ਮੁਆਵਜ਼ੇ ਦਾ ਜੇਕਰ ਅੱਜ ਹੱਲ ਨਾ ਹੋਇਆ, ਧਰਨਾ ਧਰੇਗਾ ਵਿਸ਼ਾਲ ਰੂਪ

 


ਬੁਢਲਾਡਾ  (ਦਵਿੰਦਰ ਸਿੰਘ ਕੋਹਲੀ) ਰਾਸ਼ਟਰੀ ਮਾਰਗ 148 ਬੀ ਦੇ ਮੁਆਵਜ਼ਾ ਪੀੜਤਾਂ ਦਾ  ਸਥਾਈ ਧਰਨੇ  ਵਿੱਚ ਅੱਜ ਕਿਸਾਨ ਆਗੂਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਅੱਜ ਦੀ ਕਾਰਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਦੋ ਦਿਨਾਂ ਦਾ ਵਿਸ਼ਵਾਸ਼ ਦਬਾ ਕੇ ਧਰਨਾ  ਮੁਅੱਤਲ ਕਰਵਾਇਆ ਗਿਆ ਸੀ ਪਰ ਅੱਠ ਦਿਨ ਬੀਤਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਗਰੀਬ ਲੋਕਾਂ ਦਾ ਬਣਦਾ ਮੁਆਵਜਾ ਅਤੇ ਉਜਾੜਾ ਭੱਤਾ ਦੇਣ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ ਜਦੋਂ ਕਿ ਅੱਜ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦਾ ਸੱਦਾ ਮਿਲਿਆ ਹੈ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਸਕਰਾਤਮਕ ਪੱਖ ਨਜ਼ਰ ਨਹੀਂ ਲੱਗਦਾ ਕਿ ਡੀਸੀ ਸਾਹਿਬ ਇਨ੍ਹਾਂ ਲੋੜਵੰਦ ਪਰਿਵਾਰਾਂ ਦੇ ਮੁਆਜਵੇ ਦਾ ਹੱਲ ਕੱਢ ਦੇਣਗੇ। ਉਹਨਾਂ ਕਿਹਾ ਕਿ ਜੇਕਰ ਅੱਜ ਇਨ੍ਹਾਂ ਪਰਿਵਾਰਾਂ ਦੇ ਮਸਲੇ ਦਾ ਕੋਈ ਹਲ ਨਾ ਨਿਕਲਿਆ ਤਾਂ ਉਹ ਆਪਣੇ ਢੰਗ ਤਰੀਕਿਆਂ ਰਾਹੀਂ ਇਸ ਧਰਨੇ ਨੂੰ ਚਲਾਉਣਗੇ ।ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਇਸ ਧਰਨੇ ਵਿੱਚ ਤਹਿਸੀਲ ਪੱਧਰ ਤੋਂ ਸ਼ੁਰੂ ਹੋ ਕਿ ਪੰਜਾਬ ਪੱਧਰ ਤੱਕ ਦੇ ਜਥੇਬੰਦੀ ਦੇ ਆਗੂ ਅਤੇ ਵਰਕਰ ਹਿੱਸਾ ਲੈਣਗੇ। ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਇਹਨਾ ਪਰਵਾਰਾਂ  ਦਾ ਬਣਦਾ ਇਮਾਰਤਾ ਅਤੇ ਉਜਾੜੇ ਦਾ ਮੁਆਵਜ਼ਾ  ਦਿਵਾਉਣ ਲਈ ਇਨ੍ਹਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਹਿਲਾਂ ਜਿੱਥੇ ਵੀ ਰਾਸ਼ਟਰੀ ਮਾਰਗ ਬਣਾਉਣ ਲਈ ਇਸ  ਤਰ੍ਹਾਂ ਦੀ ਜ਼ਮੀਨ ਤੇ ਕਾਬਜ਼ ਲੋਕਾਂ  ਦੇਖ ਘਰ ਆਏ ਹਨ   ਉਹਨਾਂ ਦੀਆਂ ਇਮਾਰਤਾਂ ਅਤੇ ਉਜਾੜਾ ਭੱਤੇ ਦਾ ਮੁਆਵਜ਼ਾ ਮਿਲਦਾ ਰਿਹਾ ਹੈ ਪਰ ਬੁਢਲਾਡਾ ਸ਼ਹਿਰ ਅੰਦਰ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਦਬਾਉਣ ਦੇ ਲਈ ਪੰਜਾਬ ਵਕਫ ਬੋਰਡ ਦੇ ਅਧਿਕਾਰੀ ਅਤੇ ਪ੍ਰਸ਼ਾਸ਼ਨ ਵੱਲੋਂ ਇਹਨਾਂ ਦਾ ਮੁਆਵਜ਼ਾ ਹੜੱਪਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਪੰਜਾਬ ਅਤੇ ਕੇਂਦਰ ਦੀ ਸਰਕਾਰ ਤੋਂ ਇਲਾਵਾ ਕਿਸੇ ਵੀ ਰਾਜਨੀਤਿਕ ਵਿਅਕਤੀ ਵੱਲੋਂ ਇਹਨਾਂ ਮਜ਼ਦੂਰ ਲੋਕਾਂ ਦੀ ਪਿਛਲੇ 4 ਸਾਲਾਂ ਤੋਂ ਤਰਸਯੋਗ ਹਾਲਤ ਝਾਤ ਮਾਰਨ ਦੀ ਕੋਸ਼ਿਸ਼  ਤੱਕ ਨਹੀਂ ਕੀਤੀ । ਉਹਨਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਅੱਜ ਕੋਈ ਹੱਲ ਨਹੀਂ ਨਿਕਲਦਾ ਤਾਂ ਕੱਲ ਤੋਂ ਇਹ ਧਰਨਾ ਵਿਸ਼ਾਲ ਰੂਪ ਧਾਰਨ ਕਰ ਲਵੇਗਾ। ਇਹ ਵੀ ਜ਼ਿਕਰਯੋਗ ਹੈ ਕਿ ਧਰਨਾਕਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਰਾਸ਼ਟਰੀ ਮਾਰਗ ਦਾ ਬੁਢਲਾਡਾ ਵਿਖੇ ਕੰਮ ਬੰਦ ਪਿਆ ਹੈ।  ਇਸ ਮੌਕੇ ਰਾਸ਼ਟਰੀ ਮਾਰਗ ਪੀੜਤ ਪਰਵਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਆਗੂ ਵੀ ਮੌਜੂਦ ਸਨ।

Post a Comment

0 Comments