ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜੱਗਤਾ ਜੀ ਵਿੱਖੇ ਦੋਂ ਨਵੇਂ ਸਰੂਪ ਲਿਆਂਦੇ

 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜੱਗਤਾ ਜੀ ਵਿਖੇ ਦੋਂ ਨਵੇਂ ਸਰੂਪ ਲਿਆਉਣ ਲਈ ਗੁਰਦੁਆਰਾ ਸਾਹਿਬ ਵਿੱਖੇ ਅਰਦਾਸ ਕਰਨ ਉਪਰੰਤ ਪੰਜ ਪਿਆਰੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰੂ ਸਾਹਿਬ ਦੀ ਫੁੱਲਾਂ ਨਾਲ ਸਜੀ ਪਾਲਕੀ ਵਿੱਚ ਚਾਰ ਬਿਰਧ ਸਰੂਪ, ਪੋਥੀਆਂ, ਗੁਟਕੇ ਗੱਡੀਆਂ ਰਾਹੀਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਖੇ ਜਮਾ ਕਰਵਾਏ 

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀਵਾਨ ਸਿੰਘ ਗੁਲਿਆਨੀ ਨੇ ਦੱਸਿਆ ਕੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਂ ਨਵੇਂ ਸਰੂਪ ਗੁਰਦੁਆਰਾ ਸਾਹਿਬ ਲਈ ਲਿਆਂਦੇ | ਇਸ ਮੌਕੇ ਭਾਈ ਦੀਵਾਨ ਸਿੰਘ, ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰਵਣ ਸਿੰਘ, ਭਾਈ ਅਵਤਾਰ ਸਿੰਘ, ਭਾਈ ਜੋਗਿੰਦਰ ਸਿੰਘ, ਬਾਬਾ ਸੁਰਜੀਤ ਸਿੰਘ, ਭਾਈ ਜਸਵੰਤ ਸਿੰਘ, ਇੰਦਰਜੀਤ ਸਿੰਘ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਜੀਵਨ ਸਿੰਘ, ਸਤਪਾਲ ਸਿੰਘ ਬਜ਼ਾਜ਼, ਮਨਮੋਹਨ ਸਿੰਘ, ਦਲੇਰ ਸਿੰਘ, ਗੁਰਮੀਤ ਸਿੰਘ ਜੱਜ, ਅਮਰਜੀਤ ਸਿੰਘ ਅਤੇ ਅਨੇਕਾਂ ਸੰਗਤਾਂ ਨੇ ਹਾਜ਼ਰੀ ਭਰੀ |

Post a Comment

0 Comments