ਪਿੰਡ ਭੰਮੇ ਕਲਾਂ ਵਿਖੇ ਗਰਭਵਤੀ ਮਾਂ ਦੇ ਘਰ ਕੀਤਾ ਦੌਰਾ ਡਾ ਜਸਵਿੰਦਰ ਸਿੰਘ

  


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 29 ਜੂਨ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੁਆਰਾ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਮਾਨਸਾ ਸਰਦਾਰ ਜਸਪ੍ਰੀਤ ਸਿੰਘ ਆਈ.ੲੇ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਮਾਨਸਾ ਡਾ. ਜਸਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ  ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਮਾਨਸਾ ਡਾ. ਹਰਚੰਦ ਸਿੰਘ ਨੇ ਪਿੰਡ ਭੰਮੇ ਕਲਾਂ ਵਿਖੇ ਗਰਭਵਤੀ ਮਾਂ ਦਾ ਹਾਲ ਚਾਲ ਪੁੱਛਿਆ, ਟੈਸਟ ਰਿਪੋਰਟਾਂ ਚੈੱਕ ਕੀਤੀਆਂ, ਉਨ੍ਹਾਂ ਨੂੰ ਡਿਲੀਵਰੀ ਸਰਕਾਰੀ ਹਸਪਤਾਲ ਵਿੱਚ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਸੰਤੁਲਿਤ ਖ਼ੁਰਾਕ ਖਾਣ ਲਈ ਪ੍ਰੇਰਿਤ ਕੀਤਾ,ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਖੇ ਡਲਿਵਰੀ ਕਰਾਉਣ ਉਪਰੰਤ ਜੇ.ਐਸ.ਵਾਈ. ਸਕੀਮ ਦੇ ਅਧੀਨ ਉਨ੍ਹਾਂ ਨੂੰ ਲਾਭ ਦਿੱਤਾ ਜਾਵੇਗਾ ,ਕਿਸੇ ਕਿਸਮ ਦੀ ਕੋਈ ਖਰਚਾ ਉਨ੍ਹਾਂ ਤੋਂ ਨਹੀਂ ਵਸੂਲਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਾਰੇ ਟੈਸਟ ਅਤੇ ਦਵਾਈਆਂ ਬਿੱਲਕੁਲ ਮੁਫਤ ਹਨ।ਸਰਕਾਰ ਵਲੋ ਡਿਲਿਵਰੀ ਤੋਂ ਬਾਅਦ ਘਰੇ ਛੱਡਣ ਦਾ ਵੀ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਜੇੈ ਕੁਮਾਰ,ਜਸਵੀਰ ਸਿੰਘ,ਕਰਨੈਲ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ,ਰਾਜਵਿੰਦਰ ਕੌਰ ਏ.ਅੈਨ.ਅੈਮ. ਆਸ਼ਾ ਵਰਕਰ ਗੁਰਮੀਤ ਕੌਰ  ਇਸ ਤੋਂ ਇਲਾਵਾ ਪਰਿਵਾਰਕ ਮੈਂਬਰ  ਮੰਜੂ ਰਾਣੀ ਪਤਨੀ ਸ੍ਰੀ ਜਗਮੀਤ ਸਿੰਘ ਵੀ ਹਾਜਰ ਹਨ।

Post a Comment

0 Comments