ਪੱਤਰਕਾਰਾਂ ਦੇ ਪੀਲੇ ਕਾਰਡ ਕੱਟੇ ਜਾਣ ਦੀ ਪ੍ਰੈੱਸ ਕਲੱਬ ਬੋਹਾ ਵੱਲੋਂ ਨਿਖੇਧੀ


ਆਪਣੇ ਚਹੇਤਿਆਂ ਦੇ ਹੀ ਕਾਰਡ ਬਣਾਏ ਗਏ 

ਬੋਹਾ 28 ਜੂਨ ( ਕੋਹਲੀ )-ਲੋਕ ਸੰਪਰਕ ਵਿਭਾਗ ਮਾਨਸਾ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਕਸਬਿਆਂ ਤੋਂ ਤਜਰਬੇਕਾਰ ਪੱਤਰਕਾਰਾਂ ਦੇ ਇਸ ਵਾਰ ਪੀਲੇ ਕਾਰਡ ਨਾ ਬਣਾਏ ਜਾਣ ਕਾਰਨ  ਪੱਤਰਕਾਰ ਭਾਈਚਾਰੇ ਵਿਚ ਡਾਢਾ ਰੋਸ ਹੈ।ਜਿਸ ਦੀ ਪ੍ਰੈੱਸ ਕਲੱਬ ਬੋਹਾ ਵੱਲੋਂ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ।ਇਸ ਸਬੰਧੀ ਗੱਲ ਕਰਦਿਆਂ ਪ੍ਰੈੱਸ ਕਲੱਬ ਬੋਹਾ ਦੇ ਪ੍ਰਧਾਨ ਦਰਸ਼ਨ ਹਾਕਮਵਾਲਾ, ਸਤਰਸੇਮ ਮੰਦਰਾਂ,ਅਮਨ ਮਹਿਤਾ ਦਵਿੰਦਰ ਸਿੰਘ ਕੋਹਲੀ  ਨੇ ਆਖਿਆ ਕਿ ਹਰ ਸਾਲ  ਪੱਤਰਕਾਰਾਂ ਦੇ ਪੀਲੇ ਕਾਰਡ ਨਿਰਪੱਖ ਢੰਗ ਨਾਲ ਬਣਾਏ ਜਾਂਦੇ ਸੀ ਪਰ ਮੌਜੂਦਾ ਸਰਕਾਰ ਨੇ ਪਤਾ ਨੀ ਕੀ  ਤਾਨਾਸ਼ਾਹੀ ਫੁਰਮਾਨ ਚਾੜ੍ਹਿਆ ਹੈ  ਜਿਸ ਸਦਕਾ ਲੋਕ ਸੰਪਰਕ ਵਿਭਾਗ ਨੇ ਵੱਡੀ ਪੱਧਰ ਤੇ ਪੀਲੇ ਕਾਰਡਾਂ ਉੱਪਰ ਕੈਂਚੀ ਚਲਾਉਂਦਿਆਂ ਸਰਗਰਮ ਅਤੇ ਤਜਰਬੇਕਾਰ ਪੱਤਰਕਾਰਾਂ ਦੇ ਪੀਲੇ ਕਾਰਡ ਕੱਟ ਦਿੱਤੇ ਗਏ ਹਨ।ਉਕਤ ਆਗੂਆਂ ਨੇ ਆਖਿਆ  ਕਿ ਪ੍ਰੈੱਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਸਮਝਿਆ ਜਾਂਦਾ ਹੈ  ਆਮ ਆਦਮੀ ਸਰਕਾਰ ਦਰਮਿਆਨ  ਪ੍ਰੈੱਸ ਨਾਲ ਹੀ ਇਸ ਤਰ੍ਹਾਂ ਦਾ ਧੱਕਾ ਕਰਨਾ  ਸਮਝ ਤੋਂ ਬਾਹਰ ਹੈ।ਪ੍ਰੈੱਸ ਕਲੱਬ ਬੋਹਾ ਦੇ ਆਗੂਆਂ ਨੇ  ਮੁੱਖ ਮੰਤਰੀ ਭਗਵੰਤ ਮਾਨ ਨੂੰ  ਅਪੀਲ ਕੀਤੀ ਹੈ  ਕਿ ਪੱਤਰਕਾਰ ਭਾਈਚਾਰੇ ਨਾਲ ਹੋ ਰਹੀ ਅਜਿਹੀ   ਧੱਕੇਸ਼ਾਹੀ ਨੂੰ ਰੋਕਿਆ ਜਾਵੇ ਨਹੀਂ ਤਾਂ ਮਜਬੂਰਨ ਪੱਤਰਕਾਰਾਂ ਨੂੰ ਵੀ ਸੰਘਰਸ਼ ਅਰੰਭਣਾ ਪਵੇਗਾ।

Post a Comment

0 Comments