ਧੰਨ ਧੰਨ ਬਾਬਾ ਬਖੂਹਾ ਜੀ ਦੇ ਤਪ ਅਸਥਾਨ ਤੇ ਸਾਲਾਨਾ ਜੋੜ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ

 


ਹਰਪ੍ਰੀਤ ਬੇਗਮਪੁਰੀ 

ਬੁੱਲੋਵਾਲ / 21 ਜੂਨ ਧੰਨ ਧੰਨ ਬਾਬਾ ਬਖੂਹਾ ਜੀ ਦੇ ਤਪ ਅਸਥਾਨ ਤੇ ਸਾਲਾਨਾ ਜੋੜ ਮੇਲਾ ਜ਼ਿਲਾ ਹੁਸ਼ਿਆਰਪੁਰ ਪਿੰਡ ਮਾਣਕਢੇਰੀ ਵਿਖੇ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦਸਿਆ 20 ਜੂਨ ਨੂੰ ਝੰਡਾ ਝੜਾਇਆ ਗਿਆ 21 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿੱਚ ਭਾਈ ਹੀਰਾ ਸਿੰਘ ਜੀ ਮਾਣਕ ਢੇਰੀ ਵਾਲੇ, ਭਾਈ ਜੋਗਾ ਸਿੰਘ ਜੀ ਕੀਰਤਨੀ ਜੱਥਾ ਅਤੇ ਹੋਰ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ, ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਅਤੁਟ ਲੰਗਰ ਲਗਾਏ ਗਏ ਇਸ ਮੋਕੇ ਮੇਲੇ ਦੇ ਪ੍ਰਧਾਨ ਬੀਬੀ ਹਰਜਿੰਦਰ ਕੌਰ ਉਪ ਪ੍ਰਧਾਨ ਸੁਲਿੰਦਰ ਸਿੰਘ, ਕੈਸ਼ੀਅਰ ਹਰਕਮਲ ਸਿੰਘ, ਸੈਕਟਰੀ ਪਰਮਿੰਦਰ ਸਿੰਘ, ਸਰਪੰਚ ਤੇ ਚੈਅਰਮੈਨ ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਮਲੂਕ ਸਿੰਘ,ਸੇਠਾ, ਪਰਮਜੀਤ ਕੌਰ, ਸੁੱਖਵਿੰਦਰ ਕੌਰ, ਪਰਮਜੀਤ ਕੌਰ ਬੈਂਸ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਹ ਮੇਲਾ ਦੇਸ਼ ਵਿਦੇਸ਼ ਅਤੇ ਇਲਾਕਾ ਨਿਵਾਸੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਕੀਤਾ ਗਿਆ

Post a Comment

0 Comments