ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਵੱਲੋਂ ਟੋਲ ਪਲਾਜ਼ੇ ਸਾਹਮਣੇ ਅਗਨੀਪਥ ਅਤੇ ਅੱਗ ਨੀ ਵੀਰ ਫ਼ੌਜੀ ਭਰਤੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ :- ਓਂਕਾਰ ਸਿੰਘ ਧਾਮੀ

ਹਰਪ੍ਰੀਤ ਬੇਗਮਪੁਰੀ


ਹੁਸ਼ਿਆਰਪੁਰ ਲਾਚੋਵਾਲ  24 ਜੂਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਵੱਲੋਂ ਟੋਲ ਪਲਾਜ਼ੇ ਸਾਹਮਣੇ ਅਗਨੀਪਥ ਅਤੇ ਅੱਗ ਨੀ ਵੀਰ ਫ਼ੌਜੀ ਭਰਤੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ ਓਕਾਰ ਸਿੰਘ ਧਾਮੀ ਰਣਧੀਰ ਸਿੰਘ ਅਸਲਪੁਰ ਪਰਮਿੰਦਰ ਸਿੰਘ ਲਾਚੋਵਾਲ ਹਰਪ੍ਰੀਤ ਸਿੰਘ ਲਾਲੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਿਤਮ ਜ਼ਰੀਫੀ ਦੀ ਗੱਲ ਹੈ ਜਿਸ ਆਦਮੀ ਨੂੰ ਵੋਟਾਂ ਪਾ ਕੇ ਦੇਸ਼ ਦੀ ਭਲਾਈ ਲਈ ਚੁਣਿਆ ਉਹ ਪ੍ਰਧਾਨ ਬਣ ਕੇ ਆਪਣੇ ਦੇਸ਼ ਦੇ ਹਰ ਵਰਗ ਦੇ ਵਿਰੋਧ ਵਿਚ ਜਾਂਦੀਆਂ ਸਕੀਮਾਂ ਲਾਗੂ ਕਰ ਰਿਹਾ ਹੈ ਸਿਰਫ ਅਮੀਰ ਘਰਾਣਿਆਂ ਤੱਕ ਮੁਨਾਫਾ ਪਹਿਚਾਉਣ ਤੱਕ ਸੀਮਤ ਹੋ ਗਿਆ ਨੌਜਵਾਨਾਂ ਨੂੰ ਅਗਨੀਪਥ ਅਗਨੀਵੀਰ ਵਰਗੀਆਂ ਘਾਤਕ ਸਕੀਮਾਂ ਲਿਆ ਕੇ  ਨੌਜਵਾਨਾਂ ਨੂੰ ਭਿਖਾਰੀ ਬਨਾਉਣ ਲਈ ਤਤਪਰ ਹੈ ਸਾਰਾ ਦੇਸ਼ ਅੱਜ ਸੜਕ ਤੇ ਹੈ ਸਾਡੀ ਜੱਥੇਬੰਦੀ ਇਸ ਸਕੀਮ ਦਾ ਵਿਰੋਧ ਕਰਦੀ ਹੈ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕਰਦੀ ਹੈ ਸੰਜੁਕਤ ਕਿਸਾਨ ਮੋਰਚੇ ਵੱਲੋਂ ਹਰ ਅਪੀਲ ਦਾ ਸਮਰਥਨ ਕਰਦਿਆਂ ਜਥੇਬੰਦੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ ਸਰਕਾਰ। ਨੌਜਵਾਨਾਂ ਨੂੰ ਅਪੀਲ ਕੀਤੀ ਹੈ ਐਸੀ ਸਕੀਮਾਂ ਦੇ ਲਾਲਚ ਵਿੱਚ ਪੈ ਕੇ ਆਪਣਾ ਭਵਿੱਖ ਧੁੰਦਲਾ ਨਾ ਕਰਨ ਇਸ ਮੌਕੇ ਰਾਮ ਸਿੰਘ ਧੁੱਗਾ ਪਰਮਿੰਦਰ ਸਿੰਘ ਪੰਨੂ, ਕੁਲਜੀਤ ਸਿੰਘ ਧਾਮੀ ਨੂਰਪੁਰ ਪ੍ਰੋ ਬਹਾਦਰ ਸਿੰਘ ਸੁਨੇਤ ਜਗਦੀਪ ਬੈਂਸ,ਸਰਪੰਚ ਪ੍ਰੀਤਮ ਸਿੰਘ ਬਲਜੀਤ ਸਿੰਘ ਦਿਲਬਾਗ ਸਰਿਆਲਾ ਬਲਵਿੰਦਰ ਸਿੰਘ ਸੀਕਰੀ ਮਹਿੰਦਰ ਸਿੰਘ ਬਲਦੇਵ ਸਿੰਘ ਅਸਲਪੁਰ ਚੰਨਣ ਸਿੰਘ  ਕੁਲਵੀਰ ਸਿੰਘ ਨਿਰਮਲ ਸਿੰਘ ਗੁਰਪ੍ਰੀਤ ਸਿੰਘ ਅਕਬਰ ਸਿੰਘ ਬਾਬਾ ਕਿਰਪਾਲ ਸਿੰਘ  ਜਗਤ ਸਿੰਘ ਲੰਬੜਦਾਰ ਗੁਰਸਿਮਰਤ ਸਿੰਘ ਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਹਾਜਰ ਹੋਏ

Post a Comment

0 Comments