*ਸਾਬਕਾ ਸੈਨਿਕਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦਿੱਤਾ ਮੰਗ ਪੱਤਰ*


ਫਿ਼ਰੋਜ਼ਪੁਰ, 24 ਜੂਨ [ਕੈਲਾਸ਼ ਸ਼ਰਮਾ ]:-  ਸਾਬਕਾ ਸੈਨਿਕਾਂ ਦੀਆਂ ਮੰਗਾਂ ਦੀ ਪੂਰਤੀ ਅਤੇ ਹੋਰਨਾਂ ਕਾਰਜਾਂ ਵਿਚ ਬਰਾਬਰਤਾ ਦਾ ਅਧਿਕਾਰ ਦੇਣ ਦੀ ਵਕਾਲਤ ਕਰਦਿਆਂ ਸਾਬਕਾ ਸੈਨਿਕ ਲੀਗ ਫਿ਼ਰੋਜ਼ਪੁਰ ਦੇ ਅਹੁਦੇਦਾਰਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਫਿ਼ਰੋਜ਼ਪੁਰ ਨੂੰ ਦਿੱਤਾ ਮੰਗ ਪੱਤਰ। ਪੱਤਰ ਵਿਚ ਐਕਸ ਸਰਵਿਸ ਲੀਗ ਪੰਜਾਬ ਦੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਨੌਕਰੀਆਂ ਵਿਚ ਸਾਬਕਾ ਸੈਨਿਕਾਂ ਦਾ ਕੋਟਾ 13 ਪ੍ਰਤੀਸ਼ਤ ਹੈ, ਜ਼ੋ ਕਦੇ ਵੀ ਪੂਰਾ ਨਹੀਂ ਕੀਤਾ ਗਿਆ ਅਤੇ ਸਾਬਕਾ ਸੈਨਿਕਾਂ ਦਾ ਬਣਦਾ ਹੱਕ ਪੂਰਾ ਕੀਤਾ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੀਆਂ ਨੌਕਰੀਆਂ ਵਿਚ 13 ਪ੍ਰਤੀਸ਼ਤ ਕੋਟਾ ਲੈਣ ਦੀ ਟੈਸਟ ਵਿਚ ਛੋਟ ਦਿੱਤੀ ਜਾਵੇ, ਕਿਉਂਕਿ ਪਹਿਲਾਂ ਪੜ੍ਹਾਈ ਅਤੇ ਹੁਣ ਦੀ ਪੜਾਈ ਵਿਚ ਕਾਫੀ ਅੰਤਰ ਹੈ। ਉਨ੍ਹਾਂ ਕਿਹਾ ਕਿ ਪੁਲਿਸ ਥਾਣਿਆਂ ਵਿਚ ਵੀ ਹਥਿਆਰਾਂ ਦੀ ਸਾਂਭ-ਸੰਭਾਲ ਲਈ ਸਾਬਕਾ ਸੈਨਿਕ ਨਿਯੁਕਤ ਕੀਤੇ ਜਾਣ ਅਤੇ ਐਂਟਰੀ ਤੋਂ ਬਿਨ੍ਹਾਂ ਹਥਿਆਰ ਨਾ ਇਸਤੇਮਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ 10ਵੀਂ ਵਿਚੋਂ ਫੇਲ ਆਦਮੀ ਵੀ ਅਧਿਆਪਕ ਬਣਾਏ ਗਏ ਹਨ, ਇਨਕੁਆਰੀ ਕਰਕੇ ਸਸਪੈਂਡ ਕੀਤੇ ਜਾਣ ਅਤੇ ਨਵੇਂ ਕਾਡਰ ਵਿਚੋਂ ਨਵੀਂ ਭਰਤੀ ਕੀਤੀ ਜਾਵੇ ਅਤੇ ਸਾਰੇ ਵਿਭਾਗਾਂ ਵਿਚ ਜਾਅਲੀ ਡਿਗਰੀਆਂ ਸਦਕਾ ਨੌਕਰੀਆਂ ਕਰ ਰਹੇ ਮੁਲਾਜ਼ਮਾਂ ਦੀ ਵੀ ਇਨਕੁਆਰੀ ਕਰਵਾਈ ਜਾਵੇ।

Post a Comment

0 Comments