*ਉੱਤਰ ਰੇਲਵੇ ਸਟੇਸ਼ਨ ਬਰਾਂਚ ਦੇ ਰਮੇਸ਼ ਚੰਦਰ ਸ਼ਰਮਾ ਬਣੇ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਕਮਲ ਕੁਮਾਰ ਮੀਤ ਪ੍ਰਧਾਨ*


ਫਿਰੋਜ਼ਪੁਰ 29 ਜੂਨ [ਕੈਲਾਸ਼ ਸ਼ਰਮਾ ]:
=ਨਾਰਦਨ ਰੇਲਵੇ ਸਟੇਸ਼ਨ ਯੂਨੀਅਨ ਵੱਲੋਂ ਰੇਲਵੇ ਕਲੱਬ ਫ਼ਿਰੋਜ਼ਪੁਰ ਵਿੱਚ ਸੇਵਾਮੁਕਤ ਕਰਮਚਾਰੀਆਂ ਦੇ ਸਨਮਾਨ ਵਿੱਚ ਅਤੇ ਸਟੇਸ਼ਨ ਬਰਾਂਚ ਤੇ ਇੰਜੀਨੀਰਿੰਗ ਬਰਾਂਚ ਵਿੱਚੋਂ ਚੁਣੇ ਗਏ ਆਗੂਆਂ ਦੇ ਸਬੰਧ ਵਿਚ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ਼ਿਵ ਦੱਤ ਨੇ ਕੀਤੀ। ਸਮਾਗਮ ਵਿਚ ਰੇਲਵੇ ਦੀਆਂ ਵੱਖ-ਵੱਖ ਬਰਾਂਚਾਂ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਹੋਏ। ਇਸ ਸਮਾਗਮ ਵਿਚ ਸੈਕਟਰੀ ਸੁਭਾਸ਼ ਸ਼ਰਮਾ ਵਿੱਤ ਸਕੱਤਰ ਪਰਵੀਨ ਕੁਮਾਰ ਸੈਂਟਰਲ ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਸਾਬਕਾ ਪ੍ਰਧਾਨ ਪੰਕਜ ਮੈਹਤਾ ਛੇਬਰ ਸਿੰਘ ਤਰਸੇਮ ਲਾਲ ਮਨੋਜ ਕੁਮਾਰ ਮੁਕੇਸ਼ ਕੁਮਾਰ ਤੋਂ ਇਲਾਵਾ ਕਿਸ਼ਨ ਚੰਦ ਜਾਗੋਵਾਲੀਆ ਪ੍ਰਧਾਨ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ ਮਹਿੰਦਰ ਸਿੰਘ ਧਾਲੀਵਾਲ ਵਿੱਤ ਸਕੱਤਰ ਆਲ ਇੰਡੀਆ ਕੁਆਰਡੀਨੇਸ਼ਨ ਕਮੇਟੀ ਸ਼ਾਮਲ ਹੋਏ। 

ਸਮਾਗਮ ਦੇ ਸ਼ੁਰੂ ਵਿਚ ਸੇਵਾ ਮੁਕਤ ਹੋਏ ਨਾਰਦਨ ਰੇਲਵੇ ਮੈਨਸ ਯੂਨੀਅਨ ਸਟੇਸ਼ਨ ਬਰਾਂਚ ਦੇ ਇੰਜੀਨੀਰਿੰਗ ਬਰਾਂਚ ਵਿਚੋਂ ਸੇਵਾ ਮੁਕਤ ਹੋਏ ਸੁਰਿੰਦਰ ਸਿੰਘ ਅਤੇ ਭਗਵਤੀ ਪ੍ਰਸਾਦ ਵੱਲੋਂ ਰੇਲਵੇ ਵਿਭਾਗ ਵਿੱਚ ਕੀਤੀ ਸ਼ਾਨਦਾਰ ਨੌਕਰੀ ਤੇ ਯੂਨੀਅਨ ਵਿੱਚ ਨਿਭਾਈ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਇਸ ਸਮੇਂ ਸੇਵਾ ਮੁਕਤ ਹੋਏ ਸਾਥੀਆਂ ਨੂੰ ਨਾਰਦਨ ਰੇਲਵੇ ਮੈਨਸ ਯੂਨੀਅਨ ਰੇਲਵੇ ਨੇ ਤੋਹਫ਼ੇ ਦੇ ਕੇ ਸਨਮਾਨਤ ਕੀਤਾ। 

ਉਪਰਾਂਤ ਸਟੇਸ਼ਨ ਬਰਾਂਚ ਦੇ ਇੰਜੀਨੀਰਿੰਗ ਬ੍ਰਾਂਚ ਵਿੱਚ ਖਾਲੀ ਹੋਏ ਪੱਦ ਦੀ ਚੋਣ ਕੀਤੀ ਗਈ ਜਿਸ ਵਿਚ ਸਟੇਸ਼ਨ ਬਰਾਂਚ ਦੇ ਰਮੇਸ਼ ਚੰਦਰ ਸ਼ਰਮਾ ਨੂੰ ਪ੍ਰਧਾਨ ਅਤੇ ਗੁਲਸ਼ਨ ਕੁਮਾਰ ਵਾਈਸ ਪ੍ਰਧਾਨ ਸਰਬ ਸੰਮਤੀ ਨਾਲ ਚੁਣਿਆ ਗਿਆ ਇਸ ਤੋਂ ਇਲਾਵਾ ਰਣਧੀਰ ਸਿੰਘ ਨਿਤਿਨ ਬਬੂਤਾ ਸੈਂਟਰਲ ਕੌਂਸਲ ਮੈਂਬਰ ਚੁਣੇ ਗਏ ਇੰਜੀਨਰਿੰਗ ਬਰਾਂਚ ਵਿੱਚ ਅਰਜਨ ਪਾਸੀ ਨੂੰ ਪ੍ਰਧਾਨ ਰਾਜਬੀਰ ਸਿੰਘ ਬਰਾਂਚ ਸੈਕਟਰੀ ਤੇ ਦੁਰਗਾ ਦਾਸ ਨੂੰ ਸੈਂਟਰਲ ਕੌਂਸਲ ਮੈਂਬਰ ਚੁਣਿਆ ਗਿਆ ਨਵੇਂ ਚੁਣੇ ਆਗੂ ਸਾਥੀਆਂ ਨੂੰ ਵੱਖ-ਵੱਖ ਆਗੂਆਂ ਨੇ ਵਧਾਈਆਂ ਦਿੱਤੀਆਂ

Post a Comment

0 Comments