- ਮਾਨਸਾ ਪੁਲਿਸ ਨੇ ਨਸ਼ਿਆ ਦੇ 6 ਮੁਕੱਦਮੇ ਦਰਜ਼ ਕਰਕੇ 9 ਮੁਲਜਿਮਾਂ ਨੂੰ ਕੀਤਾ ਕਾਬੂ

  ਐਨ.ਡੀ.ਪੀ.ਐਸ ਐਕਟ ਤਹਿਤ 19 ਗ੍ਰਾਮ ਹੈਰੋਇਨ (ਚਿੱਟਾ) , 4 ਕਿਲੋ 300 ਗ੍ਰਾਮ ਸੁਲਫਾ ਸਮੇਤ 3 ਮੋਟਰਸਾਈਕਲ ਬ੍ਰਾਮਦ

- ਆਬਕਾਰੀ ਐਕਟ ਤਹਿਤ 16 ਬੋਤਲਾ ਸਰਾਬ ਨਜੈਜ, 50 ਲੀਟਰ ਲਾਹਣ ਸਮੇਤ ਚਾਲੂ ਭੱਠੀ ਬ੍ਰਾਮਦ


ਮਾਨਸਾ , 29 ਗੁਰਜੰਟ ਸਿੰਘ ਬਾਜੇਵਾਲੀਆ 

ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜੀਰੋ ਸਹਿਨਸ਼ੀਲਤਾ (Zero Tolerance) ਦੀ ਨੀਤੀ ਅਪਨਾਈ ਗਈ ਹੈ । ਜਿਸ ਦੇ ਚੱਲਦੇ ਮਾਨਸਾ ਪੁਲਿਸ ਵੱਲੋ ਵੱਖ-ਵੱਖ ਥਾਵਾਂ ਤੋ ਨਸ਼ਿਆ ਦਾ ਧੰਦਾ ਕਰਨ ਵਾਲੇ 09 ਦੋਸੀਆ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ 06 ਮੁਕੱਦਮੇ ਦਰਜ ਰਜਿਸਟਰ ਕਰ ਕੇ ਨਸ਼ਿਆ ਦੀ ਬ੍ਰਮਾਦਗੀ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ।

ਐਨ.ਡੀ.ਪੀ.ਐਸ ਐਕਟ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋ ਜਗਦੀਪ ਸਿੰਘ  ਉਰਫ ਬੱਗੀ ਸਿੰਘ ਪੁੱਤਰ ਮਹਾ ਸਿੰਘ ਵਾਸੀ ਬੋਹਾ ਅਤੇ ਪਰਗਟ ਸਿੰਘ ਉਰਫ ਬੱਗੀ ਪੁੱਤਰ ਸੁਖਦੇਵ ਸਿੰਘ ਵਾਸੀ ਮਘਾਣੀਆ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੋਰੋਇਨ (ਚਿੱਟਾ) ਬ੍ਰਾਮਦ ਕਰਕੇ ਥਾਣਾ ਬੋਹਾ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ,  ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋ ਰਿੰਕੂ ਸਿੰਘ ਪੁੱਤਰ ਪ੍ਰੀਤਮ ਸਿੰਘ, ਮੰਗਤ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਗੁਰਮੇਜ ਸਿੰਘ ਉਰਫ ਗੇਜੀ ਪੁੱਤਰ ਬਲਵੰਤ ਸਿੰਘ ਵਾਸੀਆਨ ਆਹਲੂਪੁਰ ਨੂੰ ਕਾਬੂ ਕਰਕੇ ਉਹਨਾ ਪਾਸੋਂ 07 ਗ੍ਰਾਮ ਹੈਰੋਇਨ (ਚਿੱਟਾ)  ਸਮੇਤ ਮੋਟਰਸਾਈਕਲ ਬਿਨਾ ਨੰਬਰੀ ਮਾਰਕਾ ਸਪਲੈਂਡਰ ਬ੍ਰਾਮਦ ਕਰਕੇ ਥਾਣਾ ਸਰਦੂਲਗੜ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ,  ਥਾਣਾ ਜੋੜਕੀਆ ਦੀ ਪੁਲਿਸ ਪਾਰਟੀ ਵੱਲੋ ਗੁਰਦਾਸ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਾਹਮਣ ਸਿੰਘ ਵਾਲਾ ਥਾਣਾ ਸਦਰ ਰਤੀਆ ਹਰਿਆਣਾ ਨੂੰ ਕਾਬੂ ਕਰਕੇ ਉਸ ਪਾਸੋਂ 02 ਗ੍ਰਾਮ ਹੋਰੋਇਨ (ਚਿੱਟਾ) ਸਮੇਤ ਮੋਟਰਸਾਈਕਲ ਨੰਬਰੀ HR59C 0193 ਮਾਰਕਾ ਸਪਲੈਂਡਰ ਨੂੰ ਬ੍ਰਾਮਦ ਕਰਕੇ ਥਾਣਾ ਜੋੜਕੀਆ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ ਇਸੇ ਤਰਾ ਹੀ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋ ਜਰਨੈਲ ਸਿੰਘ  ਉਰਫ ਕਾਕਾ ਪੁੱਤਰ ਜਸਵੰਤ ਸਿੰਘ ਵਾਸੀ ਨਰਿੰਦਰਪੁਰਾ ਨੂੰ ਕਾਬੂ ਕਰਕੇ ਉਸ ਪਾਸੋਂ 4 ਕਿਲੋ 300 ਗ੍ਰਾਮ ਸੁਲਫਾ ਸਮੇਤ ਮੋਟਰਸਾਈਕਲ ਨੰਬਰੀ PB 31 N 7079 ਪਲਸਰ ਰੰਗ ਕਾਲਾ ਨੂੰ ਬ੍ਰਾਮਦ ਕਰਕੇ ਥਾਣਾ ਬਰੇਟਾ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ, ਉਕਤਾਨ ਮੁਕੱਦਮਾਤ ਵਿੱਚ ਗ੍ਰਿਫਤਾਰ ਮੁਲਜਿਮਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾ ਦੇ ਬੈਕਵਰਡ/ਫਾਰਵਰਡ ਲਿੰਕਾ ਦਾ ਪਤਾ ਲਗਾਕੇ ਹੋਰ ਸਬੰਧਤ ਦੋਸੀਆ ਨੂੰ ਨਾਮਜਦ ਕਰਕੇ ਮੁਕੱਦਮਾਤ ਵਿੱਚ ਹੋਰ ਪ੍ਰਗਤੀ ਕੀਤੀ ਜਾਵੇਗੀ ।

