਨ ਵਾਲੇ ਗਿਰੋੋਹ ਦੇ 5 ਮੁਲਜਿਮ ਕੀਤੇ ਕਾਬੂ

ਮਾਨਸਾ, 25 ਜੂਨ ਗੁਰਜੰਟ ਸਿੰੰਘ ਬਾਜੇਵਾਲੀਆਂ

 ਸ੍ਰੀ ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ ਇੱਕ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ ਜੋੋ ਗਲਤ ਦੂਸ਼ਣ ਲਗਾ ਕੇ ਬਲੈਕਮੇਲ ਕਰਕੇ ਦਬਾਅ ਪਾ ਕੇ ਭੋੋਲੇ ਭਾਲੇ ਲੋੋਕਾਂ ਪਾਸੋੋਂ ਪੈਸੇ ਬਟੋੋਰਨ ਦਾ ਕੰਮ ਕਰਦਾ ਸੀ। ਥਾਣਾ ਸਿਟੀ^1 ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਇਸ ਗਿਰੋੋਹ ਦਾ ਪਰਦਾਫਾਸ ਕਰਦਿਆ 5 ਮੁਲਜਿਮਾਂ ਚਿੰਤੋੋ ਉਰਫ ਪਾਲੀ ਕੌੌਰ ਪਤਨੀ ਕਾਲਾ ਸਿੰਘ ਵਾਸੀ ਪੇਰੋੋ, ਮੂਰਤੀ ਕੌੌਰ ਪਤਨੀ ਚਰਨਾ ਸਿੰਘ, ਰਿੰਪੀ ਉਰਫ ਪਰਮਜੀਤ ਕੌੌਰ ਪਤਨੀ ਬਿੱਕਰ ਸਿੰਘ, ਕਾਲੀ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਬਲਜੀਤ ਸਿੰਘ ਉਰਫ ਬੱਲੂ ਪੁੱਤਰ ਚਰਨਾ ਸਿੰਘ ਵਾਸੀਅਨ ਮਾਨਸਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ


ਹਾਸਲ ਕੀਤੀ ਗਈ ਹੈ। ਮੁਦੱਈ ਮੁਕੱਦਮਾ ਦਾ ਮੋੋਟਰਸਾਈਕਲ ਅਤੇ ਮੋੋਬਾਇਲ ਫੋੋਨ ਜੋੋ ਮੁਲਜਿਮਾਂ ਦੇ ਕਬਜੇ ਵਿੱਚ ਸੀ, ਨੂੰ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਮੁਦੱਈ ਨਿਰਮਲ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਘੁੰਮਣ ਕਲਾਂ (ਬਠਿੰਡਾ) ਨੇ ਥਾਣਾ ਸਿਟੀ^1 ਮਾਨਸਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਮਿਤੀ 24^06^2022 ਨੂੰ ਉਹ ਆਪਣੇ ਮੋੋਟਰਸਾਈਕਲ ਤੇ ਸਵਾਰ ਹੋੋ ਕੇ ਪਸੂ ਮੇਲਾ ਰਮਦਿੱਤੇਵਾਲਾ ਤੋੋਂ ਵਾਪਸ ਆਪਣੇ ਪਿੰਡ ਵੱਲ ਜਾ ਰਿਹਾ ਸੀ ਤਾਂ ਫੌੌਜੀ ਪਟਰੋਲ ਪੰਪ ਮਾਨਸਾ ਪਾਸ ਇੱਕ ਔੌਰਤ ਜਿਸਦਾ ਬਾਅਦ ਵਿੱਚ ਨਾਮ ਚਿੰਤੋੋ ਕੌੌਰ ਪਤਾ ਲੱਗਾ, ਨੇ ਹੱਥ ਦੇ ਕੇ ਉਸਨੂੰ ਰੋੋਕ ਲਿਆ ਅਤੇ ਜਿਸਨੇ ਕੋੋਈ ਐਮਰਜੈਸੀ ਹੋੋਣ ਦਾ ਬਹਾਨਾ ਬਣਾ ਕੇ ਮੁਦੱਈ ਨੂੰ ਆਪਣੇ ਘਰ ਛੱਡ ਕੇ ਆਉਣ ਲਈ ਕਿਹਾ। ਜਦੋੋ ਮੁਦਈ ਉਸਨੂੰ ਘਰ ਛੱਡਣ ਲਈ ਗਿਆ ਤਾਂ ਮੁਲਜਿਮਾਂ ਨੇ ਪਹਿਲਾਂ ਬਣਾਈ ਵਿਊਤ ਮੁਤਾਬਿਕ ਉਸਨੂੰ ਜਬਰਦਸਤੀ ਬੰਦੀ ਬਣਾ ਲਿਆ ਅਤੇ ਉਸਦੇ ਕੱਪੜੇ ਲਹਾ ਕੇ ਉਸਦੀਆ ਅਸਲੀਲ ਫੋੋਟੋੋਆ ਖਿੱਚ ਲਈਆ ਅਤੇ ਫੋੋਟੋੋਆ ਵਾਇਰਲ ਕਰਕੇ ਬਦਨਾਮੀ ਕਰਨ ਦਾ ਡਰ ਦਿਖਾ ਕੇ ਉਸ ਨਾਲ 70 ਹਜ਼ਾਰ ਰੁਪਏ ਦਾ ਸੌੌਦਾ ਤਹਿ ਕਰਕੇ ਪੈਸਿਆ ਦਾ ਇੰਤਜਾਮ ਕਰਨ ਲਈ ਉਸਤੇ ਦਬਾਅ ਪਾਇਆ। ਜਿਹਨਾਂ ਨੇ ਪੈਸਿਆ ਬਦਲੇ ਮੁਦੱਈ ਦਾ ਮੋੋਟਰਸਾਈਕਲ ਅਤੇ ਮੋੋਬਾਇਲ ਫੋੋਨ ਆਪਣੇ ਪਾਸ ਰੱਖ ਲਿਆ। ਮੁਦੱਈ ਪੈਸਿਆ ਦਾ ਇੰਤਜਾਮ ਕਰਨ ਦੇ ਬਹਾਨੇ ਉਹਨਾਂ ਤੋੋ ਬਚ ਕੇ ਬਾਹਰ ਆਇਆ ਅਤੇ ਪੁਲਿਸ ਪਾਸ ਇਤਲਾਹ ਦੇਣ ਤੇ ਮੁਲਜਿਮਾਂ ਦੇ ਵਿਰੁੱਧ ਮੁਕੱਦਮਾ ਨੰਬਰ 109 ਮਿਤੀ 24^06^2022 ਅ/ਧ 384,342,34 ਹਿੰ:ਦੰ: ਥਾਣਾ ਸਿਟੀ^1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। 

