ਕੇਵਲ ਢਿੱਲੋਂ ਤੇ ਕਰਨ ਢਿੱਲੋਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਉਪਰੰਤ ਗੁਰਦਵਾਰਾ ਸਿੰਘ ਸਭਾ ਮੱਥਾ ਟੇਕਿਆ

 


ਬੀ.ਜੇ.ਪੀ ਦਾ (ਫੁੱਲ) ਅਰਥ ਬਾਬਾ ਜੀ ਵੱਲੋਂ ਜਿੱਤ ਤੇ ਪਾਸ --ਕੇਵਲ ਢਿੱਲੋਂ 

ਬਰਨਾਲਾ,22 ,ਜੂਨ,/ਕਰਨਪ੍ਰੀਤ ਧੰਦਰਾਲ /-ਲੋਕ ਸਭਾ ਹਲਕਾ ਸੰਗਰੂਰ ਤੋਂ ਜਿਮਨੀ ਚੋਣ ਦੇ ਭਾਜਪਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਪੁੱਤਰ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਕਰਨ ਇੰਦਰ ਢਿੱਲੋਂ ਨਾਲ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਨਤਮਸਤਕ ਹੋਕੇ ਜਿੱਥੇ ਫੁੱਲਾਂ ਦੇ ਹਾਰ ਪਾਉਂਦਿਆਂ ਸਿਜਦਾ ਕੀਤਾ, ਉੱਥੇ ਹੀ ਗੁਰਦੁਆਰਾ ਸ਼੍ਰੀ ਸਿੰਘ ਸਾਹਿਬ ਬਰਨਾਲਾ ਵਿਖੇ ਮੱਥਾ ਟੇਕਿਆ ।ਬਾਬਾ ਜੀ ਦਾ ਅਸ਼ੀਰਵਾਦ ਲੈਂਦੀਆਂ ਕੇਵਲ ਢਿੱਲੋਂ ਨੇ ਕਿਹਾ ਕਿ ਬੀ.ਜੇ.ਪੀ ਦਾ (ਫੁੱਲ) ਅਰਥ ਬਾਬਾ ਜੀ ਵੱਲੋਂ ਜਿੱਤ ਤੇ ਪਾਸ   


                                                 

ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇਕਿਹਾ  ਕਿ ਲੋਕ ਸਭਾ ਹਲਕਾ ਸੰਗਰੂਰ ਅਜਿਹਾ ਹਲਕਾ ਹੈ, ਜੋ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਤੋਂ ਅੱਜ ਤੱਕ ਹਰ ਮੂਵਮੈਂਟ ਦੀ ਸ਼ੁਰੂਆਤ ’ਚ ਮੁੱਢ ਬੰਨ੍ਹਣ ਲਈ ਮੋਹਰੀ ਰਿਹਾ ਹੈ। ਜਦ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਝੂਠੇ ਸਬਜ਼ਬਾਗਾਂ ਤੋਂ ਅੱਕ ਚੁੱਕੇ ਸਨ ਤਾਂ ਉਨ੍ਹਾਂ ਨੇ ਹੀ ਇੱਥੋਂ ਬਦਲਾਅ ਦੀ ਨੀਤੀ ਤਹਿਤ ਨਵੀਂ ਪਾਰਟੀ ਦੇ ਉਮੀਦਵਾਰ ਨੂੰ 2 ਵਾਰ ਮੈਂਬਰ ਪਾਰਲੀਮੈਂਟ ਬਣਾ ਪੰਜਾਬ ਦੇ ਮੁੱਖ ਮੰਤਰੀ ਤੱਕ ਦਾ ਸਨਮਾਨ ਦਿੱਤਾ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੰਗਰੂਰ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰ ਉਨ੍ਹਾਂ ਨੂੰ ਸਿਰਫ਼ ਝੂਠ ਦਾ ਪੁਲੰਦਾ ਹੀ ਦਿਖਾਕੇ ਸੱਤਾ ਹਾਸਲ ਕੀਤੀ ਤੇ ਰਵਾਇਤੀ ਪਾਰਟੀਆਂ ਵਾਂਗ ਸੁਰੱਖਿਆ ਦੇ ਲਾਮ ਲਸ਼ਕਰ ’ਚ ਘਿਰੇ ਭਗਵੰਤ ਮਾਨ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਜਿਸ ਕਰਕੇ ਇਸ ਵਾਰ ਦੇਸ਼ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤੇ ਭਾਰਤੀ ਜਨਤਾ ਪਾਰਟੀ ਦੇ ਵੱਢਮੁਲੇ ਕਾਰਜ ਨੂੰ ਦੇਖਦਿਆਂ ਸੰਗਰੂਰ ਹਲਕੇ ਦੇ ਲੋਕ ਨਵੇਂ ਬਦਲਾਅ ਤਹਿਤ ਕਮਲ ਦੇ ਫੁੱਲ ’ਤੇ ਮੋਹਰਾਂ ਲਗਾ ਭਾਜਪਾ ਦੇ ਉਮੀਦਵਾਰ ਨੂੰ ਜਿਤਾਉਂਣਗੇ। ਕੇਵਲ ਢਿੱਲੋਂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਪੂਰੇ ਹਲਕੇ ਦੇ ਲੋਕਾਂ ਨੇ ਭਾਜਪਾ ’ਤੇ ਵਿਸ਼ਵਾਸ਼ ਜਤਾਇਆ ਹੈ,ਮਲਿਕ ਦੇ ਦਰ ਤੇ ਆਸ ਲੈ ਕੇ ਆਏ ਹਾਂ ਜਿਹੜੀ ਸਭਨਾ ਦੇ ਸਹਿਯੋਗ  ਸਦਕਾ ਕਬੂਲ ਹੋਵੇਗੀ !

Post a Comment

0 Comments