ਸੁਖਦੇਵ ਸ਼ਰਮਾ ਸਰਵਸੰਮਤੀ ਨਾਲ ਬਣੇ ਰੋਟਰੀ ਕਲੱਬ ਫ਼ਿਰੋਜ਼ਪੁਰ ਛਾਉਣੀ ਦੇ ਪ੍ਰਧਾਨ ਅਤੇ ਦੀਪਕ ਨਰੂਲਾ ਨੂੰ ਬਣਾਇਆ ਗਿਆ ਸਕੱਤਰ*

 


ਫਿਰੋਜਪੁਰ 28 ਜੂਨ [ਕੈਲਾਸ਼ ਸ਼ਰਮਾ]:= ਸੁਖਦੇਵ ਸ਼ਰਮਾ ਨੂੰ ਮੋਢੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸੁਖਦੇਵ ਸ਼ਰਮਾ ਦੀ ਪ੍ਰਧਾਨ ਦੇ ਅਹੁਦੇ ਲਈ ਨਿਯੁਕਤੀ ਸਰਬਸੰਮਤੀ ਨਾਲ ਕੀਤੀ ਗਈ ਹੈ। ਇਸ ਮੌਕੇ ਡਿਸਟਿਕ ਗਵਰਨਰ 3090 ਗੁਲਬਹਾਰ ਸਿੰਘ ਰਟੌਲ ਜੀ ਨੇ ਵਿਸ਼ੇਸ਼ ਤੌਰ ਤੇ ਸ਼ੁਭ ਕਾਮਨਾਵਾਂ ਭੇਜੀਆਂ। ਦੀਪਕ ਨਰੂਲਾ ਨੂੰ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਦਾ ਸਕੱਤਰ ਬਣਾਇਆ ਗਿਆ। ਨਵ ਨਿਯੁਕਤ ਪ੍ਰਧਾਨ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਇਹ ਚੋਣ ਰੋਟਰੀ ਸਾਲ 2022-23 ਲਈ ਕੀਤੀ ਗਈ ਹੈ, ਜੋ ਕਿ ਇੱਕ ਜੁਲਾਈ 2022 ਤੋਂ ਸ਼ੁਰੂ ਹੋਵੇਗਾ।  ਸੁਖਦੇਵ ਸ਼ਰਮਾ ਸੈਸ਼ਨ ਕੋਰਟ ਵਿੱਚ ਬਤੌਰ ਰੀਡਰ ਹੋਣ ਦੇ ਨਾਲ-ਨਾਲ ਸਮਾਜ ਸੇਵਕ ਵੀ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਹਮੇਸ਼ਾ ਮੋਹਰੀ ਰਹਿੰਦੇ ਹਨ. ਸੁਖਦੇਵ ਸ਼ਰਮਾ  ਇਲਾਕੇ ਦੀਆਂ ਬਹੁਤੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ। ਸੁਖਦੇਵ ਸ਼ਰਮਾ ਮਯੰਕ ਫਾਉਂਡੇਸ਼ਨ, ਐਗਰੀਡ ਫਾਉਂਡੇਸ਼ਨ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ, ਸੀਆਰਾਮ ਡਰਾਮਾਟਿਕ  ਕਲੱਬ ਅਤੇ ਬ੍ਰਾਹਮਣ ਸਭਾ ਨਾਲ ਜੁੜੇ ਹੋਏ ਹਨ. ਉਹਨਾ ਦੇ ਕੰਮ ਦੇ ਮੱਦੇਨਜ਼ਰ, ਉਹਨਾ ਨੂੰ 2022-23 ਲਈ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦਾ ਪ੍ਰਧਾਨ ਬਣਾਇਆ ਗਿਆ ਹੈੈ

ਪ੍ਰਧਾਨ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ 52 ਹਫ਼ਤਿਆਂ ਵਿੱਚ 52 ਸਮਾਜ ਸੇਵੀ ਪ੍ਰਾਜੈਕਟ ਕਰਨਾ ਹੈ। ਖ਼ਾਸਕਰ ਗਰੀਬ ਲੜਕੀਆਂ ਦਾ ਵਿਆਹ, ਲੋੜਵੰਦ ਵਿਦਿਆਰਥੀਆਂ ਲਈ 1 ਲੱਖ ਰੁਪਏ ਦਾ ਮੁਫਤ ਬੀਮਾ, ਮੈਡੀਕਲ ਕੈਂਪਾਂ ਦਾ ਆਯੋਜਨ, ਖੂਨਦਾਨ ਕੈਂਪ, ਬਰਸਾਤ ਦੇ ਮੌਸਮ ਵਿੱਚ ਰੁੱਖ ਲਗਾਉਣ ਦੇ ਪ੍ਰਾਜੈਕਟ ਵਿਸ਼ੇਸ਼ ਤੋਰ ਤੇ ਰੱਖੇ ਗਏ ਹਨ।ਸਾਬਕਾ ਡਿਸਟਿਕ ਗਵਰਨਰ ਵਿਜੇ ਅਰੋੜਾ, ਰੋਟੇਰੀਅਨ, ਅਸ਼ੋਕ ਬਹਿਲ, ਸਾਬਕਾ ਪ੍ਰਧਾਨ ਕਮਲ ਸ਼ਰਮਾ, ਬਲਦੇਵ ਸਲੂਜਾ, ਡਾ ਕੋਹਲੀ, ਅਨਿਲ ਚੋਪੜਾ, ਰੋਟੇਰੀਅਨ ਦਸ਼ਮੇਸ਼ ਸੇਠੀ, ਰੋਟੇਰੀਅਨ ਕੇ ਐੱਸ. ਸੰਧੂ, ਰੋਟੇਰੀਅਨ ਰਾਹੁਲ ਕੱਕੜ, ਰੋਟੇਰੀਅਨ ਹਰਵਿੰਦਰ ਘਈ, ਰੋਟੇਰੀਅਨ  ਸੁਬੋਧ ਮੈਣੀ, ਬੋਹੜ ਸਿੰਘ, ਸੰਜੀਵ ਅਰੋੜਾ,  ਗੁਲਸ਼ਨ ਸਚਦੇਵਾ, ਰੋਟੇਰੀਅਨ ਕਪਿਲ ਟੰਡਨ, ਰੋਟੇਰੀਅਨ ਅਸ਼ਵਨੀ ਗਰੋਵਰ, ਵਿਪੁਲ ਨਾਰੰਗ, ਸ਼ਿਵਮ ਬਜਾਜ, ਰਾਜੇਸ਼ ਮਲਿਕ , ਅਮਰਿੰਦਰ ਸਿੰਘ ਦਮਨ ਆਦਿ ਮੌਜੂਦ ਸਨ।

ਚ 

Post a Comment

0 Comments