ਕੈਬਨਿਟ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਭਦੌੜ ਤੋਂ ਲਾਭ ਸਿੰਘ ਉੱਗੋਕੇ ਦੇ ਹਲਕੇ ਚੋਂ ਆਪ ਦੀ ਵੋਟ % ਘਟੀ ਤੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮਹਿਲ ਕਲਾਂ ਤੋਂ ਵਧਾਈ

 


ਬਰਨਾਲਾ 27,ਜੂਨ/ਕਰਨਪ੍ਰੀਤ ਧੰਦਰਾਲ / -ਮੌਜੂਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਧੂੜ ਪੁੱਟਦੇ *ਸਰਪੰਚੀ ਤੋਂ ਸੰਸਦ ਤੱਕ* ਸ਼ਹਿਰਾਂ ਪਿੰਡਾਂ ਚ ਲੱਗੇ ਵੱਡੇ ਫਲੇਕ੍ਸ ਪੋਸਟਰ ਕੋਈ ਜਲਵਾ ਨਾ ਦਿਖਾ ਸਕੇ ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਦੇ ਆਏ ਨਤੀਜਿਆਂ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ 'ਚੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹਲਕਾ ਬਰਨਾਲਾ ਅਤੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਹਲਕਾ ਭਦੌੜ ਤੋਂ ਵੀ 'ਆਪ' ਨੂੰ ਹਾਰ ਦਾ ਸਾਹਮਣਾ ਦੇਖਣਾ ਪਿਆ ਹੈ, ਪਰ ਹਲਕਾ ਮਹਿਲ ਕਲਾਂ ਤੋਂ 'ਆਪ' ਆਪਣੀ ਸ਼ਾਖ਼ ਬਚਾਉਣ ਲਈ ਕਾਮਯਾਬ ਰਹੀ |  ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ ਹੋਰ ਤਾਂ ਹੋਰ ਸਗੋਂ ਮੁੱਖਮੰਤਰੀ ਦੇ ਹਲਕੇ ਧੂਰੀ ਤੇ ਪਿੰਡ ਸਤੋਜ ਚੋਂ ਹਾਰਨਾ ਸਿੱਧ ਕਰਦਾ ਹੈ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਤਿੰਨ ਮਹੀਨਿਆਂ ਚ ਹੇਠਾਂ ਆਇਆ ਹੈ  ਵਿਧਾਨ

ਸਭਾ ਹਲਕਾ ਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਸਿਮਰਨਜੀਤ ਸਿੰਘ ਮਾਨ ਨੂੰ 25,722 ਵੋਟਾਂ, ਜਦਕਿ 'ਆਪ' ਦੇ ਗੁਰਮੇਲ ਸਿੰਘ ਨੂੰ 23,427 ਵੋਟਾਂ ਮਿਲੀਆਂ ਤੇ ਇਸ ਹਲਕੇ ਵਿਚ ਸਿਮਰਨਜੀਤ ਸਿੰਘ ਮਾਨ 2295 ਵੋਟਾਂ ਨਾਲ ਜੇਤੂ ਰਹੇ | ਵਿਧਾਨ ਸਭਾ ਹਲਕਾ ਭਦੌੜ ਵਿਚ ਸਿਮਰਨਜੀਤ ਸਿੰਘ ਮਾਨ ਨੂੰ 27628 ਵੋਟਾਂ, ਜਦਕਿ ਗੁਰਮੇਲ ਸਿੰਘ ਨੂੰ 20503 ਵੋਟਾਂ ਮਿਲੀਆਂ ਅਤੇ ਇਸ ਹਲਕੇ ਵਿਚ ਸਿਮਰਨਜੀਤ ਸਿੰਘ ਮਾਨ 7125 ਵੋਟਾਂ ਨਾਲ ਜੇਤੂ ਰਹੇ | ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਸਿਮਰਨਜੀਤ ਸਿੰਘ ਮਾਨ ਨੂੰ 25014 ਅਤੇ ਗੁਰਮੇਲ ਸਿੰਘ ਨੂੰ 25217 ਵੋਟਾਂ ਹਾਸਲ ਹੋਈਆਂ | ਇਸ ਹਲਕੇ ਵਿਚ ਗੁਰਮੇਲ ਸਿੰਘ 203 ਵੋਟਾਂ ਨਾਲ ਜੇਤੂ ਰਿਹਾ  | ਜਿਨ੍ਹਾਂ ਨੂੰ 247332  ਵੋਟਾਂ ਪਈਆਂ ਤੇ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੂੰ 79668 ਵੋਟਾਂ ਮਿਲੀਆਂ ਤੇ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 66298 ਤੇ ਅਕਾਲੀਦਲ ਬਾਦਲ ਵਲੋਂ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ  44428 ਵੋਟਾਂ ਮਿਲੀਆਂ  !ਆਪ ਵਲੋਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਾ ਉੱਤਰਨ ਕਾਰਨ ਲੋਕਾਂ ਦਾ ਮੋਹ ਭੰਗ ਹੋਇਆ ਹੈ ! ਹਲਕੇ ਵਿਚੋਂ 9 ਵਿਧਾਇਕ 3 ਕੈਬਨਿਟ ਮੰਤਰੀ ਤੇ ਖੁਦ ਮੁੱਖਮੰਤਰੀ ਦਾ ਕੋਈ ਜ਼ੋਰ ਯਾਂ ਯਾਦੂ ਨਹੀਂ ਚੱਲਿ

Post a Comment

0 Comments