ਭਾਰਤ ਵਿਕਾਸ ਪ੍ਰੀਸ਼ਦ ਨੇ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਪੌਦੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ*


ਫਿਰੋਜ਼ਪੁਰ 27 ਜੂਨ [ਕੈਲਾਸ਼ ਸ਼ਰਮਾ ]:= ਭਾਰਤ ਵਿਕਾਸ ਪ੍ਰੀਸ਼ਦ ਨੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਕਿਉਂ ਕਿ ਸਰਕਾਰ ਵੱਲੋਂ ਬਾਈਪਾਸ ਬਣਾਉਣ ਵੇਲੇ ਅਤੇ ਸੜਕਾਂ ਚੌੜੀਆਂ ਕਰਨ ਵੇਲੇ ਭਾਰੀ ਮਾਤਰਾ ਵਿੱਚ ਦਰਖਤਾਂ ਦੀ ਕਟਾਈ ਕਰ ਦਿੱਤੀ ਸੀ ਅਤੇ ਅਸੀਂ ਸਾਰਿਆਂ ਨੇ ਆਪਣੇ ਮਕਾਨ ਪੱਕੇ ਕਰ ਕਰਨ ਵੇਲੇ ਘਰਾਂ ਦੇ ਵਿਹੜਿਆਂ ਵਿੱਚ ਦਰਖਤਾਂ ਦੀ ਕਟਾਈ ਕਰ ਦਿੱਤੀ ਦਰੱਖਤਾਂ ਦੀ ਕਟਾਈ ਕਾਰਨ ਪੰਜਾਬ  ਦਾ ਵਾਤਾਵਰਣ ਗਰਮ ਹੋ ਗਿਆ  ਆਕਸੀਜਨ ਦੀ ਕਮੀ ਨਾਲ ਲੋਕ ਜ਼ਿਆਦਾ ਗਿਣਤੀ ਵਿੱਚ ਬਿਮਾਰ ਹੋ ਰਹੇ ਹਨ ਬਿਮਾਰਿਆ ਨੂੰ ਮੁੱਖ ਰੱਖਦੇ ਹੋਏ ਅਤੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਭਾਰਤ ਵਿਕਾਸ ਪ੍ਰੀਸ਼ਦ ਪੂਰੇ ਪੰਜਾਬ ਵਿਚ ਪੌਦੇ ਲਗਾ ਰਹੀ ਹੈ ਜਿਸ ਦੀ ਕੜੀ ਤਹਿਤ ਭਾਰਤ ਵਿਕਾਸ ਪਰਿਸ਼ਦ ਤਲਵੰਡੀ ਭਾਈ ਨੇ ਮੁੱਦਕੀ ਖੂਨਦਾਨ ਕੈਂਪ ਵਿੱਚ 250 ਪੌਦੇ ਵੰਡੇ ਜਿਸ ਵਿੱਚ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਨੇ ਭਾਰਤ ਵਿਕਾਸ ਪ੍ਰੀਸ਼ਦ ਦਾ ਪੂਰਾ ਸਾਥ ਦਿੱਤਾ 350 ਛਾਂਦਾਰ ਦਰਖਤ ਗੁਰਦਵਾਰਾ ਲੰਗਰ ਸਾਹਿਬ ਵਿਖੇ ਵੰਡੇ ਗਏ ਅਤੇ ਨਾਲ ਹੀ ਬੇਨਤੀ ਕੀਤੀ ਗਈ ਹੈ ਇਨ੍ਹਾਂ ਬੂਟਿਆਂ ਦੀ ਦੇਖਭਾਲ ਵੀ ਕਰਨੀ ਐਂ ਤਾਂ ਜੋ ਆਪਣੇ ਸ਼ਹਿਰ ਵਿੱਚ ਕਿਤੇ ਆਕਸੀਜਨ ਗੁੰਮ ਨਾ ਹੋ ਜਾਵੇ ਅਤੇ ਵਾਤਾਵਰਣ ਸਾਫ਼-ਸੁਥਰਾ ਬਣਿਆ ਰਹੇ 

ਦਰਖਤਾਂ ਦੇ ਵੰਡ ਸਮਾਰੋਹ ਵਿਚ 

ਡਾ: ਜੀਐੱਸ ਅਨਮੋਲ ਸੈਕਟਰੀ, ਡਾ: ਬੀ ਐਲ ਪਸਰੀਚਾ ਪੈਟਰਨ, ਸੁਰਿੰਦਰ ਨਰੁਲਾ ਵਾਈਸ ਪ੍ਰਧਾਨ, ਭਾਰਤ ਵਿਕਾਸ ਪਰਿਸ਼ਦ, ਗਗਨ ਕਲਸੀ, ਸੁਖਵੀਰ ਸਿੰਘ, ਬੂਟਾ ਸਿੰਘ, ਸਰਬਜੀਤ ਸਿੰਘ, ਗੁਰਇੰਦਰ ਸਿੰਘ ਗੋਲਡੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ

Post a Comment

0 Comments