*ਨਸ਼ਾ ਸਿਹਤ ਲਈ ਹਾਨੀਕਾਰਕ ਹੈ : ਡਾ ਰਾਜੇਸ਼ ਅੱਤਰੀ*


ਮੋਗਾ : 24 ਜੂਨ [ ਕੈਪਟਨ ਸੁਭਾਸ਼ ਚੰਦਰ ਸ਼ਰਮਾ] :
= ਸਿਵਲ ਸਰਜਨ ਮੋਗਾ ਡਾਕਟਰ ਹਤਿੰਦਰ ਕੌਰ ਕਲੇਰ ਦੇ ਹੁਕਮਾਂ ਮੁਤਾਬਿਕ ਨਸ਼ਾ ਮੁਕਤ ਅਭਿਆਨ ਦੇ ਬੈਨਰ ਹੇਠ  "ਅੰਤਰ-ਰਾਸ਼ਟਰੀ ਨਸ਼ਾ ਦੁਰਵਰਤੌ ਅਤੇ ਨਸ਼ਾ ਤਸਕਰੀ ਵਿਰੋਧੀ ਦਿਵਸ" ਨਰਸਿੰਗ ਸਕੂਲ ਸਿਵਲ ਹਸਪਤਾਲ ਮੋਗਾ  ਵਿਖੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ।  ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਨੇ ਮੁੱਖ ਮਹਿਮਾਨ ਵਜੌ ਸ਼ਿਰਕਤ ਕੀਤੀ।  ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ੇ ਵਿਰੋਧੀ ਜਾਗਰੂਕ ਹੋ ਕੇ  ਇਸ ਕੋਹੜ ਦਾ ਖਾਤਮਾ ਕਰਨ ਲਈ ਲੜਾਈ ਲੜਨ ਲਈ ਪ੍ਰੇਰਿਤ ਕੀਤਾ।  ਡਾਕਟਰ ਚਰਨਪ੍ਰੀਤ ਸਿੰਘ ਮਾਨਸਿਕ ਰੋਗਾਂ ਦੇ ਮਾਹਿਰ ਨੇ ਕਿਹਾ ਕਿ ਨਸ਼ਾ ਸਿਹਤ ਲਈ  ਹਾਨੀਕਾਰਕ ਹੈ ਜੇਕਰ ਕੋਈ ਵੀ ਨਸ਼ਾ ਪੀੜਤ ਵਿਅਕਤੀ ਤੁਹਾਡੇ ਸੰਪਰਕ ਵਿੱਚ ਹੈ ਉਸਦਾ ਇਲਾਜ ਕਰਵਾਉਣ ਵਿਚ ਪੁਰਜੋਰ ਮਦਦ ਕਰੋ ਅਤੇ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਵੀ ਜਾਗਰੂਕ ਕਰੋ। ਇਸ ਮੋਕੇ ਡਾਕਟਰ ਸੁਖਪ੍ਰੀਤ ਬਰਾੜ ਐੱਸ ਐੱਮ ਓ ਮੋਗਾ, ਡਾਕਟਰ ਚਰਨਪ੍ਰੀਤ ਸਿੰਘ ਅਤੇ ਰਾਜੇਸ਼ ਮਿੱਤਲ ਮਾਨਸਿਕ ਰੋਗਾਂ ਦੇ ਮਾਹਿਰ ਹਾਜਰ ਸਨ। ਅਮ੍ਰਿਤ ਸ਼ਰਮਾ ਜਿਲਾ ਮੀਡੀਆ ਕੋਆਰਡੀਨੇਟਰ ਨੇ ਮੰਚ ਸੰਚਾਲਕ ਦੀ ਭੂਮਿਕਾ 
ਨਿਭਾਈ।

Post a Comment

0 Comments