ਇਸੇ ਤਰਾ ਹੀ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਆਬਕਾਰੀ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋ ਜੀਤ ਸਿਘ ਪੁੱਤਰ ਮਹਿੰਦਰ ਸਿੰਘ ਵਾਸੀ ਖਾਰਾ ਨੂੰ ਕਾਬੂ ਕਰਕੇ ਉਸ ਪਾਸੋ 50 ਲੀਟਰ ਲਾਹਣ , 7 ਬੋਤਲਾ ਨਜੈਜ ਸਰਾਬ ਅਤੇ ਚਾਲੂ ਭੱਠੀ ਨੂੰ ਬ੍ਰਾਮਦ ਕਰਕੇ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ ਅਤੇ ਥਾਣਾ ਸਿਟੀ -2 ਮਾਨਸਾ ਦੀ ਪੁਲਿਸ ਪਾਰਟੀ ਵੱਲੋ ਨਿਰਮਲ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਲਾਲਾ ਪੱਤੀ, ਭੈਣੀ ਬਾਘਾ ਨੂੰ ਕਾਬੂ ਕਰਕੇ ਉਸ ਪਾਸੋ 09 ਬੋਤਲਾ ਸਰਾਬ ਨਜੈਜ ਬ੍ਰਾਮਦ ਕਰਕੇ ਥਾਣਾ ਸਿਟੀ-2 ਮਾਨਸਾ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ  ।

ਐਸ.ਐਸ.ਪੀ ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ .ਨੇ ਦੱਸਿਆ ਗਿਆ ਕਿ ਨਸ਼ਿਆ ਅਤੇ ਮਾੜੇ ਅਨਸ਼ਰਾ ਵਿਰੁੱਧ ਵਿੱਢੀ ਮੁਹਿੰਮ ਵਿੱਚ ਆਮ ਪਬਲਿਕ ਨੂੰ ਨਸਿਆ ਦੇ ਖਾਤਮੇ ਵਿੱਚ ਸਹਿਯੋਗ ਦੇਣ ਲਈ ਅਪੀਲ ਕਰਦਿਆ ਕਿਹਾ ਕਿ ਜੇਕਰ ਕੋਈ ਮਾੜਾ ਅਨਸਰ ਤੁਹਾਡੇ ਇਲਾਕਾ ਵਿੱਚ ਨਸ਼ਾ ਤਸਕਰੀ ਕਰਦਾ ਹੈ ਉਸ ਸਬੰਧੀ ਗੁਪਤ ਸੂਚਨਾ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਤਾ ਜੋ ਮਾੜੇ ਅਨਸਰਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰ ਸਕੀਏ 

Post a Comment

0 Comments