ਪ੍ਰਸ਼ਾਸ਼ਨ ਅੱਜ ਵੀ ਧਰਨਾਕਾਰੀਆਂ ਨਾਲ ਮੀਟਿੰਗ ਕਰਨ ਰਿਹਾ ਨਾਕਾਮ

 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਰਾਸ਼ਟਰੀ ਮਾਰਗ 148 ਬੀ ਦੇ ਮੁਆਵਜ਼ਾ ਪੀੜਤਾਂ ਦਾ  ਸਥਾਈ ਧਰਨਾ ਪ੍ਰਸ਼ਾਸਨ ਦੇ ਲਾਰਿਆਂ ਨੂੰ ਦੇਖਦਾ ਹੋਇਆ ਅੱਜ 11ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ਼  ਦਵਾਉਂਦ  ਤੇ ਸਥਾਨਕ  ਤਿੰਨ ਕੋਨੀ ਤੋਂ ਧਰਨਾਾ ਚੁੱਕ ਦਿੱਤਾ ਸੀ ਪਰ ਦਸ ਦਿਨ ਬੀਤਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਗਰੀਬ ਲੋਕਾਂ ਦਾ ਬਣਦਾ ਮੁਆਵਜਾ ਅਤੇ ਉਜਾੜਾ ਭੱਤਾ ਦੇਣ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ ਜਦੋਂ ਕਿ ਪ੍ਰਸ਼ਾਸਨ ਨੇ ਕਿਹਾ ਸੀ ਕਿ ਹੈ 27 ਤਰੀਕ ਨੂੰ ਮੀਟਿੰਗ ਦੀ ਸਥਾਪਨਾ ਕਰਵਾ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ ਪਰ ਉਨ੍ਹਾਂ ਨੂੰ ਇਸ ਮੀਟਿੰਗ ਬਾਰੇ ਕੋਈ ਵੀ ਸੁਨੇਹਾ ਨਹੀਂ ਮਿਲਿਆ। ਜਿਸ ਤੋਂ ਇਹ ਬਿਲਕੁੱਲ ਸਪਸ਼ਟ ਹੈ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਗਰੀਬ ਜਰੂਰਤਮੰਦ ਪਰਿਵਾਰਾਂ ਨਾਲ ਪਿਛਲੇ ਚਾਰ ਸਾਲਾਂ ਤੋਂ  ਇਨ੍ਹਾਂ ਦੇ ਪੱਲੇ  ਸਵਾਏ ਲਾਰਿਆਂ ਤੋਂ ਕੁਝ ਵੀ ਪੱਲੇ ਨਹੀਂ ਪਾਇਆ। ਉਹਨਾਂ ਪ੍ਰਸ਼ਾਸਨ ਦੇ ਇਸ ਮਾੜੇ ਵਰਤਾਰੇ ਨੂੰ ਦੇਖਦੇ ਚੇਤਾਵਨੀ ਦਿੰਦਿਆਂ  ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਤਿੱਖਾ ਰੂਪ ਧਾਰਨ ਕਰੇਗਾ ਜਿਸ ਦੀ ਜ਼ਿੰਮੇਵਾਰੀ ਖ਼ੁਦ ਪ੍ਰਸ਼ਾਸ਼ਨ ਦੀ ਹੋਵੇਗੀ। ਧਰਨੇ ਨੂੰ ਹੋਰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੀ ਨਾਕਾਮੀ ਦੇ ਕਾਰਨ ਹੀ ਅੱਜ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਮੁਆਵਜ਼ਾ ਲੈਣ ਲਈ ਸੰਘਰਸ਼ ਦੇ ਰਾਹ ਤੇ ਚਲਣਾ ਪਿਆ ਹੈ।  ਇਸ ਮੌਕੇ ਰਾਸ਼ਟਰੀ ਮਾਰਗ ਪੀੜਤ ਪਰਵਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਆਗੂ ਵੀ ਮੌਜੂਦ ਸਨ।

Post a Comment

0 Comments