ਅੰਨੇ ਕਤਲ ਦਾ ਮੁਕੱਦਮਾ ਕੀਤਾ ਟਰੇਸ

- 02 ਮੁਲਜਿਮਾ ਨੂੰ ਕਾਬੂ ਕਰਕੇ ਉਨਾਂ ਪਾਸੋ ਵਾਰਦਾਤ ਸਮੇ ਵਰਤੀ ਮਾਰੂਤੀ ਕਾਰ , ਮ੍ਰਿਤਕ ਦਾ ਮੋਟਰਸਾਈਕਲ ਅਤੇ ਮੋਬਾਇਲ ਆਦਿ ਬ੍ਰਾਮਦ


ਮਾਨਸਾ, 30-ਜੂਨ ਗੁਰਜੰਟ ਸਿੰਘ ਬਾਜੇਵਾਲੀਆਂ/ 
  ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 06-06-2022 ਨੂੰ ਸੂਆ ਬਾ-ਹੱਦ ਪਿੰਡ ਧਿੰਗਾਣਾ ਦੇ ਚਲਦੇ ਪਾਣੀ ਵਿੱਚੋ ਇੱਕ ਨਾ-ਮਾਲੂਮ ਨੌਜਵਾਨ ਮਨੁੱਖੀ ਲਾਸ਼ ਮਿਲਣ ਤੇ ਨਾ-ਮਾਲੂਮ ਵਿਅਕਤੀਆ ਤੇ ਦਰਜ਼ ਹੇਏ ਅਨਟਰੇਸ ਮੁਕੱਦਮੇ ਨੂੰ ਮਾਨਸਾ ਪੁਲਿਸ ਵੱਲੋਂ ਕੁਝ ਹੀ ਦਿਨਾ ਵਿੱਚ ਟਰੇਸ ਕਰਕੇ 02 ਮੁਲਜਿਮਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ । ਮੁਲਜਿਮਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਨਾਂ ਦੀ ਨਿਸ਼ਾਨ ਦੇਹੀ ਪਰ ਵਾਰਦਾਤ ਸਮੇ ਵਰਤੀ ਕਾਰ ਮਾਰਕਾ ਮਾਰੂਤੀ ਰੰਗ ਚਿੱਟਾ, ਮ੍ਰਿਤਕ ਦਾ ਮੋਟਰਸਾਈਕਲ,ਸਪੋਰਟਸ ਬੂਟ ਅਤੇ ਮੋਬਾਇਲ ਫੋਨ ਨੂੰ  ਬ੍ਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁਦੱਈ ਕੁਲਦੀਪ ਸਿੰਘ ਪੰਚ ਵਾਸੀ ਲੋਹਗੜ ਨੇ ਥਾਣਾ ਸਰਦੂਲਗੜ ਦੀ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਮਿਤੀ 06-06-2022 ਉਹ ਅਤੇ ਗੁਰਦੀਪ ਸਿੰਘ ਪੰਚ ਸੈਰ ਕਰਨ ਲਈ ਆਪਣੇ ਪਿੰਡ ਤੋ ਪੁਲ ਘੱਗਰ ਪਿੰਡ ਭਗਵਾਨਪੁਰ ਹੀਂਗਣਾ ਵੱਲ ਪੈਦਲ ਗਏ ਸੀ ਤਾ ਉਨਾ ਨੂੰ ਸੂਆ ਬਾਹੱਦ ਪਿੰਡ ਧਿੰਗਾਣਾ ਵਿੱਚ ਨੌਜਵਾਨ ਵਿਅਕਤੀ ਦੀ ਲਾਸ਼ ਮੂਧੇ ਮੂੰਹ ਘਾਹ-ਫੂਸ ਵਿੱਚ ਰੁਕੀ ਪਈ ਦਿਖਾਈ ਦਿੱਤੀ, ਜਿਸ ਨੂੰ ਪਾਣੀ ਵਿੱਚੋ ਬਾਹਰ ਕੱਢ ਕੇ ਦੇਖਿਆ ਤਾ 25-26 ਸਾਲ ਦੇ ਨਾ-ਮਾਲੂਮ ਨੌਜਵਾਨ ਦੇ ਗਲ ਨੂੰ ਸਫੈਦ ਚੁੰਨੀ ਨਾਲ ਘੁੱਟ ਕੇ ਬੰਨਿਆ ਹੋਇਆ ਸੀ ਅਤੇ ਇਸਦੇ ਚਿੱਟੇ ਰੰਗ ਦੀ ਬਨੈਣ ਪਾਈ ਹੋਈ ਸੀ ਅਤੇ ਸਰੀਰ ਪਰ ਕੋਈ ਵੀ ਹੋਰ ਕੱਪੜਾ ਨਹੀ ਸੀ । ਜਿਸਤੇ ਮੁਦੱਈ ਦੇ ਬਿਆਨ ਪਰ ਮੁਕੱਦਮਾ ਨੰਬਰ 94 ਮਿਤੀ 06-06-2022 ਅ/ਧ 302,201 ਹਿੰ:ਦੰ: ਥਾਣਾ ਸਰਦੂਲਗੜ ਬਰ-ਖਿਲਾਫ ਨਾ-ਮਾਲੂਮ ਵਿਅਕਤੀ ਦਰਜ ਰਜਿਸਟਰ ਕੀਤਾ ਗਿਆ ।
