ਵਾਰਡ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਲਈ ਚੁਣੇ ਚੰਦਨ ਸ਼ਰਮਾ ਨੂੰ ਟਰਾਈਡੈਂਟ ਗਰੁੱਪ ਨੇ ਦਿੱਤੀ ਇੱਕ ਲੱਖ ਦੀ ਵਿੱਤੀ ਸਹਾਇਤਾ

 


ਬਰਨਾਲਾ,23,ਜੂਨ,/ਕਰਨਪ੍ਰੀਤ ਧੰਦਰਾਲ /  ਐਵਾਰਡ ਮਾਸਟਰਜ਼ ਐਥਲੈਟਿਕਸ ਸਟੇਡੀਆ ਚੈਂਪੀਅਨਸ਼ਿਪ ਲਈ ਚੁਣੇ ਗਏ ਬਰਨਾਲਾ ਸ਼ਹਿਰ ਦੇ ਨੌਜਵਾਨ ਅਤੇ ਬਰਨਾਲਾ ਕਲੱਬ ਤੇ ਜਿੰਮ ਕੋਚ ਚੰਦਨ ਸ਼ਰਮਾ ਨੂੰ ਟ੍ਰਾਈਡੈਂਟ ਗਰੁੱਪ ਦੇ ਫਾਊਂਡਰ ਪਦਮਸ੍ਰੀ ਡਾ ਰਾਜਿੰਦਰ ਗੁਪਤਾ ਨੇ ਇਕ ਲੱਖ ਰੁਪਏ ਦੀ ਵਿਤੀ ਸਹਾਇਤਾ ਦਿੱਤੀ ਹੈ।ਚੰਦਨ ਸ਼ਰਮਾ ਨੂੰ ਅੱਜ ਇਹ ਇਸ ਰਾਸ਼ੀ ਦਾ ਚੈੱਕ ਸੀਨੀਅਰ ਅਧਿਕਾਰੀ ਰੁਪਿੰਦਰ ਗੁਪਤਾ, ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ, ਖੱਤਰੀ ਸਭਾ ਦੇ ਪ੍ਰਧਾਨ ਰਾਜੀਵ ਵਰਮਾ ਰਿੰਪੀ, ਜ਼ਿਲ੍ਹਾ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਕਰਿਆਨਾ ਐਸੋਸੀਏਸ਼ਨ ਦੇ ਸਨੀ ਕਾਂਸਲ ਨੇ ਦਿੱਤਾ। ਪਦਮਸ੍ਰੀ ਡਾ ਰਾਜਿੰਦਰ ਗੁਪਤਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ ਸ਼ਹਿਰ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਬੱਚੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਡੀਆਂ ਪੁਲਾਂਘਾਂ ਪੁੱਟ ਰਹੇ ਹਨ।ਉਨ੍ਹਾਂ ਕਿਹਾ ਪਹਿਲਾਂ ਜ਼ਿਲ੍ਹਾ ਬਰਨਾਲਾ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਅੱਠਵੀਂ ਜਮਾਤ ਵਿਚੋਂ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਕਰਕੇ ਬਰਨਾਲਾ ਦਾ ਨਾਂ ਰੌਸ਼ਨ ਕੀਤਾ ਅਤੇ ਹੁਣ ਚੰਦਨ ਸ਼ਰਮਾ ਨੇ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਆਪਣੀ ਥਾਂ ਬਣਾ ਕੇ ਸ਼ਹਿਰ ਦਾ ਨਾਂ ਉੱਚਾ ਕੀਤਾ ਹੈ।ਉਨ੍ਹਾਂ ਕਿਹਾ ਸਾਨੂੰ ਆਪਣੇ ਨੌਜਵਾਨਾਂ ਤੇ ਮਾਣ ਹੈ ਅਤੇ ਇਨ੍ਹਾਂ ਨੂੰ ਪਰਗਟ ਭੁੱਲਰ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ  ।

   ਚੰਦਨ ਸ਼ਰਮਾ ਨੇ.ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਇਸ ਚੋਣ ਵਿੱਚ ਅਥਲੈਟਿਕ ਕੋਚ ਜਸਪ੍ਰੀਤ ਮੰਡੇਰ ਦਾ ਉਚੇਚਾ ਯੋਗਦਾਨ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਚੈਂਪੀਅਨਸ਼ਿਪ ਫਿਨਲੈਂਡ ਵਿਖੇ 29 ਜੂਨ ਤੋਂ ਲੈ ਕੇ 10 ਜੁਲਾਈ ਤੱਕ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਚੈਂਪੀਅਨਸ਼ਿੱਪ ਵਿੱਚ ਪੰਜਾਬ ਵਿੱਚੋਂ ਨੌਜਵਾਨਾਂ ਦੀ ਚੋਣ ਕੀਤੀ ਗਈ ਹੈ।    ਇੱਥੇ ਜ਼ਿਕਰਯੋਗ ਹੈ ਕਿ ਪਦਮਸ੍ਰੀ ਡਾ ਰਾਜਿੰਦਰ ਗੁਪਤਾ ਸ਼ਹਿਰ ਦੀਆਂ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਸਮੇਂ ਸਮੇਂ ਤੇ ਉਨ੍ਹਾਂ ਦੀ ਆਰਥਿਕ ਮਦਦ ਕਰਦੇ ਰਹਿੰਦੇ ਹਨ,ਜਿੱਥੇ ਉਹ ਬਰਨਾਲਾ ਵੈੱਲਫੇਅਰ ਕਲੱਬ ਦੇ ਪੈਟਰਨ ਹਨ ਉੱਥੇ ਹੀ ਸ਼ਿਵ ਸੇਵਾ ਸੰਘ ਦੇ ਚੇਅਰਮੈਨ ਵੀ ਹਨ।

Post a Comment

0 Comments