ਬ੍ਰਹਮ ਗਿਆਨੀ 108 ਸੰਤ ਬਾਬਾ ਸੀਤਾ ਰਾਮ ਜੀ ਦਾ ਸਲਾਨਾ 12 ਵਾਂ ਬਰਸੀ ਸਮਾਗਮ ਕਰਵਾਇਆ ਗਿਆ

 ਬ੍ਰਹਮ ਗਿਆਨੀ 108 ਸੰਤ ਬਾਬਾ ਸੀਤਾ ਰਾਮ ਜੀ ਦਾ ਸਲਾਨਾ 12 ਵਾਂ ਬਰਸੀ ਸਮਾਗਮ ਕਰਵਾਇਆ ਗਿਆ


ਹੁਸ਼ਿਆਰਪੁਰ - ਬੁਲੋਵਾਲ - 27 ਜੁਲਾਈ 2022 ( ਹਰਪ੍ਰੀਤ ਬੇਗ਼ਮਪੁਰੀ, ਗੁਰਮਿੰਦਰ ਗੋਲਡੀ )ਬ੍ਰਹਮ ਗਿਆਨੀ 108 ਸੰਤ ਬਾਬਾ ਸੀਤਾ ਰਾਮ ਜੀ ਦਾ ਸਲਾਨਾ 12 ਵਾਂ ਬਰਸੀ ਸਮਾਗਮ ਪਿੰਡ ਹੂਸੈਨਪੁਰ ਲਾਲੋਵਾਲ  ਵਿਖੇ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੇਰੇ ਦੇ ਗੱਦੀ ਨਸ਼ੀਨ ਮਹੰਤ ਰਾਮ ਤੀਰਥ ਜੀ ਨੇ ਦੱਸਿਆ ਸਭ ਤੋਂ ਪਹਿਲਾਂ 1 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ ਉਪਰੰਤ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਨ੍ਹਾਂ ਵਿੱਚ ਭਾਈ ਜਸਵਿੰਦਰ ਸਿੰਘ ਜੀ ਕੀਰਤਨੀ ਜੱਥਾ ਤੇ ਗਿਆਨੀ ਦੀਦਾਰ ਸਿੰਘ ਜੀ ਢਾਡੀ ਜੱਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਅਤੁਟ ਲੰਗਰ ਲਗਾਏ ਗਏ ਇਸ ਸਮਾਗਮ ਵਿੱਚ ਵੱਖ ਵੱਖ ਡੇਰਿਆਂ ਤੋਂ ਮਹਾਂਪੁਰਸ਼ ਪਹੁੰਚੇ ਜਿਨ੍ਹਾਂ ਵਿੱਚ ਸੰਤ ਬਾਬਾ ਸੱਚਦਾ ਨੰਦ ਜੀ ਤਾਜਪੁਰ, ਸੰਤ ਬਾਬਾ ਪਰਮੇਸ਼ੁਰ ਨੰਦ ਜੀ ਧੂਰਕੋਟ, ਸੰਤ ਬਾਬਾ ਸ਼ਰਨ ਦਾਸ ਜੀ ਫਤਿਹ ਪੁਰ ਨੌਸ਼ਿਹਰਾ ਅਤੇ ਹੋਰ ਮਹਾਂਪੁਰਸ਼ ਪਹੁੰਚੇ, ਇਸ ਬਰਸੀ ਸਮਾਗਮ ਵਿੱਚ  ਹਲਕਾ ਸ਼ਾਮਚੁਰਾਸੀ ਦੇ ਐਮ ਐਲ ਏ ਡਾਕਟਰ ਰਵਜੋਤ ਸਿੰਘ ਜੀ ਵਿਸ਼ੇਸ ਤੌਰ ਤੇ ਪਹੁੰਚੇ, ਉਨ੍ਹਾਂ ਦੱਸਿਆ ਇਹ ਬਰਸੀ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰਬੰਧਕਾਂ ਵਲੋਂ ਸਭ ਦਾ ਧੰਨਬਾਦ ਕੀਤਾ ਗਿਆ

Post a Comment

0 Comments