*ਸਰਕਾਰ ਵੱਲੌ ਪੇਸ਼ ਕੀਤਾ ਗਿਆ ਬਜਟ ਹਰ ਲਈ ਹੈ : ਨਿਰਾਸ਼ਾਜਨਕ*

 *ਮੁਹੱਲਾ ਕਲੀਨਿਕ, ਨਵਾਂ ਬੱਸ ਸਟੈਂਡ ਤੇ ਲਾਇਬ੍ਰੇਰੀ ਬਣਾਉਣ ਤੇ ਭ੍ਰਿਸ਼ਟਾਚਾਰ ਨੂੰ ਹਲਾਸ਼ੇਰੀ ਮਿਲੇਗੀ : ਕਰਨਲ ਵਿਵੇਕ ਸ਼ਰਮਾ*


ਮੋਗਾ: [ ਕੈਪਟਨ ਸੁਭਾਸ਼ ਚੰਦਰ ਸ਼ਰਮਾ  ]:=
ਭਾਜਪਾ ਸਾਬਕਾ ਸੈਨਿਕ ਸੈੱਲ ਦੇ ਕਨਵੀਨਰ ਕਰਨਲ ਵਿਵੇਕ ਕੁਮਾਰ ਸ਼ਰਮਾ ਨੇ ਆਮ ਆਦਮੀ ਪਾਰਟੀ ਵੱਲੌ ਪੇਸ਼  ਕੀਤੇ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਕਤ ਬਜਟ ਹਰ ਵਰਗ ਲਈ ਬਹੁਤ ਹੀ ਨਿਰਾਸ਼ਾਜਨਕ ਹੈ। ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਕੋਈ ਵਿਸ਼ੇਸ਼ ਪ੍ਰਸਤਾਵ ਨਜ਼ਰ ਨਹੀਂ ਆ ਰਿਹਾ। ਅਜਿਹਾ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਬਜਟ ਪਾਰਟੀ ਹਮਾਇਤੀਆਂ ਦੀ ਵਿਸ਼ੇਸ਼ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ। ਚੋਣ ਮੈਨੀਫੈਸਟੋ ਅਨੁਸਾਰ ਰਾਜ ਦੇ ਭੋਲੇ-ਭਾਲੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਬਜਟ ਵਿੱਚ ਅੱਖੋਂ ਪਰੋਖੇ ਕੀਤਾ ਗਿਆ ਹੈ ਜਿਵੇਂ ਕਿ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਾ ਆਦਿ। 300 ਯੂਨਿਟ ਮੁਫਤ ਦੇਣ ਲਈ ਵੀ ਬਜਟ ਵਿੱਚ ਫੰਡ ਤੈਅ ਨਹੀਂ ਕੀਤੇ ਗਏ। ਚੋਣ ਪ੍ਰਚਾਰ ਦੌਰਾਨ 117 ਮੁਹੱਲਾ ਕਲੀਨਿਕ ਖੋਲ੍ਹਣ ਦਾ ਵਾਅਦਾ ਵੀ ਕੀਤਾ ਗਿਆ ਸੀ, ਪਰ ਹੁਣ ਸਰਕਾਰ ਇਸ ਬਜਟ ਤੋਂ ਮੁਕਰ ਰਹੀ ਹੈ, ਇਹ ਕਹਿ ਕੇ ਕਿ ਇੱਕ ਵਿਧਾਨ ਸਭਾ ਹਲਕੇ ਵਿੱਚ ਸਿਰਫ਼ ਇੱਕ ਮੁਹੱਲਾ ਕਲੀਨਿਕ ਖੋਲ੍ਹਿਆ ਜਾਵੇਗਾ, ਪੁਰਾਣੀ ਪੈਨਸ਼ਨ ਬਹਾਲ ਕਰਨਾ ਪੈਨਸ਼ਨਰ ਵਰਗ ਲਈ ਵੀ ਕੁਝ ਖਾਸ ਨਹੀਂ ਹੈ ਅਜਿਹਾ ਕਰਨ ਦਾ ਵੀ ਚੋਣ ਵਾਅਦਾ ਕੀਤਾ ਸੀ।