ਮਿਲਿਆ ਮਾਣ-ਤਾਣ--ਮੁਹੱਬਤ ਮੇਹਰਬਾਨ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਕੌਮੀਂ ਵਾਈਸ ਚੇਅਰਮੈਨ ਬਣੇ

  ਮੁਸਲਿਮ ਅਤੇ ਈਸਾਈ ਭਾਈਚਾਰੇ ਨੂੰ ਸੰਗਠਿਤ ਕਰਨ ਦਾ ਤਹੱਈਆ 

ਉਤਰ ਪ੍ਰਦੇਸ਼,ਜੰਮੂ,ਗੁਜਰਾਤ ਅਤੇ ਦਿੱਲੀ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਤੱਕ ਹੋਈ ਪਹੁੰਚ

 


ਅੰਮ੍ਰਿਤਸਰ,28,ਜੂਨ ( ਮਲਕੀਤ ਸਿੰਘ ਚੀਦਾ ) ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਕੌਮੀਂ ਚੇਅਰਮੈਨ ਸ੍ਰੀ ਲਾਲ ਹੁਸੈਨ ਸੰਸਥਾ ਦੀਆਂ ਇਕਾਈਆਂ ਭਾਰਤ ਦੇ ਹੋਰਨਾ ਸੂਬਿਆਂ ਵਿੱਚ ਵੀ ਸਥਾਪਿਤ ਕਰਨ ਲਈ ਸ਼ੁਰੂਆਤ ਕਰ ਦਿੱਤੀ ਹੈ। ਕੌਮੀਂ ਪੱਧਰ ਦੀ ਕਮੇਟੀ ਦਾ ਗਠਨ ਕਰਦੇ ਹੋਏ ਸ੍ਰੀ ਲਾਲ ਹੁਸੈਨ ਦੀ ਸ਼ਿਫਾਰਸ਼ ਤੇ ਸੰਸਥਾ ਦੇ ਸੁਪਰੀਮੋਂ  ਸਤਨਾਮ ਸਿੰਘ ਗਿੱਲ ਨੇ ਜਨਾਬ ਮੁਹੱਬਤ ਮੇਹਰਬਾਨ ਨੂੰ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦਾ ਕੌਮੀ ਵਾਈਸ ਚੇਅਰਮੈਨ ਬਣਾ ਦਿੱਤਾ ਹੈ ਚੇਤੇ ਰਹੇ ਕਿ ਕੇਂਦਰੀ ਕਮੇਟੀ ,ਚ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਨਾਲ ਨਾਲ ਸ੍ਰੀ ਇਕਬਾਲ ਖਾਨ ਨੂੰ ਸੀਨੀਅਰ ਵਾਈਸ ਚੇਅਰਮੈਨ ਵੀ ਨਿਯੁਕਤ ਕਰ ਦਿੱਤਾ ਗਿਆ ਹੈ ਸ਼੍ਰੀ ਲਾਲ ਹੁਸੈਨ ਅਤੇ  ਸਤਨਾਮ ਸਿੰਘ ਗਿੱਲ ਨੇ ਸੰਸਥਾ ‘ਚ ਵੱਡੇ ਪੱਧਰ ਤੇ ਕੀਤੇ ਜਾ ਰਹੇ ਵਾਧੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਕੇਂਦਰੀ ਕਮੇਟੀ ਨੇ ਸ਼੍ਰੀ ਮੁਹੱਬਤ ਮੇਹਰਬਾਨ ਅਤੇ ਸ੍ਰੀ ਇਕਬਾਲ ਖਾਨ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਪੰਜਾਬ ਚੋਂ ਬਾਹਰ ਉਤਰ ਪ੍ਰਦੇਸ਼,ਜੰਮੂ,ਗੁਜਰਾਤ,ਦਿੱਲੀ,ਚੰਡੀਗੜ੍ਹ ਹਰਿਆਣਾ ਅਤੇ ਹਿਮਾਚਲ ਵਿੱਚ ਸੰਸਥਾ ਦੀਆਂ ਇਕਾਈਆਂ ਸਥਾਪਿਤ ਕਰਨ।

ਸੰਸਥਾ ਦੇ ਸੰਚਾਲਕ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਅਗਸਤ ਮਹੀਨੇ ਤੱਕ ਪੰਜਾਬ ਦੇ 148 ਬਲਾਕ ਅਤੇ ਰਾਜ ਸੇ ਸਮੂਹ ਜ਼ਿਲਿਆਂ ‘ਚ ਲੀਡਰਸ਼ਿਪ ਨੂੰ ਪਾਰਲੀਮੈਂਟ ਚੋਣਾਂ ਦੀ ਤਿਆਰੀ ਵੱਲ ਤੋਰ ਦਿੱਤਾ ਜਾਵੇਗਾ।

ਇੱਕ ਸਵਾਲ ਦੇ ਜਵਾਬ ‘ਚ ਉਨ੍ਹਾ ਨੇ ਕਿਹਾਕਿ ਘੱਟ ਗਿਣਤੀ ਕੌਮਾਂ ਨੂੰ ਰਾਜਨੀਤੀ ਵਿੱਚ ਅਤੇ ਸਤਾ ਦੇ ਗਲਿਆਰਿਆਂ ਵਿੱਚ ਬਰਾਬਰਤਾ ਦਾ ਦਰਜਾ ਦੇਣ ਲਈ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਸਥਾਂਨਕ ਪਧਰ ਤੋਂ ਲੈ ਕੇ ਦੇਸ਼ ਦੀ ਵੱਡੀ ਤੋਂਵੱਡੀ ਚੋਣ ਵਿੱਚ ਆਪਣੇ ਉਮੀਦਵਾਰ ਉਤਾਰੇਗੀ ਅਤੇ ਘੱਟ ਗਿਣਤੀ  ਸਮਾਜ ਨੂੰ ਨਤੀਜਾ ਲੈ ਕੇ ਦੇਵੇਗੀ।ਇਸ ਮੌਕੇ ਸੰਸਥਾ ਦੇ ਪੰਜਾਬ ਇਕਾਈ ਦੇ ਚੇਅਰਮੈਨ ਸ੍ਰੀ ਦਲਮੀਰ ਹੁਸੈਨ,ਸਲਾਹਕਾਰ ਰੌਸ਼ਨ ਦੀਨ,ਪ੍ਰਧਾਨ ਯੂਥ ਵਿੰਗ ਮੁਹੰਮਦ ਅਰਸ਼ਦ,ਪੀਏ ਗੁਰਪ੍ਰੀਤ ਸਿੰਘ ਖਾਲਸਾ ਅਤੇ ਹਲਕਾ ਇੰਚਾਰਜ਼ ਬਾਬਾ ਬਕਾਲਾ ਅੰਮ੍ਰਿਤਪਾਲ ਸਿੰਘ ਕਲਿਆਣ ਹਾਜਰ ਸਨ।

Post a Comment

0 Comments