ਅਗਨੀਪਥ ਯੋਜਨਾ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ


 ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਆਲ ਇੰਡੀਆ ਕਾਂਗਰਸ ਪਾਰਟੀ ਦੇ ਬੁਲਾਵੇਂ ਤੇ ਅੱਜ ਭਾਰਤੀ ਫੌਜ ਵਿੱਚ ਨੌਜਵਾਨਾਂ ਦੀ ਭਰਤੀ ਦੀ ਅਗਨੀਪਥ ਯੋਜਨਾ ਸਬੰਧੀ ਸੱਤਿਆਗ੍ਰਹਿ ਮਿਸ਼ਨ ਤਹਿਤ ਸਥਾਨਕ ਅਨਾਜ ਮੰਡੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਕਾਂਗਰਸ ਦੀ ਨੇਤਾ ਰਣਵੀਰ ਕੌਰ ਮੀਆਂ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਕਾਂਗਰਸ ਨੇਤਾ ਸੱਤਪਾਲ ਮੂਲੇਵਾਲਾ, ਹਰਬੰਸ ਖਿੱਪਲ, ਕੌਂਸਲਰ ਤਰਜੀਤ ਸਿੰਘ, ਲਛਮਣ ਗੰਢੂਆਂ, ਲਵਲੀ ਬੋੜਾਵਾਲੀਆ, ਰਾਜਕੁਮਾਰ ਬਛੋਂਆਨਾ, ਦਰਸ਼ਨ ਟਾਹਲੀਆਂ, ਰਾਕੇਸ਼ ਬੱਗਾ, ਖੇਮ ਸਿੰਘ ਜਟਾਣਾ ਤੋਂ ਇਲਾਵਾਂ ਮੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਾਰਤੀ ਫੌਜ ਵਿੱਚ ਨੌਜਵਾਨਾਂ ਦੀ ਭਰਤੀ ਲਈ ਸ਼ੁਰੂ ਕੀਤੀ ਅਗਨੀਪਥ ਯੋਜਨਾ ਅੱਜ ਤੱਕ ਦੀ ਸਭ ਤੋਂ ਮਾੜੀ ਯੋਜਨਾ ਹੈ ਜਿਸ ਨਾਲ ਨੌਜਵਾਨਾਂ ਦਾ ਭਵਿੱਖ ਚਾਰ ਸਾਲਾਂ ਦੀਆਂ ਫੌਜ ਵਿੱਚ ਦੇਸ਼ ਲਈ ਦਿੱਤੀਆ ਸੇਵਾਵਾਂ ਤੋਂ ਬਾਅਦ ਧੁੰਦਲਾ ਹੋਵੇਗਾ‌ ।ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਨੌਕਰੀ ਕਰਨ ਉਪਰੰਤ ਆਪਣੇ ਘਰ ਵਾਪਸ ਆਉਣਗੇ ਤਾਂ ਉਹ ਭਰੀ ਜਵਾਨੀ ਵਿਚ ਵੇਹਲੇ ਹੋਣ ਦੇ ਕਾਰਨ ਕੁਰਾਹੇ ਵੀ ਪੈਣਗੇ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਅਗਨੀਪਥ ਯੋਜਨਾ ਨੂੰ ਤੁਰੰਤ ਬੰਦ ਕਰਕੇ ਫੌਜ ਵਿਚ ਪਹਿਲਾਂ ਦੀ ਤਰ੍ਹਾਂ ਭਰਤੀ ਨੂੰ ਜਾਰੀ ਰੱਖਿਆ ਜਾਵੇ। ਇਸ ਮੌਕੇ ਵੱਡੀ ਮਾਤਰਾ ਵਿੱਚ ਕਾਂਗਰਸੀ ਵਰਕਰ ਵੀ ਮੌਜੂਦ ਸਨ।)

Post a Comment

0 Comments