ਐੱਸਐੱਸਪੀ ਸੰਦੀਪ ਕੁਮਾਰ ਮਲਿਕ, ਡੀਐੱਸਪੀ ਸਤਵੀਰ ਸਿੰਘ, ਵਲੋਂ ਥਾਣਾ ਸਿਟੀ 1 ,2 ਦੇ ਮੁਖੀ ਸਣੇ ਸੈਂਸੀ ਬਸਤੀ ਚ ਤਲਾਸ਼ੀ ਮੁਹਿੰਮ

 


ਬਰਨਾਲਾ,9 ,ਜੁਲਾਈ /ਕਰਨਪ੍ਰੀਤ ਧੰਦਰਾਲ/-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਈ..ਜੀ ਪਟਿਆਲਾ ਰੇਂਜ ਸਰਦਾਰ ਮੁਖਵਿੰਦਰ ਸਿੰਘ ਛੀਨਾ ਦੀ ਯੋਗ ਅਗਵਾਈ ਹੇਠ ਬਰਨਾਲਾ ਪੁਲਿਸ ਵਲੋਂ ਸਥਾਨਕ ਸੈਂਸੀ ਬਸਤੀ ਬਰਨਾਲਾ 'ਚ ਅਚਨਚੇਤ ਰੇਡ ਕੀਤੀ ਗਈ। ਪੁਲਿਸ ਟੀਮ 'ਚ ਐੱਸਐੱਸਪੀ ਸੰਦੀਪ ਕੁਮਾਰ ਮਲਿਕ, ਡੀਐੱਸਪੀ ਸਤਵੀਰ ਸਿੰਘ, ਥਾਣਾ ਸਿਟੀ 1 ਦੇ ਮੁਖੀ ਬਲਜੀਤ ਸਿੰਘ, ਥਾਣਾ ਸਿਟੀ 2 ਦੇ ਮੁਖੀ ਜਗਦੇਵ ਸਿੰਘ ਸਣੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਸ਼ਾਮਲ ਸਨ। ਪੁਲਿਸ ਟੀਮ ਵਲੋਂ ਸੈਂਸੀ ਬਸਤੀ ਦਾ ਚੱਪਾ ਚੱਪਾ ਛਾਣਿਆ ਗਿਆ ਤੇ ਘਰ-ਘਰ ਤਲਾਸ਼ੀ ਲਈ ਗਈ। ਸ਼ੱਕੀ ਘਰਾਂ ਦੇ ਜਿੰਦਰੇ ਤੋੜ ਕੇ ਵੀ ਪੁਲਿਸ ਵਲੋਂ ਜਾਂਚ ਕੀਤੀ ਗਈ। ਹਾਲਾਂਕਿ ਰੇਡ ਦੌਰਾਨ ਪੁਲਿਸ ਨੂੰ ਕੋਈ ਸਫ਼ਲਤਾ ਹਾਸਲ ਨਹੀਂ ਹੋ ਸਕੀ, ਪਰ ਮੌਕੇ 'ਤੇ ਕਈ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਵੀ ਲਿਆ ਗਿਆ ਤੇ ਪੁੱਛਗਿੱਛ ਕੀਤੀ ਗਈ। ਪੁਲਿਸ ਟੀਮ 'ਚ 300 ਤੋਂ ਵੱਧ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਸ਼ਾਮਲ ਸਨ। ਇਸ ਮੌਕੇ  ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਚ ਸ਼ਾਮਿਲ ਕਿਸੇ ਵੀ ਅਧਿਕਾਰੀ  ਸਮੇਤ ਆਮ ਯਾਂ ਖਾਸ ਤੇ ਕਰੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ !

Post a Comment

0 Comments