ਪੰਜਾਬ ਸਰਕਾਰ ਵੱਲੋਂ ਫੌਜ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਯੁਵਕਾਂ ਦੀ ਫਿਜ਼ੀਕਲ ਟੈਸਟ/ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਸ਼ੁਰੂ


ਪੰਜਾਬ ਇੰਡੀਆ ਨਿਊਜ਼  ਬਿਊਰੋ 

 ਫਰੀਦਕੋਟ 24 ਜੂੂੂੂਨ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਦੇ ਇੰਚਾਰਜ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਉਣ ਵਾਲੀ ਫੌਜ ਦੀ ਭਰਤੀ ਰੈਲੀ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਯੁਵਕ ਨੂੰ ਫਿ਼ਜੀਕਲ ਟੈਸਟ ਅਤੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਕਰਵਾਈ ਜਾਵੇਗੀ ।  ਇਹ ਸਿਖਲਾਈ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਜਿਲ੍ਹਾ ਫਰੀਦਕੋਟ ਦੇ ਪੰਜਾਬ ਪੁਲਿਸ ਅਤੇ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਕੈਂਪ ਵਿੱਚ ਮੁਫ਼ਤ ਖਾਣਾ ਅਤੇ ਮੁਫ਼ਤ ਰਹਾਇਸ਼ ਦਾ ਪ੍ਰਬੰਧ ਹੈ ।  ਕੈਂਪ ਵਿੱਚ ਟ੍ਰੇਨਿੰਗ ਲੈਣ ਲਈ ਸਕਰੀਨਿੰਗ ਮਿਤੀ 27 ਜੂਨ 2022 ਹਰ ਰੋਜ਼ ( ਸੋਮਵਾਰ ਤੋਂ ਸੁ਼ੱਕਰਵਾਰ ਤੱਕ ) ਸਵੇਰੇ 09.00 ਵਜ੍ਹੇ ਤੋਂ 11.00 ਵਜ੍ਹੇ ਤੱਕ ਕੀਤੀ  ਜਾਵੇਗੀ ।  ਕੈਂਪ ਵਿੱਚ ਸਕਰੀਨਿੰਗ ਸਮੇਂ ਯੁਵਕ ਰਹਾਇਸ਼ ਦੇ ਸਰਟੀਫਿਕੇਟ, ਜਾਤੀ ਦੇ ਸਰਟੀਫਿਕੇਟ, ਆਧਾਰ ਕਾਰਡ, ਦਸਵੀਂ ਅਤੇ ਬਾਰਵੀਂ ਪਾਸ ਅਸਲ ਸਰਟੀਫਿਕੇਟ ਨਾਲ ਲੈ ਕੇ ਆੳਣ । ਪੰਜਾਬ ਪੁਲਿਸ ਵਾਲੇ ਯੁਵਕ ਘੱਟੋ-ਘੱਟ ਬਾਰਵੀਂ ਪਾਸ ਹੋਣ।  ਫੌਜ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਕੱਦ 05 ਫੁੱਟ 07 ਇੰਚ ਹੋਵੇ ਛਾਤੀ ਫੌਜ ਲਈ 77/82 ਸੈ: ਮੀ: ਅਤੇ ਪੰਜਾਬ ਪੁਲਿਸ ਲਈ ਛਾਤੀ 80/85 ਸੈ: ਮੀ: ਹੋਵੇ ।  ਕੈਂਪ ਵਿੱਚ ਟ੍ਰੇਨਿੰਗ ਮਿਤੀ 27 ਜੂਨ 2022 ਤੋਂ ਸ਼ੁਰੂ ਹੈ । ਉਨ੍ਹਾਂ ਕਿਹਾ ਕਿ ਜੋ ਯੁਵਕ ਰੋਜ਼ਾਨਾ ਘਰ ਤੋਂ ਆਉਣਾ ਚਾਹੁੰਦੇ ਹਨ ਉਹ ਯੁਵਕ ਵੀ ਟ੍ਰੇਨਿੰਗ ਲੈਣ ਲਈ ਆ ਸਕਦੇ ਹਨ । ਵਧੇਰੇ ਜਾਣਕਾਰੀ ਲਈ 94638-31615, 83601-63527, 94639-03533 ਨੰਬਰਾਂ ਤੇ ਸਪੰਰਕ ਕਰ ਸਕਦੇ ਹਨ।


Post a Comment

0 Comments