ਕੋਟਲੀ ਦਾ ਕ੍ਰਿਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ


ਮਲਸੀਆਂ ਪਹਿਲਾ, ਜੰਡਿਆਲਾ ਦੂਜਾ ਅਤੇ ਕੋਟਲੀ ਗਾਜਰਾਂ ਤੀਜੇ ਨੰਬਰ ਤੇ ਰਿਹਾ 

ਸ਼ਾਹਕੋਟ 27 ਜੂਨ (ਲਖਵੀਰ ਵਾਲੀਆ) :- ਬਾਬਾ ਧਨੀ ਰਾਮ ਸਪੋਰਟਸ ਕਲੱਬ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕੋਟਲੀ ਗਾਜਰਾਂ ਵੱਲੋਂ ਗ੍ਰਾਮ ਪੰਚਾਇਤ ਕੋਟਲੀ ਗਾਜਰਾਂ ਤੇ ਬਸਤੀ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਲਾਡੀ ਪੋਲਾਰਡ ਦੀ ਯਾਦ ਵਿਚ ਕਰਵਾਇਆ ਸੱਤਵਾਂ ਕ੍ਰਿਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ।


ਟੂਰਨਾਮੈਂਟ ਦੇ ਪ੍ਰਬੰਧਕ ਵਿਲੀਅਮ, ਵਿੱਕੀ, ਰਿੱਕੀ, ਮਨਦੀਪ ਸਿੰਘ, ਮਨਜੀਤ ਸਿੰਘ, ਜੋਬਨ ਜੰਮੂ ਅਤੇ ਸਤਨਾਮ ਨੇ ਦੱਸਿਆ ਕਿ ਟੂਰਨਾਮੈਂਟ ’ਚ 54 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੌਰਾਨ ਮਲਸੀਆਂ ਫਸਟ,ਜੰਡਿਆਲਾ ਸੈਕਿੰਡ ਅਤੇ ਕੋਟਲੀ ਗਾਜਰਾਂ ਥਰਡ ਰਿਹਾ। ਕੁਆਟਰ ਫਾਈਨਲ ਤੋਂ ਫਾਈਨਲ ਤੱਕ ਹੋਏ ਮੈਚਾਂ ਵਿਚ 7 ਵਿਕਟਾਂ ਲੈਣ ਵਾਲੇ ਗਗਨ ਮਲਸੀਆਂ ਨੂੰ ਸਰਵੋਤਮ ਬੌਲਰ,72 ਰਨ ਤੇ 2 ਵਿਕਟਾਂ ਲੈਣ ਵਾਲੇ ਤਿਲਕ ਫਰਵਾਲਾ ਨੂੰ ਸਰਵੋਤਮ ਬੱਲੇਬਾਜ ਚੁਣਿਆ ਗਿਆ। ਮੈਨ ਆਫ ਦਾ ਸੀਰੀਜ਼ ਰਹੇ ਦੀਪਕ ਜੰਡਿਆਲਾ ਨੂੰ ਪ੍ਰਬੰਧਕਾਂ ਨੇ 32 ਇੰਚ ਦੀ ਐਲ.ਈ.ਡੀ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ।  ਕੋਟਲੀ ਗਾਜਰਾਂ ਬਸਤੀ ਦੇ ਸਰਪੰਚ ਜੋਗਿੰਦਰ ਸਿੰਘ ਟਾਈਗਰ, ਸੁਖਵਿੰਦਰਪ੍ਰੀਤ ਰਾਣਾ, ਕੁਲਦੀਪ ਰਾਏ(ਪੰਜਾਬ ਪੁਲੀਸ), ਹਰਜਿੰਦਰ ਸਿੰਘ, ਕੁਲਵੰਤ ਸਿੰਘ ਲਾਲੀ, ਮਨਜੀਤ ਸਿੰਘ, ਗੁਰਮੀਤ ਸਿੰਘ ਕੋਟਲੀ, ਪਾਲੀ (ਪੰਜਾਬ ਪੁਲੀਸ), ਹੰਸ ਰਾਜ, ਸ਼ਿਵ ਮਤਰੀ ਅਤੇ ਜਸਵੀਰ ਸਿੰਘ ਜੱਸਾ ਨੇ ਪਹਿਲੇ ਨੰਬਰ ਤੇ ਰਹੀ ਮਲਸੀਆਂ ਦੀ ਟੀਮ ਨੂੰ 22 ਹਜ਼ਾਰ, ਦੂਜੇ ਨੰਬਰ ਤੇ ਰਹੀ ਜੰਡਿਆਲਾ ਦੀ ਟੀਮ ਨੂੰ 15 ਹਜ਼ਾਰ ਅਤੇ ਤੀਜੇ ਨੰਬਰ ਤੇ ਰਹੀ ਕੋਟਲੀ ਗਾਜਰਾਂ ਦੀ ਟੀਮ ਨੂੰ 3100 ਰੁਪਏ ਦਾ ਨਕਦ ਇਨਾਮ ਅਤੇ ਦਿਲਕਸ ਟਰਾਫੀਆਂ ਇਨਾਮ ਵਜੋਂ ਦਿਤੀਆਂ।

Post a Comment

0 Comments