ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ*


ਮੋਗਾ : 27 ਜੂਨ [ ਕੈਪਟਨ ਸੁਭਾਸ਼ ਚੰਦਰ ਸ਼ਰਮਾ]
:= ਸਿਵਲ ਸਰਜਨ ਮੋਗਾ ਡਾਕਟਰ ਹਤਿੰਦਰ ਕੌਰ ਕਲੇਰ ਦੇ  ਹੁਕਮਾਂ ਮੁਤਾਬਿਕ ਨਸ਼ਾ ਮੁਕਤ ਅਭਿਆਨ ਦੇ ਬੈਨਰ ਹੇਠ " ਅੰਤਰ-ਰਾਸ਼ਟਰੀ ਨਸ਼ਾ ਦੁਰਵਰਤੌ ਅਤੇ ਨਸ਼ਾ ਤਸਕਰੀ ਵਿਰੋਧੀ ਦਿਵਸ" ਨਸ਼ਾ ਛੁਡਾਊ ਕੇਂਦਰ ਜਨੇਰ ਮੋਗਾ  ਵਿਖੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ।  ਇਸ ਮੌਕੇ ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਨੇ ਮੁਖ ਮਹਿਮਾਨ ਵਜੌ ਸ਼ਿਰਕਤ ਕੀਤੀ। ਇਸ ਮੌਕੇ ਉਨਾ ਨੇ  ਨਸ਼ੇ ਵਿਰੋਧੀ ਜਾਗਰੂਕਤਾ ਦਾ ਸੁਨੇਹਾ ਦਿੱਤਾ:= ਡਾਕਟਰ ਰਾਜੇਸ਼ ਅੱਤਰੀ  ਨੇ ਕਿਹਾ ਕਿ ਨਫਰਤ ਹਮੇਸ਼ਾ ਨਸ਼ੇ ਨੂੰ ਕਰਨੀ ਚਾਹੀਦੀ ਹੈ ਨਸ਼ੇੜੀ ਵਿਆਕਤੀ ਨੂੰ ਨਹੀਂ। ਨਸ਼ਾ ਗ੍ਰਸਤ ਵਿਅਕਤੀ ਦੀ ਕੌਂਸਲਿੰਗ ਤੇ ਜਾਗਰੂਕ ਕਰਨਾ ਜਰੂਰੀ ਹੈ ਤਾਂ ਕਿ ਉਹ ਸਮਾਜ ਵਿੱਚ ਇਕ ਵਧੀਆ ਅਤੇ ਤੰਦਰੁਸਤ ਨਸ਼ਾ ਰਹਿਤ ਵਿਆਕਤੀ ਵਾਲਾ ਜੀਵਨ ਜਿਉ ਸਕੇ। ਡਾਕਟਰ ਚਰਨਪ੍ਰੀਤ ਸਿੰਘ ਮਾਨਸਿਕ ਰੋਗਾਂ ਦੇ ਮਾਹਿਰ ਨੇ ਕਿਹਾ ਕਿ ਨਸ਼ਾ ਸਿਹਤ ਲਈ  ਹਾਨੀਕਾਰਕ ਹੈ ਜੇਕਰ ਕੋਈ ਵੀ ਨਸ਼ਾ ਪੀੜਤ ਵਿਅਕਤੀ ਤੁਹਾਡੇ ਸੰਪਰਕ ਵਿਚ ਹੈ  ਤਾਂ ਉਸਦਾ ਇਲਾਜ ਕਰਵਾਉਣ ਵਿੱਚ ਪੁਰਜੋਰ ਮਦਦ ਕਰੋ ਅਤੇ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਵੀ ਜਾਗਰੂਕ ਕਰੋ। ਇਸ ਡਾਕਟਰ ਕੰਵਲਪ੍ਰੀਤ ਸਿੰਘ ਮੈਡੀਕਲ ਅਫਸਰ ਜਨੇਰ, ਡਾਕਟਰ ਰਾਜੇਸ਼ ਮਿੱਤਲ ਮਾਨਸਿਕ ਰੋਗਾ ਦੇ ਮਾਹਿਰ , ਪੂਜਾ ਰਿਸ਼ੀ ਕੌਸ਼ਲਰ ,ਫਾਰਮੇਸੀ ਅਫਸਰ ਰੁਪੇਸ਼ ਮਜੀਠੀਆ ਅਤੇ ਅਕੁਸ਼ ਕੁਮਾਰ ਵੀ ਹਾਜਰ ਸਨ। ਇਸ ਮੌਕੇ ਨਸ਼ਾ ਪੀੜਤ ਵਿਅਕਤੀਆਬ ਨੂੰ ਦਿਲਚਸਪ ਸਮਾਜਿਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਤਾਂ ਜੋ ਨਸ਼ੇ ਦੀ ਲਤ ਤੋ ਉਨਾਂ ਦਾ ਧਿਆਨ ਭੰਗ ਕੀਤਾ ਜਾ ਸਕੇ।ਇਸ ਮੌਕੇ ਤੇ ਸੈਮੀਨਾਰ ਵਿਚ ਭਾਗ ਲੈਣ ਵਾਲੇ ਵਿਅਕਤੀਆ ਨੂ ਵਿਭਾਗ ਵਲੌ ਰਿਫਰੈਸ਼ਮੈਂਟ ਵੀ ਦਿੱਤੀ ਗਈ।

Post a Comment

0 Comments