ਸਰਕਾਰ “ਵਿਕਾਸ ਟੈਕਸ” ਦੇ ਨਾਂ ‘ਤੇ ਮੁਲਾਜ਼ਮਾਂ ਦੀ ਮਹੀਨਾਵਾਰ ਤਨਖਾਹ ਵਿੱਚੌ ਜ਼ਬਰਦਸਤੀ ਵਸੂਲ ਰਹੀ ਹੈ। ਜਦੋਂ ਕਿ ਮੁਲਾਜ਼ਮ ਆਪਣੇ ਖੂਨ ਪਸੀਨੇ ਦੀ ਕਮਾਈ ਤੋਂ ਪਹਿਲਾਂ ਹੀ ਸਰਕਾਰ ਨੂੰ" ਆਮਦਨ ਟੈਕਸ" ਅਦਾ ਕਰ ਰਹੇ ਹਨ। ਸੂਬੇ ਦੀ ਹਿੱਲ ਰਹੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦਾ ਕੋਈ ਜ਼ਿਕਰ ਨਹੀਂ। ਉਦਯੋਗੀਕਰਨ ਦੇ ਵਿਕਾਸ ਅਤੇ ਪ੍ਰਸਾਰ ਲਈ ਬਜਟ ਵਿੱਚ ਕੋਈ ਵਿਵਸਥਾ ਨਹੀਂ ਹੈ। ਸਰਕਾਰ ਦੀ  ਛੇ ਜ਼ਿਲ੍ਹਿਆਂ ਵਿੱਚ ਮੁਹੱਲਾ ਕਲੀਨਿਕ ਖੋਲ੍ਹਣ, 45 ਨਵੇਂ ਬੱਸ ਸਟੈਂਡ ਬਣਾਉਣ ਅਤੇ ਨਵੀਆਂ ਲਾਇਬ੍ਰੇਰੀਆਂ ਖੋਲ੍ਹਣ ਦੀ ਤਜਵੀਜ ਹੈ  ਜੋ ਕਿ ਭ੍ਰਿਸ਼ਟਾਚਾਰ ਨੂੰ ਬੜਾਵਾ ਦੇਵੇਗੀ। ਲੋਕ ਭਲਾਈ ਲਈ ਮੌਜੂਦਾ ਸਰਕਾਰੀ ਹਸਪਤਾਲਾਂ ਅਤੇ ਬੱਸ ਸਟੈਂਡਾਂ ਤੇ ਲਾਇਬ੍ਰੇਰੀਆਂ ਨੂੰ ਨਵਾਂ ਰੂਪ ਦੇ ਕੇ ਲੋਕਾਂ ਨੂੰ ਯੋਗ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਜਿਵੇਂ ਕਿ ਹਸਪਤਾਲਾਂ ਦੇ ਡਾਕਟਰਾਂ, ਦਵਾਈਆਂ ਅਤੇ ਉਪਕਰਨਾਂ ਦੀ ਘਾਟ ਨੂੰ ਦੂਰ ਕੀਤਾ ਜਾਵੇ। ਬੱਸ ਸਟੈਂਡ ਵਿੱਚ ਆਧੁਨਿਕ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਬਰਸਾਤ ਦੇ ਮੌਸਮ ਦੌਰਾਨ ਕੁਝ ਬੱਸ ਸਟੈਂਡਾਂ ਦੀ ਤਰਸਯੋਗ ਹਾਲਤ  ਤੇ ਸਰਕਾਰ ਦੀ ਕਾਰਗੁਜ਼ਾਰੀ ਸਾਫ਼ ਨਜ਼ਰ ਦਿਖਾਈ ਦੇ ਰਹੀ ਹੈ। ਸਰਕਾਰ ਲਈ ਸੂਬੇ ਵਿੱਚ ਪਹਿਲਾਂ ਹੀ ਸਥਾਪਿਤ ਲਾਇਬ੍ਰੇਰੀਆਂ ਦੀ ਸਾਰ ਲੈਣਾ ਬਹੁਤ ਜ਼ਰੂਰੀ ਹੈ। ਕੁੱਲ ਮਿਲਾ ਕੇ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਬਜਟ ਬਿਲਕੁੱਲ ਨਿਰਾਸ਼ਾਜਨਕ ਨਜ਼ਰ ਆਉਂਦਾ ਹੈ।

Post a Comment

0 Comments