*ਪੰਜਾਬ ਪ੍ਰਦੇਸ਼ ਸਾਬਕਾ ਸੈਨਿਕ ਸੈਲ [ ਬੀ ਜੇ ਪੀ] ਦੀ ਹੋਈ ਵਰਚੁਅਲ ਮੀਟਿੰਗ*


 *ਕਰਨਲ ਜੈਬੰਸ ਸਿੰਘ ਰਾਜ ਮੀਡੀਆ ਸਲਾਹਕਾਰ ਵਿਸ਼ੇਸ਼ ਤੌਰ ਤੇ ਮੀਟਿੰਗ 'ਚ ਹੋਏ ਹਾਜਰ*

ਮੋਗਾ : 23 ਜੂਨ [ ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਕਰਨਲ ਵਿਵੇਕ ਕੁਮਾਰ ਸ਼ਰਮਾ [ਸੇਵਾਮੁਕਤ] ਨੇ ਪ੍ਰੈੱਸ ਨੋਟ ਜਾਰੀ ਕਰਦਿਆਂ  ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ  ਪੰਜਾਬ ਪ੍ਰਦੇਸ਼ ਸਾਬਕਾ ਸੈਨਿਕ ਸੈਲ ਦੀ ਵਿਸ਼ੇਸ਼ ਵਰਚੁਅਲ ਮੀਟਿੰਗ ਉਕਤ ਸੈਲ ਦੇ ਕਨਵੀਨਰ ਕਰਨਲ ਵਿਵੇਕ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਬੀ ਜੇ ਪੀ ਮੀਡੀਆ ਸਲਾਹਕਾਰ ਕਰਨਲ ਜੈਬੰਸ ਸਿੰਘ [ਸੇਵਾਮੁਕਤ] ਅਬਜ਼ਰਵਰ ਵਜੌ  ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਕਰਨਲ ਵਿਵੇਕ ਨੇ ਮੀਟਿੰਗ ਵਿੱਚ ਹਾਜ਼ਰ ਹੋਏ ਸਾਰੇ ਮੈਂਬਰਾਂਨ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਕਿਹਾ ਕਿ ਆਪਾਂ ਨੂੰ ਅਗਨੀਪਥ ਯੋਜਨਾ ਸਫਲ ਬਣਾਉਣ ਲਈ    ਤਨ ਦੇਹੀ ਨਾਲ ਸਹਿਯੋਗ ਦੇਣਾ ਹੈ। ਇਸ ਲਈ ਅਪਣੇ ਪਿੰਡ ,ਸ਼ਹਿਰ, ਬਲਾਕ ਤਹਿਸੀਲ ਜਿਲਾ ਪਧਰ ਤੇ ਨੋਜਵਾਨਾਂ ਨਾਲ ਮੀਟਿੰਗਾਂ ਕਰਕੇ ਅਗਨੀਪਥ ਯੋਜਨਾ ਬਾਰੇ ਜਾਗਰੂਕ ਕਰਨਾ ਹੈ ਤਾਂ ਕਿ ਵੱਧ ਤੌ ਵੱਧ ਲੋਕ  ਇਸ ਯੋਜਨਾ ਦਾ ਲਾਭ ਲੈ ਸਕਣ। ਨਸ਼ਿਆਂ ਦੇ ਨੁਕਸਾਨ ਤੇ  ਖਾਤਮੇ ਲਈ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਸਾਬਕਾ ਸੈਨਿਕਾਂ ਨੂੰ ਆ ਰਹੀਆਂ ਸਮਸਿਆਵਾਂ ਦੇ ਹਲ ਲਈ ਉਚਿਤ ਅਦਾਰਿਆਂ ਨਾਲ ਸੰਪਰਕ ਕੀਤਾ ਜਾਵੇ।ਸਾਬਕਾ ਸੈਨਿਕ ਪੰਜਾਬ ਵਿੱਚ ਸਰਗਰਮ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੇ ਯੋਗ ਪ੍ਰੋਟੋਕਾਲ ਨੂੰ ਮੁੜ ਪ੍ਰਾਪਤ ਕਰਨ ਲਈ ਕੰਮ ਕਰਨਾ ਹੈ।ਉਕਤ ਮੀਟਿੰਗ ਵਿੱਚ ਕੈਪਟਨ ਬਲੋਰਾ ਸਿੰਘ [ਜਗਰਾਉਂ]  ਗੁਰਦਿਆਲ ਸਿੰਘ [ਬਿਆਸ], ਸੂਬੇਦਾਰ ਬੀ ਪੀ ਸ਼ੁਕਲਾ [ਪਟਿਆਲਾ], ਇੰਦਰਜੀਤ ਸਿੰਘ [ਫਤਿਹਗੜ੍ਹ ਸਾਹਿਬ],ਕੈਪਟਨ ਹਰਦਿਆਲ ਸਿੰਘ ਭੁੱਲਰ [ਫਿਰੋਜ਼ਪੁਰ], ਜੀਤ ਸਿੰਘ ਸੰਧੂ,ਸੁਰਿੰਦਰ ਸਿੰਘ [ਪਟਿਆਲਾ], ਪਵਨ ਕੁਮਾਰ [ਜਲੰਧਰ] ਤੇ ਸੁਖਦੇਵ ਸਿੰਘ [ ਸੰਗਰੂਰ ]  ਹੋਰਾਂ ਨੇ ਵੀ ਅਪਣੇ ਅਪਣੇ ਵਿਚਾਰ ਪੇਸ਼ ਕੀਤੇ। ਕਨਵੀਨਰ ਕਰਨਲ ਵਿਵੇਕ ਕੁਮਾਰ ਸ਼ਰਮਾ ਵਲੌ ਦਿੱਤੇ ਵਿਚਾਰਾਂ ਤੇ ਸਭ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਦਿਆਂ ਭਰੋਸਾ ਦਿੱਤਾ ਕਿ ਤਨ ਦੇਹੀ ਨਾਲ ਉਕਤ ਕੰਮਾਂ ਨੂੰ ਨੇਪੜੇ ਚਾੜਨ੍ਹ ਲਈ ਹਰ ਸੰਭਵ ਯਤਨ ਕਰਣਗੇ। ਕਰਨਲ ਵਿਵੇਕ ਨੇ ਦੱਸਿਆ ਕਿ ਅਗਲੀ ਮੀਟਿੰਗ 29  ਜੂਨ ਦਿਨ ਬੁੱਧਵਾਰ ਹੋਵੇਗੀ। ਇਸ ਦੇ ਨਾਲ ਹੀ ਧੰਨਵਾਦ ਕਰਦਿਆਂ ਮੀਟਿੰਗ ਸਮਾਪਤ ਕੀਤੀ।

Post a Comment

0 Comments