ਐਸ,ਆਈ, ਅੰਗਰੇਜ ਸਿੰਘ ਮੁੱਖ ਅਫਸਰ ਥਾਣਾ ਸਿਟੀ^1 ਮਾਨਸਾ ਅਤੇ ਸ:ਥ: ਪੂਰਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤਫਤੀਸ ਅਮਲ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਦੇ ਹੋੋਏ ਪੰਜੇ ਮੁਲਜਿਮਾਂ ਚਿੰਤੋੋ ਉਰਫ ਪਾਲੀ ਕੌੌਰ, ਮੂਰਤੀ ਕੌੌਰ, ਰਿੰਪੀ ਉਰਫ ਪਰਮਜੀਤ ਕੌੌਰ, ਕਾਲੀ ਸਿੰਘ ਅਤੇ ਬਲਜੀਤ ਸਿੰਘ ਉਰਫ ਬੱਲੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋੋ ਮੁਦਈ ਦਾ ਮੋਟਰਸਾਈਕਲ ਅਤੇ ਮੋਬਾਇਲ ਫੋੋਨ ਬਰਾਮਦ ਕੀਤਾ ਗਿਆ। ਐਸ,ਐਸ,ਪੀ, ਮਾਨਸਾ ਵੱਲੋੋਂ ਦੱਸਿਆ ਗਿਆ ਕਿ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਵੱਲੋੋਂ ਪਹਿਲਾਂ ਹੋੋਰ ਕਿੰਨੇ ਵਿਆਕਤੀਆਂ ਨੂੰ ਬਲੈਕਮੇਲ ਕਰਕੇ ਪੈਸੇ ਬਟੋੋਰੇ ਗਏ ਹਨ, ਜਿਹਨਾਂ ਦੀ ਪੁੱਛਗਿੱਛ ਉਪਰੰਤ ਹੋੋਰ ਖੁਲਾਸੇ ਹੋਣ ਦੀ ਸੰਭਾਵਨਾਂ ਹੈ।

Post a Comment

0 Comments