ਲੋਕ ਸਭਾ ਜਿਮਨੀ ਚੋਣ ਵਿੱਚ ਪਹਿਲੀ ਵਾਰ ਕਮਲ ਦੇ ਸਿੰਬਲ ਤੇ ਇੰਡੀਪੈਂਡਿੱਟ ਤੋਰ ਤੇ ਲੜੀ ਬੀ.ਜੇ.ਪੀ ਦੇ 990 ਪਿੰਡਾਂਦੇ 1800 ਬੂਥਾਂ ਤੇ ਬੀ.ਜੇ.ਪੀ ਦੇ ਵਰਕਰਾਂ ਦੇ ਬੂਥ ਲੱਗਣੇ ਭਾਰਤੀਆਂ ਜਨਤਾ ਪਾਰਟੀ ਦੀ ਵੱਡੀ ਪ੍ਰਾਪਤੀ


 ਰੇਗਿਸਤਾਨ ਚੋਂ ਕਮਲ ਦਾ ਫੁਲ ਖਿੜਿਆ -ਕੇਵਲ ਢਿੱਲੋਂ 

ਬਰਨਾਲਾ 26   ਜੂਨ/ਕਰਨਪ੍ਰੀਤ ਧੰਦਰਾਲ / -ਅੱਜ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੇ ਆਏ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਜੇਤੂ ਰਹੇ ਸੰਗਰੂਰ ਪਾਰਲੀਮੈਂਟ ਵੋਟਰਾਂ ਵਲੋਂ ਦਿੱਤੇ ਫਤਵੇ ਨੂੰ ਕਬੂਲ ਕਰਦੇ ਹਾਂ ਪਰੰਤੂ  ਮੌਜੂਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦਾ ਮੁੱਖਮੰਤਰੀ ਦੇ ਹਲਕੇ ਧੂਰੀ ਤੇ ਪਿੰਡ ਸਤੋਜ ਚੋਂ ਹਾਰਨਾ ਸਿੱਧ ਕਰਦਾ ਹੈ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਤਿੰਨ ਮਹੀਨਿਆਂ ਚ ਹੇਠਾਂ ਆਇਆ ਹੈ  ਲੋਕਾਂ ਦੀਆਂ ਉਮੀਦਾਂ ਤੇ ਖਰੇ ਨਾ ਉੱਤਰਨ ਕਾਰਨ ਲੋਕਾਂ ਦਾ ਮੋਹ ਭੰਗ ਹੋਇਆ ਹੈ ! ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੇਵਲ ਸਿੰਘ ਢਿੱਲੋਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ  ਕੀਤਾ ਉਹਨਾਂ ਕਿਹਾ ਕਿ ਹਲਕੇ ਵਿਚੋਂ 9 ਵਿਧਾਇਕ 3 ਕੈਬਨਿਟ ਮੰਤਰੀ ਤੇ ਖੁਦ ਮੁੱਖਮੰਤਰੀ ਦਾ ਕੋਈ ਜ਼ੋਰ ਯਾਂ ਯਾਦੂ ਨਹੀਂ ਚੱਲਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ  ਆਮ ਆਦਮੀ ਪਾਰਟੀ ਨੂੰ ਸੱਤ ਚ ਲਿਆ ਕੇ ਸੂਬੇ ਦੇ ਲੋਕ ਕਿੰਨੀ ਵੱਡੀ ਗ਼ਲਤੀ ਕਰ ਬੈਠੇ ਜਿਸ ਕਾਰਨ ਇਹਨਾਂ ਨੂੰ ਨਕਾਰ ਦਿੱਤਾ ! ਉਹਨਾਂ ਬੀ.ਜੇ.ਪੀ ਮਿਲੀ ਵਢਤ ਦੀ ਗੱਲ ਕਰਦਿਆਂ ਕਿਹਾ ਕਿ ਪਹਿਲੀ ਵਾਰ ਕਮਲ ਦੇ ਸਿੰਬਲ ਤੇ ਇੰਡੀਪੈਂਡਿੱਟ ਤੋਰ ਤੇ ਲੋਕ ਸਭਾ ਜਿਮਨੀ ਚੋਣ ਵਿੱਚ ਸ਼ਹਿਰਾਂ ਸਮੇਤ  990 ਪਿੰਡਾਂ ਦੇ 1800 ਬੂਥਾਂ ਤੇ ਬੀ.ਜੇ.ਪੀ ਦੇ ਵਰਕਰਾਂ ਦੇ ਬੂਥ  ਲੱਗਣੇ ਤੇ ਹਲਕੇ ਚੋਂ ਵੱਡਾ ਵੋਟ ਬੈਂਕ ਸਥਾਪਿਤ ਕਰਨਾ ਭਾਰਤੀਆਂ ਜਨਤਾ ਪਾਰਟੀ ਦੀ ਵੱਡੀ ਪ੍ਰਾਪਤੀ ਹੈ ! ਅਗਾਮੀ 2024 ਤੇ 2027  ਚ  ਬੀ.ਜੇ.ਪੀ ਦਾ ਭਵਿੱਖ ਸੁਨਹਿਰਾ ਹੋਵੇਗਾ !ਬੀ.ਜੇ.ਪੀ ਨੂੰ ਹਲਕਾ ਬਰਨਾਲਾ ਵਿਚੋਂ 13252 ,ਸੰਗਰੂਰ ਚੋਂ 9748,ਲਹਿਰਾਗਾਗਾ ਵਿਚੋਂ 9909,ਸੁਨਾਮ ਚੋਂ 7822 ਧਰਿ ਚੋਂ 6509, ਸਮੇਤ ਹੋਰ ਹਲਕਿਆਂ ਵਿੱਚ ਮਿਲੀ ਲੀਡ ਨਾਲ ਬੀ.ਜੇ.ਪੀ ਦੇ ਕੱਦ ਵੱਡਾ ਹੋਇਆ ਹੈ !

Post a Comment

0 Comments