ਬਜ਼ੁਰਗ ਤੇ ਦਿਵਿਆਂਗ ਵੋਟਰਾਂ ਲਈ ਵੀਲ ਚੇਅਰਾਂ ਅਤੇ ਵਿਸ਼ੇਸ਼ ਵਾਹਨਾਂ ਦਾ ਪ੍ਰਬੰਧ- ਤੇਆਵਾਸਪ੍ਰੀਤ ਕੌਰ

 


ਬਰਨਾਲਾ,23,ਜੂਨ,/ਕਰਨਪ੍ਰੀਤ ਧੰਦਰਾਲ / ਉਪ ਚੋਣ ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਲਾ ਚੋਣ ਅਫਸਰ ਸ੍ਰੀ ਹਰੀਸ਼ ਨਈਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਡਬਲਿਊਡੀ ਵੋਟਰਾਂ ਲਈ ਪੋਲਿੰਗ ਸਟੇਸ਼ਨ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ।     

    ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਸਹਿਤ ਨੋਡਲ ਅਫਸਰ (ਪੀ.ਡਬਲਿਊ.ਡੀ ਵੋਟਰ) ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫਸਰ ਕਮ ਏਡੀਸੀ (ਜ) ਦੀ ਅਗਵਾਈ ’ਚ ਹਰ ਵਿਧਾਨ ਸਭਾ ਹਲਕੇ ਵਿੱਚ ਇਕ ਪੀਡਬਲਿਊਡੀ ਪੋਲਿੰਗ ਸਟੇਸ਼ਨ ਦਿਵਿਆਂਗ ਵਿਅਕਤੀਆਂ ਨੂੰ ਸਮਰਪਿਤ ਕੀਤਾ ਗਿਆ। ਉਨਾਂ ਦੱਸਿਆ ਕਿ ਬਰਨਾਲਾ ਹਲਕੇ ’ਚ ਸਰਕਾਰੀ ਪ੍ਰਾਈਮਰੀ ਸਕੂਲ ਪੱਤੀ ਬਾਜਵਾ ਨੂੰ ਪੀਡਬਲਿਊਡੀ ਪੋਲਿੰਗ ਸਟੇਸ਼ਨ ਵਜੋਂ ਸਥਾਪਿਤ ਕੀਤਾ ਗਿਆ।

   ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ’ਤੇ ਪੀਡਬਲਿਊਡੀ ਵੋਟਰਾਂ ਲਈ ਵੀਲ ਚੇਅਰਾਂ ਅਤੇ ਉਨਾਂ ਨੂੰ ਲਿਆਉਣ ਤੇ ਲਿਜਾਣ ਲਈ ਕਰੀਬ 60 ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੀਡਬਲਿਊਡੀ ਵੋਟਰਾਂ ਦੀ ਮਦਦ ਲਈ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਵਲੰਟੀਅਰ ਵੀ ਲਾਏ ਗਏ, ਜਿਨਾਂ ਵੱਲੋਂ ਵੋਟਰਾਂ ਲਈ ਸੇਵਾਵਾਂ ਮੁਹੱਈਆ ਕਰਾਈਆਂ ਗਈਆਂ।

  ਇਸ ਮੌਕੇ ਬਾਜਵਾ ਪੱਤੀ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਪੁੱਜੇ 80 ਸਾਲ ਦੇ ਬਾਬੂ ਸਿੰਘ ਨੇ ਦੱਸਿਆ ਕਿ ਪੈਰ ’ਤੇ ਸੱਟ ਲੱਗਣ ਕਾਰਨ ਉਹ ਵੋਟ ਪਾਉਣ ਤੋਂ ਅਸਮਰੱਥ ਸੀ, ਪਰ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਵਿਸ਼ੇਸ਼ ਵਾਹਨਾਂ ਦੇ ਪ੍ਰਬੰਧਾਂ ਸਦਕਾ ਉਸ ਨੂੰ ਘਰ ਤੋਂ ਪੋਲਿੰਗ ਬੂਥ ’ਤੇ ਲਿਜਾਇਆ ਗਿਆ, ਜਿਸ ਸਦਕਾ ਉਸ ਨੇ ਆਪਣੀ ਵੋਟ ਪਾਈ ਹੈ। ਉਨਾਂ ਚੋਣ ਕਮਿਸ਼ਨ ਅਤੇ ਜ਼ਿਲਾ ਪ੍ਰਸ਼ਾਸਨ ਦਾ ਪ੍ਰਬੰਧਾਂ ਲਈ ਧੰਨਵਾਦ ਕੀਤਾ।

Post a Comment

0 Comments