ਕਾਂਗਰਸ ਨੂੰ ਵੱਡਾ ਝਟਕਾ ਲੱਗਾ

 


ਪ੍ਰਦੀਪ ਸਿੰਘ ਲੋਹਗੜ੍ਹ 

ਲੋਕ ਸਭਾ ਸੰਗਰੂਰ ਜਿਮਨੀ ਚੋਣ 'ਚ ਵੋਟਾਂ ਤੋਂ ਕੁੱਝ ਕੁ ਘੰਟੇ ਪਹਿਲਾਂ ਅੱਜ ਮਹਿਲ ਕਲਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਮਹਿਲ ਕਲਾਂ ਦੇ ਕਾਂਗਰਸੀ ਸਰਪੰਚ ਬਲੌਰ ਸਿੰਘ ਤੋਤੀ ਅਤੇ ਮਹਿਲ ਕਲਾਂ  ਦੇ ਸਮਾਜ ਸੇਵੀ ਸਰਬਜੀਤ ਸਿੰਘ ਸੰਭੂ ਨੇ ਆਪਣੇ ਸਾਥੀਆਂ, ਦਰਜਨਾਂ ਪਰਿਵਾਰਾਂ ਸਮੇਤ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ। ਉਕਤ ਆਗੂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਰਾਜਾ ਵੜਿੰਗ ਅਤੇ ਚੋਣ ਟੀਮ ਵਲੋਂ ਹਲਕੇ 'ਚ ਕਾਂਗਰਸ ਨੂੰ ਮੁੜ ਤੋਂ ਪੈਰਾਂ ਸਿਰ ਖੜ੍ਹਾ ਕਰਨ ਦੇ ਦਾਅਵਿਆਂ ਦੀ ਵੀ ਫੂਕ ਨਿੱਕਲ ਗਈ। ਇਸ ਤੋਂ ਇਲਾਵਾ ਮੁਹਿੰਮ ਚਲਾ ਰਹੇ ਕਾਂਗਰਸੀ ਲੀਡਰਾਂ ਵਲੋਂ ਮਹਿਲ ਕਲਾਂ ਦੇ ਇਕ ਦਲਬਦਲੂ ਧਨਾਢ ਨੂੰ ਦਿੱਤੀ ਗਈ ਹੱਦੋਂ ਵੱਧ ਅਹਿਮੀਅਤ ਵੀ ਕਾਂਗਰਸ ਲਈ ਨੁਕਸਾਨਦੇਹ ਸਾਬਤ ਹੋਈ।

Post a Comment

0 Comments