ਡੱਬਿਆਂ ਦੇ ਡੱਬੇ ਵਿਕੇ ਤੇ ਸ਼ਰਾਬ ਦੀ ਵਿੱਕਰੀ ਸਬੰਧੀ ਵਿਭਾਗੀ ਅਧਿਕਾਰੀਆਂ ਦੀ ਚੁੱਪ ਨੇ ਕਈ ਸਵਾਲ ਖੜ੍ਹੇ ਕੀਤੇ 

ਬਰਨਾਲਾ,1,ਜੁਲਾਈ /ਕਰਨਪ੍ਰੀਤ ਧੰਦਰਾਲ /-ਸੂਬਾ ਸਰਕਾਰ ਵੱਲੋਂ ਸ਼ਰਾਬ ਠੇਕਿਆਂ ਚੋਂ ਲੁੱਟ ਖਤਮ ਕਰ ਤੇ ਗੁਆਂਢੀ ਸੂਬਿਆਂ 

 ਤੋਂ ਆਉਂਦੀ ਤੇ ਵਿਕਦੀ ਨਾਜਾਇਜ਼ ਸ਼ਰਾਬ ਤੇ ਸਿਕੰਜਾ ਕਸਦਿਆਂ ਵੱਡੀ ਪਹਿਲ ਕੀਤੀ ਹੈ ਜਿਸ ਨਾਲ ਸੂਬੇ ਦੇ ਪਿਆਕੜਾਂ ਦੀਆਂ ਅੱਖਾਂ ਖੁਲੀਆਂ ਰਹਿ ਗਈਆਂ ਜਦੋਂ ਅੱਧੇ ਰੇਟਾਂ ਤੇ ਸ਼ਰਾਬ ਮਿਲੀ ! ਜਿਕਰਯੋਗ ਹੈ ਕਿ  ਪਹਿਲੀ ਜੁਲਾਈ ਤੋਂ ਸ਼ਰਾਬ ਦੇ ਠੇਕੇਦਾਰਾਂ ਦੀਆਂ ਮਨਮਾਨੀਆਂ ਤੇ ਵੱਡੀ ਲੁੱਟ ਨੂੰ ਖਤਮ ਕਰਦਿਆਂ  ਸ਼ਰਾਬ ਦੇ ਸ਼ੌਕੀਨਾਂ ਨੂੰ ਸਸਤੀ ਸ਼ਰਾਬ ਮਿਲਣ  ਨਾਲ ਠੇਕਿਆਂ ਤੇ ਲੱਗੀਆਂ ਭੀੜਾਂ ਦੇਖੀਆਂ ਗਈਆਂ । ਆਖਰੀ ਦਿਨ ਕਾਰਨ ਪੁਰਾਣੇ ਠੇਕੇਦਾਰਾਂ ਨੇ ਸ਼ਰਾਬ ਦਾ ਕੋਟਾ ਖ਼ਤਮ ਕਰਨ ਲਈ ਠੇਕਿਆਂ 'ਤੇ ਭਾਰੀ ਛੋਟ ਦੇ ਬੋਰਡ ਲਗਾ ਦਿੱਤੇ ਹਨ। ਠੇਕਿਆਂ 'ਤੇ ਸ਼ਰਾਬ ਦੇ ਭਾਅ ਦੇ ਲੱਗੇ ਬੋਰਡਾਂ ਮੁਤਾਬਕ ਠੇਕੇਦਾਰਾਂ ਵੱਲੋਂ ਲੰਘੇ ਸਾਲ ਦੇ ਮੁਤਾਬਕ ਅੱਧੇ ਭਾਅ 'ਚ ਸ਼ਰਾਬ ਵੇਚੀ ਜਾ ਰਹੀ ਹੈ। ਠੇਕੇਦਾਰਾਂ ਵੱਲੋਂ ਸਰਕਾਰੀ ਨਿਯਮਾਂ ਨੂੰ ਕਥਿਤ ਛਿੱਕੇ ਟੰਗ ਕੇ ਵੇਚੀ ਜਾ ਰਹੀ ਸ਼ਰਾਬ ਖਰੀਦਣ ਲਈ ਅੱਜ ਸਵੇਰ ਤੋਂ ਹੀ ਠੇਕਿਆਂ ਅੱਗੇ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਸ਼ਰਾਬ ਦੇ ਸ਼ੌਕੀਨਾਂ ਨੇ ਕਈ ਦਿਨਾਂ ਦਾ ਕੋਟਾ ਇਕੱਠਾ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਠੇਕੇਦਾਰਾਂ ਵੱਲੋਂ ਜਿਹੜੀ ਬੋਤਲ ਲੰਘੇ ਦਿਨੀਂ 2000 ਹਜ਼ਾਰ ਤੋਂ 2500 ਰੁਪਏ ਤੱਕ ਵੇਚੀ ਜਾ ਰਹੀ ਸੀ ਅੱਜ ਉਹੀ 900 ਰੁਪਏ ਪ੍ਰਤੀ ਬੋਤਲ ਵੇਚੀ ਗਈ। ਇਸੇ ਤਰ੍ਹਾਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਵੀ ਅੱਧੇ ਭਾਅ 'ਚ ਵੇਚੀ ਜਾ ਰਹੀ ਸੀ। ਪਹਿਲਾਂ 200 ਤੋਂ 300 ਰੁਪਏ ਵਿੱਚ ਵੇਚੀ ਜਾਣ ਵਾਲੀ ਬੀਅਰ ਦੀ ਬੋਤਲ ਵੀ ਅੱਜ 100 ਰੁਪਏ ਦੀ ਹੀ ਵੇਚੀ ਗਈ ਹੈ। ਦੱਸਣਯੋਗ ਹੈ ਕਿ ਐਕਸਾਈਜ਼ ਵਿਭਾਗ ਦੇ ਨਿਯਮਾਂ ਅਨੁਸਾਰ ਸ਼ਰਾਬ ਦੀ ਦੁਕਾਨ ਦਾ ਕਰਿੰਦਾ ਕਿਸੇ ਨੂੰ ਦੋ ਬੋਤਲਾਂ ਤੋਂ ਵੱਧ ਵੇਚ ਨਹੀਂ ਸਕਦਾ ਅਤੇ ਜੇਕਰ ਕੋਈ ਵਿਅਕਤੀ ਠੇਕੇ ਤੋਂ ਇੱਕਠੀ ਸ਼ਰਾਬ ਦੀ ਮੰਗ ਕਰਦਾ ਹੈ ਤਾਂ ਉਸ ਕੋਲ ਵਿਭਾਗ ਦਾ ਪਰਮਿਟ ਹੋਣਾ ਬਹੁਤ ਜ਼ਰੂਰੀ ਹੈ। ਪਰ ਅੱਜ ਠੇਕਿਆਂ 'ਤੇ ਨੇਮਾਂ ਤੋਂ ਉਲਟ ਡੱਬਿਆਂ ਦੇ ਡੱਬੇ ਵਿਕੇ ਤੇ ਸ਼ਰਾਬ ਦੀ ਵਿੱਕਰੀ ਸਬੰਧੀ ਵਿਭਾਗੀ ਅਧਿਕਾਰੀਆਂ ਦੀ ਚੁੱਪ ਕਈ ਸਵਾਲ ਖੜ੍ਹੇ ਕਰ ਰਹੀ ਹੈ। ਠੇਕਿਆਂ ਨਾਲ ਦੁਕਾਨਾਂ ਤੇ ਲੱਗੇ ਸੀ.ਸੀ ਟੀਵੀ ਦੀਆਂ ਫੁਟਜ ਖੰਗਾਲਨ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ! 

