ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ 708448 ਪਾਈਆਂ ਵੋਟਾਂ ਵਿਚੋਂ 253154 ਵੋਟਾਂ ਲੈ ਕੇ 5822 ਵੋਟਾਂ ਤੇ ਜੇਤੂ

 


ਬਰਨਾਲਾ 26 ,ਜੂਨ/ਕਰਨਪ੍ਰੀਤ ਧੰਦਰਾਲ / -ਅੱਜ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੇ ਆਏ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਕੁੱਲ 708448 ਪਾਈਆਂ  ਵੋਟਾਂ ਵਿਚੋਂ 253154 ਵੋਟਾਂ ਲੈ ਕੇ 5822  ਤੇ ਜੇਤੂ ਰਹੇ ਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਧੂੜ ਪੁੱਟਦੇ *ਸਰਪੰਚੀ ਤੋਂ ਸੰਸਦ ਤੱਕ ਸ਼ਹਿਰਾਂ ਪਿੰਡਾਂ ਚ ਲੱਗੇ ਵੱਡੇ ਫਲੇਕ੍ਸ ਪੋਸਟਰ ਕੋਈ ਜਲਵਾ ਨਾ ਦਿਖਾ ਸਕੇ ਜਿਨ੍ਹਾਂ ਨੂੰ 247332  ਵੋਟਾਂ ਪਈਆਂ੧ ਤੇ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੂੰ 79668 ਵੋਟਾਂ ਮਿਲੀਆਂ ਤੇ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 66298 ਤੇ ਅਕਾਲੀਦਲ ਬਾਦਲ ਵਲੋਂ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ  44428 ਵੋਟਾਂ ਮਿਲੀਆਂ !ਤੇ ਨੋਟ ਦਾ ਵਟਨ ਦਬਦਿਆਂ  2471 ਵੋਟਾਂ ਰੱਦ ਹੋਈਆਂ ! ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ ਹੋਰ ਤਾਂ ਹੋਰ ਸਗੋਂ ਮੁੱਖਮੰਤਰੀ ਦੇ ਹਲਕੇ ਧੂਰੀ ਤੇ ਪਿੰਡ ਸਤੋਜ ਚੋਂ ਹਾਰਨਾ ਸਿੱਧ ਕਰਦਾ ਹੈ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਤਿੰਨ ਮਹੀਨਿਆਂ ਚ ਹੇਠਾਂ ਆਇਆ ਹੈ  ਲੋਕਾਂ ਦੀਆਂ ਉਮੀਦਾਂ ਤੇ ਖਰੇ ਨਾ ਉੱਤਰਨ ਕਾਰਨ ਲੋਕਾਂ ਦਾ ਮੋਹ ਭੰਗ ਹੋਇਆ ਹੈ ! ਹਲਕੇ ਵਿਚੋਂ 9 ਵਿਧਾਇਕ 3 ਕੈਬਨਿਟ ਮੰਤਰੀ ਤੇ ਖੁਦ ਮੁੱਖਮੰਤਰੀ ਦਾ ਕੋਈ ਜ਼ੋਰ ਯਾਂ ਯਾਦੂ ਨਹੀਂ ਚੱਲਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ  ਆਮ ਆਦਮੀ ਪਾਰਟੀ ਨੂੰ ਸੱਤ ਚ ਲਿਆ ਕੇ ਸੂਬੇ ਦੇ ਲੋਕ ਕਿੰਨੀ ਵੱਡੀ ਗ਼ਲਤੀ ਕਰ ਬੈਠੇ ਜਿਸ ਕਾਰਨ ਇਹਨਾਂ ਨੂੰ ਨਕਾਰ ਦਿੱਤਾ !

Post a Comment

0 Comments