ਖਰੀਦ ਏਜੇਂਸੀਆਂ ਦੇ ਇੰਸਪੈਕਟਰ ਕਿਸਾਨਾਂ ਦੀ ਮੂੰਗੀ ਫ਼ਸਲ ਦੀ ਵੇਸਟ ਜਿਆਦਾ ਕੱਢ ਕਰ ਰਹੇ ਪ੍ਰੇਸ਼ਾਨ-ਮਨਵੀਰ ਰਾਹੀ

ਬੇਵਜ੍ਹਾ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਵਾਲੇ ਕਿਸੇ ਵੀ ਅਧਿਕਾਰੀਂ ਨੂੰ ਬਖਸ਼ਿਆ ਨਹੀਂ ਜਾਵੇਗਾ -ਐਮ.ਡੀ ਮਨਵੀਰ ਸਿੰਘ  


ਬਰਨਾਲਾ 29,ਜੂਨ/ਕਰਨਪ੍ਰੀਤ ਧੰਦਰਾਲ /
ਪੰਜਾਬ ਸਰਕਾਰ ਨੇ ਸੂਬੇ 'ਚ ਮੂੰਗੀ ਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਪਾਸੋ ਸਿੱਧੇ ਤੌਰ 'ਤੇ ਖਰੀਦਣ ਸਬੰਧੀ ਐਲਾਨ ਕੀਤਾ ਸੀ, ਪਰ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਮੂੰਗੀ ਦੀ ਫ਼ਸਲ ਖਰੀਦ ਏਜੇਂਸੀਆਂ ਦੇ ਕੁਝ ਇੰਸਪੈਕਟਰਾਂ ਵਲੋਂ ਬੇ ਵਜ੍ਹਾ ਆਨਾਕਾਨੀ ਬਦੌਲਤ ਮੰਡੀਆਂ 'ਚ ਰੁਲ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਮੰਡੀ ਬਰਨਾਲਾ 'ਚ ਸਾਹਮਣੇ ਆਇਆ ਹੈ, ਜਿੱਥੇ ਕਿਸਾਨ ਮੂੰਗੀ ਦੀ ਫ਼ਸਲ ਦੀ ਖਰੀਦ ਨੂੰ ਲੈ ਕੇ ਪੇ੍ਸ਼ਾਨ ਹੋ ਰਹੇ ਸਨ। ਇਸ ਮਾਮਲੇ ਦੀ ਭਿਣਕ ਪੈਂਦਿਆਂ  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਲੀਗਲ ਸੈੱਲ ਪੰਜਾਬ ਦੀ ਚੇਅਰਪਰਸਨ ਤੇ ਬਰਨਾਲਾ ਤੋਂ ਜ਼ਿਲ੍ਹਾ ਸਰਪ੍ਰਸਤ ਮਨਵੀਰ ਕੌਰ ਰਾਹੀ ਪੁੱਜੇ ਜਿੰਨਾ ਤੁਰੰਤ ਏਜੇਂਸੀਆਂ ਦੇ ਇੰਸਪੈਕਟਰਾਂ ਨੂੰ ਬੁਲਾ ਕੇ  ਜਥੇਬੰਦੀ ਦੇ ਹੋਰ ਆਗੂਆਂ ਰਾਹੀਂ ਕਿਸਾਨਾਂ ਨੂੰ ਆ ਰਹੀ ਸਮੱਸਿਆ ਤੇ ਸਟੈਂਡ ਲਿਆ ੧  ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਵੀਰ ਕੌਰ ਰਾਹੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਪੀਲ 'ਤੇ ਕਿਸਾਨਾਂ ਨੇ ਇਸ ਸਾਲ ਇੱਕ ਲੱਖ ਏਕੜ ਰਕਬੇ ਹੇਠ ਮੂੰਗੀ ਦੀ ਬਿਜਾਈ ਕੀਤੀ, ਜਦਕਿ ਪਿਛਲੇ ਸਾਲ 50 ਹਜ਼ਾਰ ਏਕੜ ਰਕਬੇ 'ਤੇ ਮੂੰਗੀ ਦੀ ਕਾਸ਼ਤ ਹੋਈ ਸੀ। ਪੰਜਾਬ ਮੰਡੀ ਬੋਰਡ ਨੇ ਮੂੰਗੀ ਦੀ ਫ਼ਸਲ 31 ਜੁਲਾਈ ਤੱਕ ਖਰੀਦਣ ਲਈ ਸੂਬੇ ਭਰ 'ਚ 40 ਮੰਡੀਆਂ ਨੋਟੀਫ਼ਾਈ ਕੀਤੀਆਂ ਸਨ। ਮੂੰਗੀ ਖਰੀਦਣ ਤੇ ਕਿਸਾਨਾਂ ਦੀ ਸਹੂਲਤ ਵਾਸਤੇ ਮਾਰਕਫੈੱਡ ਤੇ ਸਹਿਕਾਰੀ ਸਭਾਵਾਂ ਦਾ ਸਟਾਫ਼ ਨੋਟੀਫ਼ਾਈ ਮੰਡੀਆਂ ਦਾ ਸਟਾਫ਼ ਤੈਨਾਤ ਕੀਤਾ ਗਿਆ ਸੀ। ਪਰੰਤੂ ਕੁਝ  ਇੰਸਪੈਕਟਰਾਂ ਵਲੋਂ ਜਾਣ ਬੁੱਝ ਕੇ  ਕਿਸਾਨਾਂ ਦੀ ਮੂੰਗੀ ਫ਼ਸਲ ਦੀ ਵੇਸਟ ਜਿਆਦਾ ਕੱਢੀ ਜਾ ਰਹੀ ਸੀ,। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇੰਸਪੈਕਟਰ ਵਲੋਂ ਕਿਸਾਨਾਂ ਨਾਲ ਧੱਕੇਸ਼ਾਹੀ ਹੋਵੇਗੀ ਤਾਂ ਜਥੇਬੰਦੀ ਵਲੋਂ  ਖਰੀਦ ਏਜੇਂਸੀਆਂ ਦਾ ਘੇਰਾਓ ਕੀਤਾ ਜਾਵੇਗਾ !ਇਸ ਮੌਕੇ ਰਣਜੀਤ ਸਿੰਘ ਰੂੜੇਕੇ ਕਲਾਂ ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ ਬੂਟਾ ਸਿੰਘ ਨਾਈਵਾਲਾ, ਬੂਟਾ ਸਿੰਘ ਰਹਿਲ ਬਲਾਕ ਸ਼ਹਿਣਾ, ਸ਼ਿੰਗਾਰਾ ਸਿੰਘ ਛੀਨੀਵਾਲ ਕਲਾਂ ਬਲਾਕ ਪ੍ਰਧਾਨ ਮਹਿਲ ਕਲਾਂ ਤੇ ਬਹਾਦਰ ਸਿੰਘ ਬਲਾਕ ਪ੍ਰਧਾਨ ਬਰਨਾਲਾ ਆਦਿ ਵੀ ਹਾਜ਼ਰ ਸਨ।

