ਵਹੀਕਲ ਚੋਰੀ ਦੇ ਮੁਕੱਦਮਾ ਵਿੱਚ ਇੱਕ ਮੁਲਜਿਮ ਨੂੰ ਕੀਤਾ ਕਾਬੂ-

  ਕ੍ਰੀਬ 80 ਹਜਾਰ ਰੁਪਏ ਤੱਕ ਦੀ ਕੀਮਤ ਦੇ ਚੋਰੀ 02 ਮੋਟਰਸਾਈਕਲ ਕੀਤੇ ਬ੍ਰਾਮਦ


ਮਾਨਸਾ 28 ਜੂਨ ਗੁਰਜੰਟ ਸਿੰਘ ਬਾਜੇਵਾਲੀਆ 

  ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਵਹੀਕਲ ਚੋਰੀ ਦੇ ਮੁਕੱਦਮੇ ਵਿੱਚ ਮੁਲਜਿਮ ਸੁਖਦੇਵ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਕਿਸਨਗੜ ਸੇਢਾ ਸਿੰਘ ਵਾਲਾ ਨੂੰ ਕਾਬੂ ਕਰਕੇ 02 ਚੋਰੀ ਦੇ ਮੋਟਰਸਾਈਕਲਾ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ , ਬ੍ਰਾਮਦ ਦੋਵਾ ਮੋਟਰਸਾਈਕਲਾ ਦੀ ਕੁੱਲ ਮਲੀਤੀ ਕ੍ਰੀਬ 80 ਹਜਾਰ ਰੁਪਏ ਬਣਦੀ ਹੈ ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 27-06-2022 ਨੂੰ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਬਹਾਦਰਪੁਰ ਕੈਚੀਆਂ ਬਰੇਟਾ ਮੋਜੂਦ ਸੀ ਤਾ ਇਤਲਾਹ ਮਿਲਣ ਤੇ ਮੁਲਜਿਮ ਵਿਰੁੱਧ ਮੁਕੱਦਮਾ ਨੰਬਰ 63 ਮਿਤੀ 27-6-202 ਅ/ਧ 379,411 IPC ਥਾਣਾ ਬਰੇਟਾ ਦਰਜ ਰਜਿਸਟਰ ਕੀਤਾ ਗਿਆ । ਐਸ.ਆਈ ਪਰਵੀਨ ਕੁਮਾਰ ਮੁੱਖ ਅਫਸਰ ਥਾਣਾ ਬਰੇਟਾ ਦੀ ਅਗਵਾਈ ਹੇਠ ਹੋਲਦਾਰ ਰਿੰਕੂ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਤੁਰੰਤ ਕਾਰਵਾਈ ਕਰਦੇ ਢੁੱਕਵੀ ਜਗ੍ਹਾਂ ਨਾਕਾਬੰਦੀ ਕਰਦੇ ਹੋਏ ਮੁਲਜਿਮ ਸੁਖਦੇਵ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਕਿਸਨਗੜ ਸੇਢਾ ਸਿੰਘ ਵਾਲਾ ਤੋ ਚੋਰੀ ਦੇ 02 ਮੋਟਰਸਾਈਕਲ ਨੰਬਰੀ PB50A 3001 ਮਾਰਕਾ CD-DELUX ਅਤੇ HR 59 A 4901 ਮਾਰਕਾ ਸਪਲੈਡਰ ਬ੍ਰਾਮਦ ਕਰਵਾਏ ਗਏ ਹਨ । ਉਕਤ ਮੁਲਜਿਮ ਸੁਖਦੇਵ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਕਿਸਨਗੜ ਸੇਢਾ ਸਿੰਘ ਵਾਲਾ ਵਿਰੁੱਧ ਚੋਰੀ ਅਤੇ ਹੋਰ ਜੁਰਮਾ ਤਹਿਤ ਕੁੱਲ 17 ਮੁਕੱਦਮੇ ਦਰਜ ਰਜਿਸਟਰ ਹਨ ।

ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਜਿਸ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਉਸ ਨੇ ਚੋਰੀ ਦਾ ਧੰਦਾ ਕਦੋ ਤੋ ਚਲਾਇਆ ਸੀ, ਮੋਟਰਸਾਈਕਲ ਕਿੱਥੇ -ਕਿੱਥੇ ਚੋਰੀ ਕੀਤੇ ਹਨ ਅਤੇ ਇਸ ਨੇ ਚੋਰੀ ਦੀਆ ਹੋਰ ਕਿੰਨੀਆ ਵਾਰਦਾਤਾ ਕੀਤੀਆ ਹਨ । ਜਿਹਨਾ ਦੀ ਪੁੱਛ-ਗਿੱਛ ਉਪਰੰਤ ਚੋਰੀ ਦੇ ਹੋਰ ਅਨਟਰੇਸ ਕੇਸ ਟਰੇਸ ਹੋਣ ਦੀ ਸੰਭਾਵਨਾ ਹੈ ।

Post a Comment

0 Comments