*ਦਫਤਰ ਬਨਾਉਣ ਲਈ ਹਲਕਾ ਵਿਧਾਇਕ ਨੂੰ ਮਿਲੇ ਸਾਬਕਾ ਸੈਨਿਕ*


ਫਿ਼ਰੋਜ਼ਪੁਰ, 24 ਜੂਨ [ ਕੈਲਾਸ਼ ਸ਼ਰਮਾ ]:
- ਸਾਬਕਾ ਸੈਨਿਕਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਕੋਲ ਲਾਈ ਗੁਹਾਰ। ਆਪਣੀਆਂ ਮੰਗਾਂ ਦੇ ਸਬੰਧ ਵਿਚ ਦਿੱਤੇ ਮੰਗ ਪੱਤਰ ਦਾ ਜਿ਼ਕਰ ਕਰਦਿਆਂ ਸਾਬਕਾ ਸੈਨਿਕਾਂ ਨੇ ਕਿਹਾ ਕਿ ਅਸੀਂ ਸਾਬਕਾ ਸੈਨਿਕ ਲੀਗ ਫਿ਼ਰੋਜ਼ਪੁਰ ਦੇ ਅਹੁਦੇਦਾਰ ਹਾਂ ਅਤੇ ਕਈ ਸਾਲਾਂ ਤੋਂ ਸਾਬਕਾ ਸੈਨਿਕਾਂ ਦੇ ਕੰਮਾਂ ਵਾਸਤੇ ਲੋੜੀਦੇ ਕੰਮ ਕਰਦੇ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਕੰਮਾਂ ਨੂੰ ਸੁਚਾਰੂ ਰੂਪ ਨਾਲ ਕਰਨ ਵਾਸਤੇ ਸਾਡੇ ਕੋਲ ਕੋਈ ਆਫਿਸ ਆਦਿ ਨਹੀਂ ਹੈ, ਆਮ ਤੌਰ ਤੇ ਅਸੀਂ ਮਹੀਨਾਵਰ ਮੀਟਿੰਗ ਵੀ ਗੁਰਦੁਆਰਾ ਸਾਹਿਬ ਜਾਂ ਹੋਰ ਅਸਥਾਨ ਤੇ ਕਰਦੇ ਹਾਂ, ਜਦੋਂ ਕਿ ਅਸੀਂ ਸਰਕਾਰ ਦੇ ਸਾਰੇ ਕੰਮਾਂ ਵਿਚ ਯੋਗਦਾਨ ਪਾਉਂਦੇ ਆ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਦਫਤਰ ਬਨਾਉਣ ਲਈ 5 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇ ਤਾਂ ਜ਼ੋ ਸਾਬਕਾ ਸੈਨਿਕਾਂ ਦੇ ਹਿੱਤ ਵਿਚ ਬਣਿਆ ਦਫਤਰ ਸਾਬਕਾ ਸੈਨਿਕਾਂ ਦੀ ਵਕਾਲਤ ਕਰਨ ਦੇ ਨਾਲ-ਨਾਲ ਦੇਸ਼ ਦੇ ਨਵੇਂ ਬਨਣ ਵਾਲੇ ਰਾਖਿਆਂ ਦੀ ਅਗਵਾਈ ਕਰ ਸਕੇ। 

ਸ੍ਰੀ ਰਜਨੀਸ਼ ਦਹੀਆ ਹਲਕਾ ਦਿਹਾਤੀ ਫਿਰੋਜ਼ਪੁਰ ਨੇ ਸੈਨਿਕਾਂ ਦੇ ਵਫਦ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆ ਕੇ ਗਰਾਂਟ ਦਿਵਾਉਣ ਲਈ ਯਤਨ ਕਰਾਂਗਾ

Post a Comment

0 Comments