ਸਰਬੱਤ ਦਾ ਭਲਾ ਟਰੱਸਟ ਵੱਲੋਂ ਕਾਮਰੇਡ ਜਰਨੈਲ ਸਿੰਘ ਭਵਨ ਬਸ ਅੱਡਾ ਫਿਰੋਜ਼ਪੁਰ ਸ਼ਹਿਰ ਵਿਖੇ ਲਾਭਪਾਤਰੀਆਂ ਨੂੰ ਵੰਡੀਆਂ ਪੈਨਸ਼ਨਾ*


ਫਿਰੋਜ਼ਪੁਰ, 25 ਜੂਨ [ਕੈਲਾਸ਼ ਸ਼ਰਮਾ ]:-
  ਪ੍ਰਸਿਧ ਸਮਾਜ ਸੇਵੀ ਡਾ: ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ ਤਹਿਤ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋਕਾਂ ਨੂੰ ਬੇਹਤਰ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ, ਕਾਮਰੇਡ ਜਰਨੈਲ ਸਿੰਘ ਭਵਨ ਵਿਖੇ ਹਰੇਕ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਦੀਆਂ 30 ਪੈਨਸ਼ਨਰਾਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ ਵਿਧਵਾ ਬੀਬੀਆਂ ਅਤੇ ਅੰਗਹੀਣ ਵਿਅਕਤੀਆਂ ਦੀ ਸਹਾਇਤਾ ਲਈ ਟਰਸਟ ਵੱਲੋਂ ਭੇਜੇ ਗਏ ਮਹੀਨਾਵਾਰ 

ਚੈੱਕ ਸ੍ਰੀ ਕੈਲਾਸ਼ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਵੰਡੇ 

ਸ੍ਰੀ ਬਲਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਟਰੱਸਟ ਵੱਲੋਂ ਦੇਸ਼-ਵਿਦੇਸ਼ ਵਿੱਚ ਕੰਪਿਊਟਰ ਸਿਲਾਈ ਸੈਂਟਰ ਸਿਲਾਈ-ਕਢਾਈ ਸੈਂਟਰ ਅਤੇ ਸਸਤੇ ਭਾਅ ਵਿਚ ਤਕਨੀਕੀ ਲੈਬੋਰਟਰੀਆਂ ਚਲਾਈਆਂ ਜਾ ਰਹੀਆਂ ਹਨ ਜਿਸਦਾ ਲਾਹਾ ਗਰੀਬ ਤੇ ਲੋੜਵੰਦ ਪਰਿਵਾਰਾਂ ਵੱਲੋਂ ਲਿਆ ਜਾ ਰਿਹਾ ਹੈ  

ਲੈਬ ਕੁਲੈਕਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਮੈਡਮ ਤਲਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਫਿਰੋਜ਼ਪੁਰ ਇਕਾਈ ਨੇ ਦੱਸਿਆ ਕਿ ਇਸ ਭਵਨ ਵਿਚ ਸੰਨੀ ਓਬਰਾਏ ਲੈਬੋਰਟਰੀ  ਕੁਲੈਕਸ਼ਨ ਸੈਂਟਰ ਸਸਤੇ ਰੇਟਾਂ ਵਿਚ ਖੋਲਿਆ ਗਿਆ ਹੈ ਜਿਸ ਨਾਲ ਫਿਰੋਜ਼ਪੁਰ ਸ਼ਹਿਰ ਵਾਸੀਆਂ ਲਈ ਵੱਡੀ ਸਹੂਲਤ ਹੋਵੇਗੀ ਜਿਥੇ ਲੋਕ ਮਹਿੰਗੇ ਰੇਟਾਂ ਤੋਂ ਛੁਟਕਾਰਾ ਪਾ ਕੇ ਆਪਣੀਆਂ ਸਰੀਰਕ ਬਿਮਾਰੀਆਂ ਦੀ ਜਾਂਚ ਸਬੰਧੀ ਟੈਸਟ ਬਹੁਤ ਘੱਟ ਰੇਟਾਂ ਤੇ ਕਰਵਾ ਸਕਣਗੇ। 

ਇਸ ਮੌਕੇ ਬਲਵਿੰਦਰ ਪਾਲ ਸ਼ਰਮਾ ,ਕੰਵਲਜੀਤ ਸਿੰਘ, ਕੈਲਾਸ਼ ਸ਼ਰਮਾ ,ਮੰਗਤ ਰਾਮ ਮਾਨਕੁਟਾਲਾ, ਹਰਪ੍ਰੀਤ ਸਿੰਘ ਸੋਢੀ ਪ੍ਰਧਾਨ ਐਨਜੀਓ ਗੁਰੂਹਰਸਹਾਏ, ਬਲਜੀਤ ਸਿੰਘ ਵਾਈਸ ਪ੍ਰਧਾਨ ਪੰਜਾਬ ਰੋਡਵੇਜ, ਬ੍ਰਿਜ਼ ਧਵਨ, ਮੈਡਮ ਤਲਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਫਿਰੋਜਪੁਰ ਇਕਾਈ ਅਤੇ ਹੋਰ ਮੈਂਬਰ ਵੀ ਮੋਜੂਦ ਸਨ।

Post a Comment

0 Comments