*ਸਵ: ਪੰਡਿਤ ਪ੍ਰਕਾਸ਼ ਚੰਦ ਜੀ ਦੀ ਅੰਤਿਮ ਅਰਦਾਸ : 10 ਜੁਲਾਈ ਨੂੰ*

 *ਸਾਂਭ ਲਉ ਮਾਪੇ - ਰੱਬ ਮਿਲੂਗਾ ਆਪੇ*


ਮੋਗਾ : 07 ਜੁਲਾਈ [ ਕੈਪਟਨ ਸੁਭਾਸ਼ ਚੰਦਰ ਸ਼ਰਮਾ]:=
ਬ੍ਰਾਹਮਣ ਸਮਾਜ [ਪੰਜਾਬ]  ਦੇ ਵਿਸ਼ੇਸ਼ ਪ੍ਰਤਿਨਿਧੀ ਮਾਨਯੋਗ ਸੋਮ ਜੀਤ ਸ਼ਰਮਾ ਨੇ ਪ੍ਰੈੱਸ ਵਾਰਤਾ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਉਹਨਾਂ ਦੇ ਬਹੁਤ ਹੀ ਸਤਿਕਾਰ ਯੋਗ ਚਾਚਾ ਸ਼੍ਰੀ ਪੰਡਿਤ ਪ੍ਰਕਾਸ਼ ਚੰਦ ਜੀ 30 ਜੂਨ ਨੂੰ ਪ੍ਰਭੂ ਚਰਣਾ ਵਿੱਚ ਜਾ ਵਿਰਾਜੇ ਸਨ। ਉਹਨਾਂ ਦੀ ਆਤਮਿਕ ਸਾਂਤੀ ਲਈ ਰਖੇ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ [ ਅੰਤਿਮ ਅਰਦਾਸ] ਮਿਤੀ 10 ਜੁਲਾਈ ਐਤਵਾਰ ਦੁਪਹਿਰ 12 ਵਜੇ ਤੌ 01 ਵਜੇ ਤੱਕ ਲਿਸ਼ਕਾਰਾ ਪੈਲੇਸ ਨੇੜੇ ਪਿੰਡ ਵੜਿੰਗ [ ਮੁਕਤਸਰ ਸਾਹਿਬ] ਵਿਖੇ ਪਵੇਗਾ। ਪ੍ਰਵਾਰਿਕ ਮੈਂਬਰਾਂਨ ਨੇ ਉਹਨਾਂ ਦੀ ਬਹੁਤ ਸੇਵਾ ਸੰਭਾਲ ਕੀਤੀ, ਪਰ ਮਾਲਕ ਦੀ ਦਿੱਤੀ ਸਵਾਂਸਾ ਦੀ ਪੂੰਜੀ ਨੂੰ ਭੋਗਦੇ ਹੋਏ ਇਸ ਜਹਾਨ ਨੂੰ ਅਲਵਿਦਾ ਕਹਿ ਗਏ।  ਪ੍ਰਵਾਰਿਕ ਮੈਂਬਰਾਂਨ ਨੂੰ ਉਹ ਬਹਤ ਹੀ ਵਧਿਆ ਸੰਸਕਾਰ ਤੇ ਸਿਖਿਆ ਦੇ ਕੇ ਗਏ ਹਨ। ਜੋ ਕਿ ਅਪਣੀ ਮੇਹਨਤ ਤੇ ਸੰਸਕਾਰਾਂ ਕਰਕੇ ਵਧਿਆ ਨਾਮ ਜੱਸ ਖੱਟ ਰਹੇ ਹਨ। ਪੰਡਿਤ ਜੀ ਜਾਂਦੇ ਜਾਂਦੇ ਸਮਾਜ ਸਮਾਜ ਨੁੰ ਇਕ ਸੰਦੇਸ਼ ਦੇ ਗਏ ਹਨ ਕਿ ਉਹ ਪ੍ਰਵਾਰ ਵੱਲੌ ਹੋ ਰਹੀ ਸੇਵਾ ਲਈ ਮਾਲਕ ਦਾ ਤਹਿ ਦਿਲੌ ਧੰਨਵਾਦ ਕਰਦੇ ਹਨ।" ਸਾਂਭ ਲਉ ਮਾਪੇ - ਰੱਬ  ਮਿਲੂਗਾ ਆਪੇ"।

Post a Comment

0 Comments