ਕ੍ਰਿਸ਼ਨ ਬਿੱਟੂ ਲਾਇਨਜ਼ ਕਲੱਬ ਬਰਨਾਲਾ ਦੇ ਲਗਾਤਾਰ ਦੂਜੀ ਵਾਰ ਪ੍ਰਧਾਨ ਬਣੇ

  


ਬਰਨਾਲਾ,30 ਜੂਨ/ਕਰਨਪ੍ਰੀਤ ਧੰਦਰਾਲ /-ਲਾਇਨਜ਼ ਕਲੱਬ ਬਰਨਾਲਾ ਦੀ ਜ਼ਰੂਰੀ ਮੀਟਿੰਗ ਪ੍ਰਧਾਨ ਕ੍ਰਿਸ਼ਨ ਕੁਮਾਰ ਬਿੱਟੂ ਦੀ ਅਗਵਾਈ ਹੇਠ ਸਥਾਨਕ ਡੀ ਐਚ ਹੋਟਲ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿਚ ਹੋਰਨਾਂ ਤੋਂ ਇਲਾਵਾ ਸਕੱਤਰ ਡਾ ਬਲਵਿੰਦਰ ਸ਼ਰਮਾ,ਸੰਜੇ ਗਰਗ, ਕਾਂਤੀ ਗਰਗ, ਪੁਸ਼ਪ ਬਾਂਸਲ, ਅਸ਼ੋਕ ਮੱਕੜ, ਪ੍ਰਵੇਸ਼ ਕੁਮਾਰ ਬਾਰੂ ਸਨੀ ਕਾਂਸਲ, ਰਾਜੀਵ ਲੂਬੀ, ਸੰਜੀਵ ਬਾਂਸਲ, ਰਵੀ ਬਾਂਸਲ, ਵਿਵੇਕ ਸਿੰਧਵਾਨੀ, ਕਮਲ ਸੇਤੀਆ,ਰੁਪਿੰਦਰ ਗੁਪਤਾ ਆਦਿ ਨੇ ਹਿੱਸਾ ਲਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਕ੍ਰਿਸ਼ਨ ਕੁਮਾਰ ਬਿੱਟੂ ਨੂੰ ਸਾਲ 2022-23 ਲਈ ਲਾਇਨਜ਼ ਕਲੱਬ ਦਾ ਦੁਬਾਰਾ ਪ੍ਰਧਾਨ ਚੁਣਿਆ ਗਿਆ।ਇਨ੍ਹਾਂ ਤੋਂ ਇਲਾਵਾ ਲਾਇਨ ਰਾਜੀਵ ਲੂਬੀ ਨੂੰ ਜਨਰਲ ਸਕੱਤਰ ਅਤੇ ਸੰਜੀਵ ਬਾਂਸਲ ਨੂੰ ਖਜ਼ਾਨਚੀ ਚੁਣਿਆ ਗਿਆ।ਨਵ ਨਿਯੁਕਤ ਪ੍ਰਧਾਨ ਕ੍ਰਿਸ਼ਨ ਕੁਮਾਰ ਬਿੱਟੂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲਾਈਨ ਪੁਸ਼ਪ ਬੰਸਲ ਨੂੰ ਸੀਨੀਅਰ ਮੀਤ ਪ੍ਰਧਾਨ,ਰਵੀ ਬਾਂਸਲ ਨੂੰ ਮੀਤ ਪ੍ਰਧਾਨ ਲਾਇਨ ਅਸ਼ੋਕ ਮੱਕੜ ਨੂੰ ਜੁਆਇੰਟ ਸਕੱਤਰ ਅਤੇ ਕਾਂਤੀ ਗਰਗ ਨੂੰ ਪੀ ਆਰ ਓ ਨਿਯੁਕਤ ਕੀਤਾ।

     ਕਲੱਬ ਦੇ ਨਵਨਿਯੁਕਤ ਪ੍ਰਧਾਨ ਕ੍ਰਿਸ਼ਨ ਕੁਮਾਰ ਬਿੱਟੂ ਅਤੇ ਸਕੱਤਰ ਰਾਜੀਵ ਲੂਬੀ ਨੇ  ਜਿੱਥੇ ਕਲੱਬ ਮੈਂਬਰਾਂ ਨੂੰ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ,ਉੱਥੇ ਹੀ ਯਕੀਨ ਦਵਾਇਆ ਕਿ ਇਸ ਸਾਲ ਵਿੱਚ   ਕਲੱਬ ਵੱਲੋਂ ਵੱਧ ਤੋਂ ਵੱਧ ਸਮਾਂ ਸੇਵਾ ਦੇ ਪ੍ਰੋਜੈਕਟ ਲਗਾਏ ਜਾਣਗੇ ਅਤੇ ਉਨ੍ਹਾਂ ਮੈਂਬਰਾਂ ਤੋ ਵੀ ਭਰਪੂਰ ਸਹਿਯੋਗ ਦੇਣ ਦੀ ਮੰਗ ਕੀਤੀ।ਪ੍ਰਧਾਨ ਕ੍ਰਿਸ਼ਨ ਕੁਮਾਰ ਬਿੱਟੂ ਨੇ ਦੱਸਿਆ ਕਿ ਕਲੱਬ ਵੱਲੋਂ 7 ਜੁਲਾਈ ਨੂੰ ਵਾਈਐਸ ਸਕੂਲ ਬਰਨਾਲਾ ਵਿਖੇ ਵਿਸ਼ਾਲ ਮੈਗਾ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾਵੇਗਾ। ਜਿਸ ਵਿਚ ਦਿਲ ਰੋਗਾਂ ਦੇ ਮਾਹਰ ਡਾ ਮਨਪ੍ਰੀਤ ਸਿੱਧੂ,ਅੱਖਾਂ ਦੇ ਮਾਹਰ ਡਾ ਰੁਪੇਸ਼ ਸਿੰਗਲਾ, ਦੰਦਾਂ ਦੇ ਮਾਹਰ ਡਾ ਰਾਜੀਵ ਗਰਗ ਅਤੇ ਚਮੜੀ ਰੋਗਾਂ ਦੇ ਮਾਹਰ ਡਾ  ਰੋਹਿਤ ਗਾਰਗੀ ਅਤੇ ਡਾ ਕ੍ਰਿਤਿਕਾ ਗਾਰਗੀ ਮਰੀਜ਼ਾਂ ਦੀ ਜਾਂਚ ਕਰਨਗੇ।ਉਨ੍ਹਾਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਮਗਰੋਂ ਕਲੱਬ ਵੱਲੋਂ ਚਿੰਟੂ ਪਾਰਕ ਬਰਨਾਲਾ ਵਿਖੇ ਵਣ ਮਹਾਉਤਸਵ ਮਨਾਇਆ ਜਾਵੇਗਾ ਜਿੱਥੇ ਕਿ ਕਲੱਬ ਵੱਲੋਂ ਵਧੀਆ ਬਰੀਡ ਦੇ ਆਕਸੀਜਨ ਦੇਣ ਵਾਲੇ ਅਤੇ ਫਲਦਾਰ ਬੂਟੇ ਲਗਾਏ ਜਾਣਗੇ।ਉਨ੍ਹਾਂ ਕਲੱਬ ਵੱਲੋਂ 9 ਸਤੰਬਰ ਨੂੰ ਵਿਸ਼ਾਲ ਖੂਨ ਦਾਨ ਕੈਂਪ ਲਗਾਉਣ ਦਾ ਵੀ ਐਲਾਨ ਕੀਤਾ।

Post a Comment

0 Comments