        ਸ੍ਰੀ ਪੁਸਪਿੰਦਰ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਸਰਦੂਲਗੜ ਦੀ ਨਿਗਰਨੀ ਹੇਠ ਇੰਸਪੈਕਟਰ ਵਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਰਦੂਲਗੜ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਹੀ ਵਿਗਿਆਨਿਕ ਢੰਗਾ ਅਤੇ ਡੂੰਘਾਈ ਨਾਲ ਤਫਤੀਸ ਅਮਲ ਵਿੱਚ ਲਿਆਦੀ ਗਈ । ਦੌਰਾਨੇ ਤਫਤੀਸ ਮ੍ਰਿਤਕ ਦੇ ਚਾਚੇ ਜੀਤ ਸਿੰਘ ਵਾਸੀ ਹਜਰਾਵਾ ਖੁਰਦ , ਫਤਿਆਬਾਦ ਵੱਲੋ ਮ੍ਰਿਤਕ ਦੀਆ ਫੋਟੋਆ ਦੀ ਪਛਾਣ ਕਰਨ ਤੇ ਨਾ-ਮਾਲੂਮ ਮ੍ਰਿਤਕ ਨੌਜਵਾਨ ਦੀ ਸਨਾਖਤ ਵਿਸ਼ਾਲ ਉਰਫ ਵਿਸ਼ੂ ਪੁੱਤਰ ਬੰਸੀ ਲਾਲ ਵਾਸੀ ਹਜਰਾਵਾ ਵਜੋਂ ਕੀਤੀ ਗਈ ਅਤੇ ਮਿਤੀ 23-6-2022 ਨੂੰ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀਆਨ ਬੀਰਾਬੱਧੀ ਨੂੰ ਮੁਕੱਦਮਾ ਵਿੱਚ ਦੋਸੀ ਨਾਮਜਦ ਕਰਕੇ ਜੁਰਮ ਅ/ਧ 34 ਹਿੰ:ਦੰ: ਦਾ ਵਾਧਾ ਕੀਤਾ ਗਿਆ ਅਤੇ ਦੋਵਾ ਮੁਲਜਿਮਾਂ ਨੂੰ ਮਿਤੀ 25-06-2022 ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿਖੇ ਪੇਸ਼ ਕਰਨ ਉਪਰੰਤ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਦੌਰਾਨੇ ਪੁਲਿਸ ਰਿਮਾਂਡ ਦੋਸੀਆ ਦੀ ਨਿਸ਼ਾਨਦੇਹੀ ਪਰ ਵਾਰਦਾਤ ਸਮੇ ਵਰਤੀ ਕਾਰ ਮਾਰਕਾ ਮਾਰੂਤੀ ਰੰਗ ਚਿੱਟਾ ਨੰਬਰੀ PB18 K 200 ਅਤੇ ਮ੍ਰਿਤਕ ਦੇ ਸਪੋਰਟਸ ਬੂਟ, ਮੋਬਾਇਲ ਫੋਨ ਸੈਮਸੰਗ ਅਤੇ ਮੋਟਰਸਾਈਕਲ ਮਾਰਕਾ H.F DELUX ਨੰਬਰੀ HR 23K 3364  ਨੂੰ ਬ੍ਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ।
       ਦੌਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਵਿਸ਼ਾਲ ਉਰਫ ਵਿਸ਼ੂ ਦੀ ਮਾਤਾ ਸੁਖਪ੍ਰੀਤ ਕੋਰ ਆਪਣੇ ਪਤੀ ਦੀ ਮੌਤ ਤੋ ਬਾਅਦ ਆਪਣਾ ਘਰ -ਪਰਿਵਾਰ ਛੱਡ ਕੇ ਦੋਸੀ ਗੁਰਪ੍ਰੀਤ ਸਿੰਘ ਨਾਲ ਪਿਛਲੇ ਕ੍ਰੀਬ 6 ਸਾਲ ਤੋ ਰਹਿਣ ਲੱਗ ਪਈ ਸੀ । ਵਿਸ਼ਾਲ ਉਰਫ ਵਿਸ਼ੂ ਵੀ ਆਪਣੀ ਮਾਤਾ ਅਤੇ ਗੁਰਪ੍ਰੀਤ ਸਿੰਘ ਪਾਸ ਆਉਦਾ ਜਾਦਾ ਸੀ ਅਤੇ ਗੁਰਪ੍ਰੀਤ ਸਿੰਘ ਤੋ ਅਕਸਰ ਹੀ ਪੈਸਿਆ ਦੀ ਮੰਗ ਕਰਦਾ ਰਹਿੰਦਾ ਸੀ, ਗੁਰਪ੍ਰੀਤ ਸਿੰਘ ਵੱਲੋ ਪੈਸੇ ਨਾ ਦੇਣ ਤੇ ਮ੍ਰਿਤਕ ਵਿਸ਼ਾਲ ਉਰਫ ਵਿਸ਼ੂ ਦੀ ਮਾਤਾ ਵੀ ਗੁਰਪ੍ਰੀਤ ਸਿੰਘ ਨਾਲ ਲੜਾਈ ਝਗੜਾ ਕਰਦੀ ਸੀ ਜਿਸ ਕਰਕੇ ਗੁਰਪ੍ਰੀਤ ਸਿੰਘ ਵਿਸ਼ਾਲ ਉਰਫ ਵਿਸ਼ੂ ਨਾਲ ਖਾਰ ਖਾਦਾ ਸੀ । ਇਸੇ ਰੰਜਿਸ ਕਰਕੇ ਗੁਰਪ੍ਰੀਤ ਸਿੰਘ ਨੇ ਆਪਣੇ ਦੋਸਤ ਰਣਜੀਤ ਸਿੰਘ ਨਾਲ ਮਿਲਕੇ ਵਿਸ਼ਾਲ ਉਰਫ ਵਿਸ਼ੂ ਦਾ ਕਤਲ ਕਰ ਦਿੱਤਾ ।  

Post a Comment

0 Comments