ਭਰੂਣ ਲਿੰਗ ਜਾਂਚ ਅਤੇ ਗਰਭਪਾਤ ਸਬੰਧੀ ਸੂਚਨਾ ਦੇਣ ਵਾਲੇ ਨੂੰ ਸਿਹਤ ਵਿਭਾਗ ਦੇਵੇਗਾ ਇਨਾਮੀ ਰਾਸ਼ੀ: ਸਿਵਲ ਸਰਜਨ-


ਰਨਾਲਾ
,30 ,ਜੂਨ/ਕਰਨਪ੍ਰੀਤ ਧੰਦਰਾਲ /-ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਅਤੇ ਕੁੜੀਆਂ ਮੁੰਡਿਆਂ ਦੇ ਪਾੜੇ ਨੂੰ ਸਮਾਂਤਰ ਕਰਨ ਹਿੱਤ  ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਐਮ ਟੀ ਪੀ ਐਕਟ 1971 ਅਧੀਨ ਬਣਾਈ ਜ਼ਿਲਾ ਸਲਾਹਕਾਰ ਕਮੇਟੀ ਦੀ ਮੀਟਿੰਗ ਸਮੇਂ ਕੀਤਾ।        

    ਡਾ. ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਨੋਟੀਫੀਕੇਸਨ ਅਨੁਸਾਰ ਪੀ ਸੀ ਪੀ ਐਨ ਡੀ ਟੀ ਐਕਟ 1994/ ਐਮ ਟੀ ਪੀ ਐਕਟ ਤਹਿਤ ਜ਼ਿਲਾ ਬਰਨਾਲਾ ਅਤੇ ਭਾਰਤ ਦੇ ਕਿਸੇ ਵੀ ਸੂਬੇ ਜਾਂ ਜ਼ਿਲੇ ਵਿੱਚ ਹੋ ਰਹੀ ਅਣਅਧਿਕਾਰਿਤ ਭਰੂਣ ਲਿੰਗ ਜਾਂਚ ਜਾਂ ਗਰਭਪਾਤ ਸਬੰਧੀ ਪੱਕੀ ਸੂਚਨਾ ਦੇਣ ਵਾਲੇ ਨੂੰ 50 ਹਜ਼ਾਰ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਜਿਹੜੀ ਇਸਤਰੀ ਫਰਜ਼ੀ ਗਾਹਕ (ਡੀਕੁਆਏ ਪੇਸ਼ੈਂਟ) ਬਣ ਕੇ ਜਾਵੇਗੀ, ਉਸ ਨੂੰ ਸਿਹਤ ਵਭਾਗ ਵੱਲੋਂ ਇੱਕ ਲੱਖ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਸਬੰਧੀ ਸੂਚਨਾ ਦੇਣ ਅਤੇ ਫਰਜ਼ੀ ਪੇਸ਼ੈਂਟ ਬਣ ਕੇ ਕਸੂਰਵਾਰਾਂ ਨੂੰ ਫੜਾਉਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਸਬੰਧੀ ਸੂਚਨਾ ਆਪ ਵੱਲੋਂ ਨਿੱਜੀ ਤੌਰ ’ਤੇ ਲਿਖਤੀ ਰੂਪ ’ਚ ਦਫਤਰ ਸਿਵਲ ਸਰਜਨ ਬਰਨਾਲ ਵਿਖੇ ਦਿੱਤੀ ਜਾ ਸਕਦੀ ਹੈ।

  ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਪਰਵੇਸ ਕੁਮਾਰ ਨੇ ਕਿਹਾ ਕਿ ਭਰੂਣ ਲਿੰਗ ਜਾਂਚ/ ਗਰਭਪਾਤ ਨੂੰ ਰੋਕਣ ਲਈ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਇਸ ਸਮੇਂ ਚੇਅਰਮੈਨ ਜ਼ਿਲਾ ਪ੍ਰੀਸ਼ਦ ਸਰਬਜੀਤ ਕੌਰ, ਆਈ ਐਮ ਏ ਪ੍ਰਧਾਨ ਡਾ. ਗਗਨਦੀਪ ਸਿੰਘ, ਸੈਕਟਰੀ ਰੈੱਡ ਕਰਾਸ ਸਰਵਣ ਸਿੰਘ, ਇਸਤਰੀ ਰੋਗਾਂ ਦੇ ਮਾਹਿਰ ਡਾ. ਆਂਚਲ ਕਸ਼ਿਅਪ, ਗੁਰਜੀਤ ਸਿੰਘ ਜ਼ਿਲਾ ਪੀ ਐਨ ਡੀ ਟੀ ਕੋਆਰਡੀਨੇਟਰ ਹਾਜ਼ਰ ਸਨ।

Post a Comment

0 Comments