ਵਜੀਦਕੇ ਬਰਨਾਲਾ ਦੀ ਧੀ ਸੰਦੀਪ ਨੇ ਡਰੈਗਨ ਬੋਟ ਰੇਸ ਵਿੱਚ ਜਿੱਤਿਆ ਸੋਨ ਤਗਮਾ ਇੰਜ.ਸਿੱਧੂ ਨੇ ਘਰ ਪਹੁਚ ਕੇ ਕੀਤਾ ਸਨਮਾਨਿਤ

 


ਬਰਨਾਲਾ 29,ਜੂਨ/ਕਰਨਪ੍ਰੀਤ ਧੰਦਰਾਲ / ਵਾਟਰ ਗੇਮਜ ਵੱਲ ਪੰਜਾਬ ਦੇ ਬੱਚਿਆ ਦਾ ਕੋਈ ਬਹੁਤਾ ਰੁਝਾਨ ਨਹੀ ਇਸਦੇ ਦੋ ਕਾਰਨ ਹਨ ਇੱਕ ਸਰਕਾਰ ਵੱਲੋ ਇਹਨਾ ਗੇਮਾ ਵੱਲ ਬਹੁਤਾ ਧਿਆਨ ਨਹੀ ਜਿਵੇ ਹਾਕੀ ਕਰਿਕਟ ਕਬੱਡੀ ਸੂਟਿਗ ਆਦਿ ਵੱਲ ਧਿਆਨ ਹੈ ਪਰ ਫਿਰ ਭੀ ਵਜੀਦਕੇ ਕਲਾ ਪਿੰਡ ਦੀ ਐਸ ਸੀ ਗਰੀਬ ਪਰਿਵਾਰ ਦੀ ਬੇਟੀ ਸੰਦੀਪ ਕੋਰ ਨੇ ਪਿੱਛਲੇ ਮਹੀਨੇ ਵਾਟਰ ਗੇਮਜ ਦੀ ਖਿਡਾਰਨ ਨੇ ਡਰੈਗਨ ਬੋਟ ਰੇਸ ਵਿੱਚ ਨੈਸਨਲ ਚੈਪੀਅਨਸਿੱਪ ਵਿੱਚ ਹਰਿਆਣਾ ਰਾਜ ਦੀ ਟੀਮ ਨੂੰ  ਫਾਈਨਲ ਵਿੱਚ ਹਰਾ ਕੇ ਪੰਜਾਬ ਦੀ ਟੀਮ ਨੂੰ  ਸਖਤ ਘਾਲਣਾ ਨਾਲ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾ ਆਪਣੇ ਪਿੰਡ ਦਾ ਨਾ ਜਿਲ੍ਹਾ ਬਰਨਾਲਾ ਦਾ ਨਾ ਰੋਸਨ ਕੀਤਾ ਹੈ ਇਹ ਜਾਣਕਾਰੀ ਪਰੈਸ ਦੇ ਨਾ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਧਾਨ ਅਤੇ ਬੀਜੇਪੀ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਸੰਦੀਪ ਕੋਰ ਨੂੰ ਓਸਦੇ ਗਰਹਿ ਪਿੰਡ ਵਜੀਦਕੇ ਜਾਕੇ  ਸਨਮਾਨ ਕਰਨ ਓਪਰੰਤ ਇੱਕ ਬਿਆਨ ਜਾਰੀ ਕਰਦਿਆ ਦੱਸਿਆ ਕੇ ਸੰਦੀਪ ਦੇ ਪਿਤਾ ਨਿਰਭੈ ਸਿੰਘ ਟੈਕਸੀ ਡਰਾਇਵਰ ਹਨ ਅਤੇ ਘਰ ਦਾ ਗੁਜਾਰਾ ਬੜੀ ਮੁਸਕਲ ਨਾਲ ਕਰਦੇ ਹਨ l ਇੰਜ.ਸਿੱਧੂ ਨੇ ਦੱਸਿਆ ਕੇ ਸੰਦੀਪ ਕੌਰ ਨੇ ਕੇ. ਸੀ. ਆਰ ਕੋਚਿਗ ਅਕੈਡਮੀ ਰੋਪੜ ਤੋ ਕੋਚਿਗ ਹਾਸਲ ਕਰ ਕੇ ਇਸ ਗੇਮ ਵਿੱਚ ਕਾਮਯਾਵੀ ਹਾਸਲ ਕੀਤੀ ਅਤੇ ਹੁਣ ਸੰਦੀਪ ਵਰਲਡ ਕੱਪ ਜੋ ਕੇ ਕਨੇਡਾ ਵਿੱਚ ਹੋਣਾ ਹੈ ਓਸ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ ਇੰਜ ਸਿੱਧ ਨੇ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕੀਤੀ  ਕੇ ਆਰ ਸੀ ਕੋਚਿੰਗ ਸੈਟਰ ਰੋਪੜ ਨੂੰ ਅਧੁਨਿਕ ਸਹੂਲਤਾ ਨਾਲ ਲੈਸ ਕੀਤਾ ਜਾਵੇ ਤਾਕੇ ਪੰਜਾਬ ਦੇ ਬੱਚੇ ਵਧੀਆ ਤੋ ਵਧੀਆ ਕੋਚਿੰਗ ਹਾਸਲ ਕਰਕੇ ਸੋਨ ਤਗਮੇ ਜਿੱਤ ਸਕਣ ਇਸ ਮੌਕੇ ਸੂਬੇਦਾਰ ਸਰਭਜੀਤ ਸਿੰਘ  ਜਥੇਦਾਰ ਗੁਰਮੀਤ ਸਿੰਘ ਧੌਲਾ ਗੁਰਜੰਟ ਸਿੰਘ ਆਦਿ ਆਗੂ ਹਾਜਰ ਸਨ l

Post a Comment

0 Comments