*ਪੰਜਾਬ ਸਰਕਾਰ ਵੱਲੋਂ ਪੇਸ਼ ਬੱਜਟ ਮੁਲਾਜਮਾਂ ਅਤੇ ਪੈਨਸ਼ਰਾਂ ਨਾਲ ਕੀਤੇ ਵਾਅਦਿਆਂ ਦੇ ਨਾਲ ਧ੍ਰੋਹ : ਠਾਕੁਰ ਸਿੰਘ*

 


ਫਿਰੋਜ਼ਪੁਰ 28 ਜੂਨ [ਕੈਲਾਸ਼ ਸ਼ਰਮਾ }: - ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੂਬਾ ਆਗੂ ਠਾਕੁਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਪੰਜਾਬ ਸਰਕਾਰ ਦੇ ਪੇਸ਼ ਕੀਤੇ ਬੱਜਟ ਨੂੰ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਕਿਨਾਰਾਕਸ਼ੀ ਕਰਨ ਵਾਲਾ ਅਤੇ ਪੈਨਸ਼ਨਰਾਂ ਨਾਲ ਧ੍ਰੋਹ ਕਮਾਉਣ ਵਾਲਾ ਦੱਸਦੇ ਹੋਏ ਇਸ ਬੱਜਟ ਨੂੰ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਗਰਦਾਨਿਆ ਹੈ। ਬੱਜਟ ਵਿੱਚ ਮੁਲਾਜਮਾਂ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਅਨੁਸਾਰ , ਛੇਵੇਂ ਪੇ ਕਮਿਸ਼ਨ ਨੂੰ ਸੋਧ ਕੇ ਮੁਲਾਜਮ ਹਿਤੂ ਬਣਾਉਣ ਤੋਂ ਸਰਕਾਰ ਨੇ ਵਾਅਦਾ ਖਿਲਾਫ਼ੀ ਕਰਦੇ ਹੋਏ ਇਸ ਸਬੰਧੀ ਬੱਜਟ ਵਿੱਚ ਕੁੱਝ ਵੀ ਨਹੀਂ ਰੱਖਿਆ। ਪੈਨਸ਼ਨਰਾਂ ਨੂੰ ਪੈਨਸ਼ਨਾਂ ਸੋਧਣ ਲਈ ਵਿਤ ਮੰਤਰੀ ਵੱਲੋਂ 2. 59 ਦਾ ਗੁਣਾਕ ਦੇਣ ਦੀ ਵਾਅਦਾ ਖਿਲਾਫ਼ੀ ਖ਼ਿਲਾਫ਼ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ , ਡੀ. ਏ ਦੀਆਂ ਕਿਸ਼ਤਾਂ ਜੋ 6 ਪ੍ਰਤੀਸ਼ਤ ਡਿਊ ਹਨ ਦੇਣ ਬਾਰੇ ਬੱਜਟ ਚੁੱਪ ਹੈ , ਮੁਲਾਜਮਾਂ ਪੈਨਸ਼ਨਰਾਂ ਦੇ  ਸਾਢੇ ਪੰਜ ਸਾਲ ਦੇ ਪੇ ਕਮਿਸ਼ਨ ਦੇ ਬਕਾਏ ਬਾਰੇ ਬੱਜਟ ਵਿੱਚ ਕੋਈ ਤਜ਼ਵੀਜ਼ ਨਹੀ ਰੱਖੀ ਗਈ ਜਦੋਂ ਕਿ ਜਨਵਰੀ 2016 ਤੋਂ ਬਾਅਦ ਹਜ਼ਾਰਾਂ ਪੈਨਸ਼ਨਰ ਬਕਾਏ ਨੂੰ ਉਡੀਕਦੇ ਰੱਬ ਨੂੰ ਪਿਆਰੇ ਹੋ ਗਏ ਹਨ ਅਤੇ ਵਡੇਰੀ ਉਮਰ ਅਤੇ ਬੀਮਾਰੀਆਂ ਦੇ ਸ਼ਿਕਾਰ ਪੈਨਸ਼ਨਰ ਸਰਕਾਰ ਦੇ ਹੱਥਾਂ ਵੱਲ ਵੇਖਦੇ ਹੋਏ , ਆਪਣੀ ਜੀਵਨ ਦੀ ਮੰਜਿਲ ਪੂਰੀ ਕਰਨ ਵੱਲ ਵਧ ਰਹੇ ਹਨ। ਮੁਲਾਜ਼ਮਾਂ ਪੈਨਸ਼ਨਰਾਂ ਦੇ ਬੀਮਾਰੀ ਦੇ ਖਰਚਿਆਂ ਬਾਰੇ , ਜਾਂ ਕੈਸ਼ ਲੈੱਸ ਮੈਡੀਕਲ ਸਹੂਲਤ ਦੇਣ ਮੁਲਾਜ਼ਮਾਂ ਪੈਨਸ਼ਨਰਾਂ ਦੇ ਬੀਮਾਰੀ ਦੇ ਖਰਚਿਆਂ ਬਾਰੇ , ਜਾਂ ਕੈਸ਼ ਲੈੱਸ ਮੈਡੀਕਲ ਸਹੂਲਤ ਦੇਣ ਬਾਰੇ ਬੱਜਟ ਵਿਚਲੀ ਚੁੱਪੀ ਬੜੀ ਖਤਰਨਾਕ ਹੈ। ਲੋਕਾਂ ਨੂੰ ਦਿੱਤੇ ਚੋਣਾ ਵਿਚਲੇ ਲਾਲੀਪੋਪ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਰਹਿ ਗਏ ਹਨ। ਲੋਕਾਂ ਨੂੰ ਆਟਾ ਦੇਣ ਦੀ ਸਕੀਮ ਵੀ ਕਾਰਪੋਰੇਟ ਅਤੇ ਵੱਡੇ ਘਰਾਣਿਆ ਦੇ ਕਾਰੋਬਾਰ ਨੂੰ ਹੁਲਾਰਾ ਦੇਣ ਲਈ ਇੱਕ ਕੋਝੀ ਚਾਲ ਹੈ। ਨਵੀਂ ਭਰਤੀ ਤੇ ਠੇਕੇ ਤੇ ਭਰਤੀ ਹੋਏ ਮੁਲਾਜਮਾਂ ਨੂੰ ਪੱਕਾ ਕਰਨ ਬਾਰੇ ਕੋਈ ਸਮਾਂ  ਸੀਮਾਂ ਤਹਿ ਨਹੀਂ ਕੀਤਾ ਗਿਆ ,      ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ,ਪ੍ਰੋਬੇਸ਼ਨ ਪੀਰੀਅਡ ਨੂੰ ਘਟਾ ਕੇ ਉਹਨਾਂ ਮੁਲਾਜਮਾਂ ਨੂੰ ਪੇ ਕਮਿਸ਼ਨ ਦਾ ਲਾਭ ਦੇਣ ਬਾਰੇ ਬੱਜਟ ਵਿਚਲੀ ਸਾਜ਼ਸੀ ਚੁੱਪ ' ਆਉਣ ਵਾਲੀ ਪੀੜੀ ਦੇ ਭਵਿੱਖ ਨਾਲ ਖਿਲਵਾੜ ਹੈ। ਕੁੱਲ ਮਿਲਾਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੇਠਾ ਬੱਜਟ ' ਆਮ ਆਦਮੀ ਦੀ ਥਾਂ ਖਾਸ ਆਦਮੀ ਦਾ ਬੱਜਟ ਹੀ ਕਿਹਾ ਜਾ ਸਕਦਾ ਹੈ। ਪ੍ਰੈਸ ਬਿਆਨ ਸੂਬਾ ਸਕੱਤਰ ਸੁਰਿੰਦਰ  ਰਾਮ ਕੁੱਸਾ ਨੇ ਜਾਰੀ ਕਰਦੇ ਹੋਏ ਦੱਸਿਆ ਕਿ  ਜੇਕਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੇ ਪੈਨਸ਼ਨਰ ਆਗੂਆਂ ਨਾਲ ਮੀਟਿੰਗ ਕਰਕੇ ਪੈਨਸ਼ਨਰਾਂ ਦੇ ਲਟਕਦੇ ਮਸਲੇ ਹੱਲ ਨਾ ਕੀਤੇ ਤਾਂ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਸਰਕਾਰ ਦੀਆਂ ਲੋਕ ਮੁਲਾਜ਼ਮ ਪੈਨਸ਼ਨਰ ਵਿਰੋਧੀ ਬੱਜਟ ਦੇ ਖਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਜਾਵੇਗਾ | ਇਸ ਮੌਕੇ ਵੱਖ ਵੱਖ ਪੈਨਸ਼ਨਰ ਜਿਲ੍ਹਾ ਅਗੂ , ਭਜਨ ਸਿੰਘ ਗਿੱਲ , ਐਨ ਕੇ ਕਲਸੀ , ਦੇਸ ਰਾਜ ਗਾਂਧੀ ' ਅਜੀਤ ਸਿੰਘ ਸੋਢੀ , ਹਰਜੀਤ ਸਿੰਘ ਹਰਚੰਦ ਸਿੰਘ ਪੰਜੋਲੀ , ਦਰਸ਼ਨ ਸਿੰਘ ਉਟਾਲ , ਕੁਲਵੰਤ ਸਿੰਘ ' ਮਹਾਂਵੀਰ ਪ੍ਰਸ਼ਾਦ , ਆਤਮ ਤੇਜ਼ ਸ਼ਰਮਾਂ ' ਨਰਿੰਦਰ ਸਿੰਘ ਗੋਲੀ , ਸੱਤ ਪ੍ਰਕਾਸ਼ ,   ਪ੍ਰੀਤਮ ਸਿੰਘ ਨਾਗਰਾ , ਬਿੱਕਰ ਸਿੰਘ ਮਾਛੀਕੇ , ਸੋਹਣ ਸਿੰਘ,ਰਣਜੀਤ ਸਿੰਘ ਮਲੋਟ , ਕ੍ਰਿਸ਼ਨ ਲਾਲ ਫਰੀਦਕੋਟ ਸੁੱਚਾ ਸਿੰਘ,ਜਗਦੀਸ਼ ਸ਼ਰਮਾਂ ਸੰਗਰੂਰ,  ਸਮੇਤ ਬਹੁਤ ਸਾਰੇ ਪੈਨਸ਼ਨਰ ਆਗੂ ਸ਼ਾਮਲ ਹੋਏ। '

Post a Comment

0 Comments