ਕੀ ਕਹਿਣਾ ਹੈ ਐਮ ਡੀ ਮਾਰਕਫੈਡ ਦਾ --

*ਇਸ  ਮਾਮਲੇ ਸੰਬੰਧੀ ਐਮ ਡੀ ਮਾਰਕਫੈਡ ਮਨਵੀਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਬੇਵਜ੍ਹਾ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਵਾਲੇ ਕਿਸੇ ਵੀ ਅਧਿਕਾਰੀਂ ਨੂੰ ਬਖਸ਼ਿਆ ਨਹੀਂ ਜਾਵੇਗਾ  ਪੰਜਾਬ ਸਰਕਾਰ ਤੇ ਮਾਰਕਫੈਡ ਦੀਆਂ ਹਿਦਾਇਤਾਂ ਮੁਤਾਵਿਕ ਜੋ ਵੇਸਟ ਨਿਰਧਾਰਤ ਕੀਤੀ ਗਈ ਹੈ ਉਸ ਅਧਾਰ ਤੇ ਹੀ ਇੰਸਪੈਕਟਰਾਂ ਨੂੰ ਖ਼ਰੀਦਦਾਰੀ ਕਾਰਨ ਡੀ ਤਾਕੀਦ ਕੀਤੀ !

Post a Comment

0 Comments