ਅਗਨੀਪਥ ਯੋਜਨਾ ਖਿਲਾਫ ਕਿਸਾਨਾਂ, ਮਜ਼ਦੂਰਾਂ, ਅਧਿਆਪਕਾਂ ਅਤੇ ਤਰਕਸ਼ੀਲਾਂ ਨੇ ਕੀਤਾ ਮੁਜ਼ਾਹਰਾ

 

ਸ਼ਾਹਕੋਟ ਦੇ ਐਸ.ਡੀ.ਐਮ ਨੂੰ  ਰਾਸ਼ਟਰਪਤੀ ਦੇ ਨਾਮ ਦਿੱਤਾ ਮੰਗ ਪੱਤਰ 


ਸ਼ਾਹਕੋਟ 24 ਜੂਨ (ਲਖਵੀਰ ਵਾਲੀਆ) :-
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਵੱਲੋ ਅਗਨੀਪਥ ਯੋਜਨਾ ਖਿਲਾਫ ਰੋਸ ਮੁਜ਼ਾਹਰਾ ਕਰਕੇ ਐਸ.ਡੀ.ਐਮ ਸ਼ਾਹਕੋਟ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇ ਕੇ ਇਸ ਯੋਜਨਾ ਨੂੰ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮੁਜ਼ਾਹਰੇ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਸ਼ਾਹਕੋਟ ਦੇ ਵਰਕਰਾਂ ਵੱਲੋਂ ਭਰਵੀ ਸਮੂਲੀਅਤ ਕੀਤੀ ਗਈ। ਕਿਸਾਨ,ਮਜ਼ਦੂਰ, ਅਧਿਆਪਕ ਅਤੇ ਤਰਕਸ਼ੀਲ ਕਾਰਕੁੰਨ ਇੱਥੋ ਦੇ ਬੱਸ ਅੱਡੇ ਤੇ ਇਕੱਠੇ ਹੋਏ। ਉਨ੍ਹਾਂ ਬੱਸ ਅੱਡੇ ਤੋਂ ਥਾਣੇ ਤੱਕ ਮੁਜ਼ਾਹਰਾ ਕਰਨ ਤੋਂ ਉਪਰੰਤ ਐਸ.ਡੀ.ਐਮ ਸ਼ਾਹਕੋਟ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਪਿਆ। ਇਸ ਮੌਕੇ ਜੁਡ਼ੇ ਇਕੱਠ ਨੂੰ ਬੀ.ਕੇ.ਯੂ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਸਕੱਤਰ ਗੁਰਚਰਨ ਸਿੰਘ ਚਾਹਲ,ਬਲਾਕ ਪ੍ਰਧਾਨ ਬਲਕਾਰ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਸਕੱਤਰ ਸੁਖਜਿੰਦਰ ਲਾਲੀ, ਡੀ.ਟੀ ਐਫ ਪੰਜਾਬ ਦੇ ਸੂਬਾ ਸਹਾਇਕ ਸਕੱਤਰ ਗੁਰਮੀਤ  ਸਿੰਘ ਕੋਟਲੀ ਤੇ ਗੁਰਮੁਖ ਸਿੰਘ ਸਿੱਧੂ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸੁਖਵਿੰਦਰ ਬਾਗਪੁਰ ਅਤੇ ਬਿੱਟੂ ਰੂਪੇਵਾਲੀ ਨੇ ਸੰਬੋਧਨ ਕੀਤਾ। ਉਨ੍ਹਾਂ ਅਗਨੀਪਥ ਯੋਜਨਾ ਨੂੰ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰਨ ਵਾਲੀ ਯੋਜਨਾ ਦੱਸਦੇ ਕਿਹਾ ਕਿ ਇਸ ਯੋਜਨਾ ਰਾਂਹੀ ਸਰਕਾਰ ਨੌਜਵਾਨਾਂ ਦੇ ਭਵਿੱਖ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਹੈ। ਇਸ ਮੌਕੇ ਮਨਜੀਤ ਸਿੰਘ ਸਾਬੀ, ਜਗੀਰ ਜੋਸਨ, ਹਰਜਿੰਦਰ ਸਿੰਘ, ਦੇਸ ਰਾਜ ਜਾਫਰਵਾਲ, ਨਿਰਮਲ ਸਿੰਘ ਖਾਲਸਾ, ਨਿੱਕੂ, ਜਸਪਾਲ ਸਿੰਘ, ਹਜੂਰਾ ਸਿੰਘ ਅਤੇ ਜਸਵੀਰ ਸਿੰਘ ਜੱਸਾ ਆਦਿ ਹਾਜ਼ਰ ਸਨ।- - 

Post a Comment

0 Comments