ਦਲਿਤਾਂ ਮਜ਼ਦੂਰਾਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਦੇ ਵੀ ਬਾਂਹ ਨਹੀਂ ਫੜੀ :ਮਾਖਾ

  ਮਜ਼ਦੂਰਾਂ ਦੇ ਹੱਕ ਚ 24 ਅਤੇ 25   ਜੂਨ ਨੂੰ ਬਠਿੰਡਾ ਵਿਖੇ ਬਹੁਜਨ ਸਮਾਜ ਪਾਰਟੀ ਅਣਮਿੱਥੇ ਸਮੇਂ ਲਈ ਧਰਨਾ ਦੇਵੇਗੀ: ਗੁਰਦੀਪ ਮਾਖਾ 


ਗੁਰਜੀਤ ਸ਼ੀਹ,

ਸਰਦੂਲਗੜ੍ਹ 22 ਜੂਨਦੇਸ਼ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਲੰਬਾ ਸਮਾਂ ਰਾਜ ਕਰਨ ਤੇ ਦਲਿਤਾਂ ਮਜ਼ਦੂਰਾਂ ਦੇ ਹੱਕ ਚ ਕਦੇ ਹਾਂ ਦਾ ਨਾਅਰਾ ਨਹੀਂ ਮਾਰਿਆ ਜਿਸ ਕਰਕੇ ਅੱਜ ਮਜ਼ਦੂਰ ਆਪਣੀ ਦੋ ਡੰਗ ਦੀ ਰੋਟੀ ਤੋਂ ਵੀ ਮਹੁਤਾਜ ਹੋ ਰਿਹਾ ਹੈ।ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ ਨੇ ਪਿੰਡਾਂ ਅੰਦਰ ਮੀਟਿੰਗਾਂ ਕਰਨ ਤੋਂ ਬਾਅਦ  ਇਕ ਪ੍ਰੈਸ ਬਿਆਨ ਰਾਹੀਂ ਕੀਤਾ।ਉਨ੍ਹਾਂ ਕਿਹਾ ਕਿ ਦਲਿਤਾਂ ਮਜ਼ਦੂਰਾਂ ਦੇ ਹੱਕ ਚ ਖੜ੍ਹਨ ਵਾਲੀ ਬਹੁਜਨ ਸਮਾਜ ਪਾਰਟੀ ਵੱਲੋਂ 24 ਅਤੇ 25 ਜੂਨ ਨੂੰ ਬਠਿੰਡਾ ਦੇ ਬੱਸ ਸਟੈਂਡ ਨਜਦੀਕ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।ਜਿਸ ਵਿੱਚ ਉਨ੍ਹਾਂ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਜ਼ਦੂਰ ਦੀ ਦਿਹਾੜੀ 700 ਸੋ ਰੁਪਏ ,ਨਰਮੇ ਦੀ ਚੁੁਗਾਈ 15 ਸੋ ਰੁਪਏ ਕੁਇੰਟਲ,ਮਨਰੇਗਾ ਦਾ ਕੰਮ 100 ਦਿਨ ਤੋ ਵਧਾ ਕੇ 200 ਸੌ ਦਿਨ ,ਮਨਰੇਗਾ ਚ ਕੰਮ ਕਰ ਰਹੇ ਵਿਅਕਤੀ ਦਾ ਬੀਮਾ ਅਤੇ ਫ਼ਸਲਾਂ ਦਾ ਬੀਮਾ ,ਹਾਦਸੇ ਦੌਰਾਨ  ਮੌਤ ਹੋਣ ਤੇ ਵੀਹ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ,ਪ੍ਰਾਈਵੇਟ ਅਦਾਰਿਆਂ ,ਦੁਕਾਨਾਂ ਤੇ ਕੰਮ ਕਰਨ ਵਾਲੇ ਵਿਅਕਤੀ ਨੂੰ15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ ਆਦਿ ਮੰਗਾਂ ਸਬੰਧੀ ਉਨ੍ਹਾਂ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਚ ਮੀਟਿੰਗਾਂ ਕੀਤੀਆਂ । ਸ੍ਰੀ ਮਾਖਾ ਨੇ ਕਿਹਾ ਕਿ ਉਕਤ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਚ ਮਜ਼ਦੂਰ ਇਸ ਧਰਨੇ ਚ ਸ਼ਾਮਲ ਹੋਣਗੇ ।

Post a Comment

0 Comments