ਪੰਜਾਬ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਦੇ ਮੰਤਰੀ ਮੀਤ ਹੇਅਰ ਤੇ ਰਾਜਾ ਬੜਿੰਗ ਵਿਚਾਲੇ ਤਿੱਖੀ ਨੋਕ ਝੋਂਕ

 


ਬਰਨਾਲਾ 29,ਜੂਨ/ਕਰਨਪ੍ਰੀਤ ਧੰਦਰਾਲ / -ਸੋਸਲ ਮੀਡਿਆ ਤੇ ਵਾਇਰਲ ਹੋਈ ਵੀਡੀਓ ਜਿਹੜੀ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਸੁਰਖੀਆਂ ਵਟੋਰ ਰਹੀ ਹੈ ਸੇਸਨ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਟ੍ਰਾੰਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੰਘੀ ਲੋਕ ਸਭਾ ਸੰਗਰੂਰ ਜ਼ਿਮਨੀ ਚੋਣ ਚ ਆਪ ਦੀ ਹੋਈ ਹਾਰ ਦਾ ਮੇਹਣਾ ਮਾਰਦਿਆਂ ਟਿੱਪਣੀ ਕੀਤੀ ਕਿ  ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਧੂੜ ਪੁੱਟਦੇ *ਸਰਪੰਚੀ ਤੋਂ ਸੰਸਦ ਤੱਕ* ਸ਼ਹਿਰਾਂ ਪਿੰਡਾਂ ਚ ਲੱਗੇ ਵੱਡੇ ਫਲੇਕ੍ਸ ਪੋਸਟਰ ਕੋਈ ਜਲਵਾ ਨਾ ਦਿਖਾ ਸਕੇ ਜ਼ਿਲ੍ਹਾ ਬਰਨਾਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ 'ਚੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਹਲਕਾ ਬਰਨਾਲਾ ਤੋਂ ਵੀ 'ਆਪ' ਨੂੰ ਹਾਰ ਗਈ ਤਾਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਗਾਰਜਦੀਆਂ ਕਿਹਾ ਕਿ ਆਮ ਆਦਮੀ ਪਾਰਟੀ ਜਿਮਨੀ ਚੋਣ ਬਹੁਤ ਘੱਟ ਮਾਰ੍ਜਨ ਤੇ ਹਾਰੀ ਪਰੰਤੂ ਕਾਂਗਰਸ ਦਾ ਜਲੂਸ ਹੀ ਨਿੱਕਲ ਗਿਆ । ਮੀਤ ਹੇਅਰ ਨੇ ਮਾਨਯੋਗ ਸਪੀਕਰ  ਦੇ ਮੁਖਾਤਿਵ  ਹੁੰਦੀਆਂ ਕਿਹਾ ਕਿ  ਇਹ ਪੰਜਾਬ ਵਿੱਚ ਸ਼ਾਇਦ ਪਹਿਲੀ ਜ਼ਿਮਨੀ ਚੋਣ ਹੈ, ਜਿਸ ਵਿਚ ਨਾ ਤਾਂ ਇੱਕ ਰੁਪਏ ਦੀ ਦਾਰੂ ਵੰਡੀ ਗਈ ਹੈ ਅਤੇ ਨਾ ਹੀ ਕੋਈ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ ਤੇ ਚੋਣਾਂ ਦੇ ਆਖ਼ਰੀ ਦਿਨ ਕਿਸੇ ਵੀ ਵਿਧਾਇਕ ਜਾਂ ਸਰਕਾਰੀ ਅਫ਼ਸਰਾਂ ਨੂੰ ਪਿੰਡਾਂ ਵਿੱਚ ਤਾਇਨਾਤ ਨਹੀਂ ਕੀਤਾ ਗਿਆ ਕਿ ਉਹ ਲੋਕਾਂ ਨੂੰ ਭਰਮਾ ਕੇ ਜਾਂ ਡਰਾ ਕੇ ਵੋਟ ਵਸੂਲੇ।ਮੀਤ ਹੇਅਰ ਨੇ ਕਿਹਾ ਕਿ ਭਾਵੇਂ ਇਹ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਹਾਰ ਗਈ ਹੈ ਪਰ ਰਵਾਇਤੀ ਤਿੰਨੇ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਣੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਮੀਤ ਹੇਅਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਗਈ ਕੀ ਅਸੀਂ ਤਾਂ ਹਾਰੇ ਹਾਂ ਕਾਂਗਰਸ ਦਾ ਤਾਂ ਜਲੂਸ ਨਿਕਲਿਆ ਹੈ।

Post a Comment

0 Comments