ਪੜਤਾਲ ਕਰਕੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ- ਐੱਸਐੱਸਪੀ

ਜ਼ਿਲਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਅਤੇ ਜੇਕਰ ਕੋਈ ਠੇਕੇਦਾਰ ਨਿਯਮਾਂ ਦੇ ਉਲਟ ਸ਼ਰਾਬ ਵੇਚਦਾ ਮਿਲਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਦੂਜੇ ਪਾਸੇ ਐਕਸਾਈਜ਼ ਵਿਭਾਗ ਦੇ ਸਹਾਇਕ ਕਮਿਸ਼ਨਰ ਚੰਦਰ ਮਹਿਤਾ ਨੇ ਕਿਹਾ ਕਿ ਜਿਹੜੇ ਠੇਕੇਦਾਰ ਵਿਭਾਗ ਦੇ ਨਿਯਮਾਂ ਉਲੰਘ ਕੇ ਸਸਤੀ ਅਤੇ ਦੋ ਬੋਤਲਾਂ ਤੋਂ ਵੱਧ ਸ਼ਰਾਬ ਵੇਚ ਰਹੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜਿਹੜੇ ਅਧਿਕਾਰੀਆਂ ਨੇ ਇਸ ਪ੍ਰਤੀ ਅਣਗਹਿਲੀ ਵਰਤੀ ਹੈ ਉਨ੍ਹਾਂ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਹੋਵੇਗੀ।

Post a Comment

0 Comments