ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਨੇ ਵੋਟ ਪਾਉਣ ਉਪਰੰਤ ਬੂਥਾਂ ਤੇ ਜਾ ਕੇ ਲਿਆ ਜਾਇਜਾ

 ਵਪਾਰੀਆਂ ਸਹਿਰੀਆਂ ਤੇ ਪਿੰਡਾਂ ਚੋਂ ਮਿਲ ਰਹੇ ਫਤਵੇ ਸਦਕਾ ਬੀ.ਜੇ.ਪੀ ਦਾ (ਫੁੱਲ) ਕਮਲ ਖਿਲੇਗਾ -ਕੇਵਲ ਢਿੱਲੋਂ 


ਬਰਨਾਲਾ,23,ਜੂਨ,/ਕਰਨਪ੍ਰੀਤ ਧੰਦਰਾਲ
/-ਲੋਕ ਸਭਾ ਹਲਕਾ ਸੰਗਰੂਰ ਤੋਂ ਜਿਮਨੀ ਚੋਣ ਦੇ ਭਾਜਪਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਧਰਮਪਤਨੀ ਬੀਬਾ ਮਨਜੀਤ ਕੌਰ ਢਿੱਲੋਂ,ਅਤੇ ਪੁੱਤਰ ਕੰਵਰ ਇੰਦਰ ਸਿੰਘ ਢਿੱਲੋਂ ,ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਕਰਨ ਇੰਦਰ ਢਿੱਲੋਂ ਨਾਲ ਬਰਨਾਲਾ ਦੇ ਐਸ.ਡੀ ਕਾਲਜ ਵਿਚ ਵੋਟ ਪਾਈ! ਵੋਟ ਪਾਉਣ ਉਪਰੰਤ ਸ਼ਹਿਰ ਦੇ ਵੱਖ ਵੱਖ ਬੂਥਾਂ ਤੇ ਜਾ ਕੇ ਉਹਨਾਂ ਸਥਿਤੀ ਦਾ ਜਾਇਜਾ ਲਾਇ ਉਪਰੰਤ ਪ੍ਰੈਸ ਦੇ ਮੁਖ਼ਤਿਵ ਹੁੰਦਿਆਂ ਸੰਗਰੂਰ ਲੋਕ ਸਭਾ ਹਲਕੇ ਦੇ ਸਮੁਚੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਸੰਵਿਧਾਨ ਵਲੋਂ ਮਿਲੇ ਹਰੇਕ ਵੋਟਰ ਨੂੰ ਆਪਣੀ ਸੂਝ ਬੁਝ ਨਾਲ ਮਤਦਾਨ ਕਰਨਾ ਚਾਹੀਦਾ !  

                 


    ਕੇਵਲ  ਢਿੱਲੋਂ ਨੇ ਕਿਹਾ ਕਿ ਮੱਤਦਾਨ ਕਰਨ ਸਮੇਂ ਵੋਟਰ ਇਹ ਜਰੂਰ ਦੇਖੇ ਕਿ ਕਿਹੜਾ ਉਮੀਦਵਾਰ ਕੇਂਦਰੀ ਸਕੀਮਾਂ ਨੂੰ ਪੰਜਾਬ ਲਿਆ ਕੇ ਇੱਥੋਂ ਬਦਲਾਅ ਦੀ ਨੀਤੀ ਤਹਿਤ ਕਾਨੂੰਨੀ ਵਿਵਸਥਾ,ਆਰਥਿਕਤਾ ,ਤੇ ਰੋਜ਼ਗਾਰ ਦੇ ਮੌਕੇ  ਪੈਦਾ ਕਰ ਸਕਦਾ ਹੈ ! ਜਿਸ ਨਾਲ ਹਲਕੇ ਡੀ ਤਰੱਕੀ ,ਖੁਸ਼ਹਾਲੀ  ਬਰਕਰਾਰ ਰਹਿ ਸਕੇ ! ਉਹਨਾਂ ਕਿਹਾ ਕਿ ਉਮੀਦਵਾਰ ਵੋਟਰਾਂ ਦੀਆਂ ਉਮੀਦਾਂ ਤੇ ਖੜ੍ਹਾ ਉੱਤਰਨ ਵਾਲਾ ਹੋਣਾ ਚਾਹੀਦਾ ਨਾ ਕਿ ਲਪਲੀਪੋ ਦੇਣ ਵਾਲਾ! ਉਹਨਾਂ ਆਪਣੀ ਚੋਣ ਨੂੰ ਲੈ ਕੇ ਆਸਵੰਦ ਹੁੰਦਿਆਂ ਕਿਹਾ ਕਿ  ਚੰਗੀਆਂ ਰਿਪੋਰਟਾਂ ਆ ਰਹੀਆਂ ਹਨ! ਸ਼ਹਿਰ ਦੇ  ਵਪਾਰੀਆਂ ਸਹਿਰੀਆਂ ਤੇ ਪਿੰਡਾਂ ਚੋਂ ਮਿਲ ਰਹੇ ਫਤਵੇ ਸਦਕਾ ਬੀ.ਜੇ.ਪੀ ਦਾ (ਫੁੱਲ) ਕਮਲ ਖਿਲੇਗਾ ੧

Post a Comment

0 Comments